ਐਸ ਡੀ ਉ ਕਾਦੀਆਂ ਦੀ ਨਿਜੀ ਦਿਲਚਸਪੀ ਨਾਲ 87 ਲੱਖ ਤੋਂ ਵੱਧ ਆਏ ਬਿਲ ਦਾ ਮਾਮਲਾ ਹਲ

ਕੱਲ ਇੱਕ ਬਿਜਲੀ ਖਪਤਕਾਰ ਸ਼੍ਰੀ ਸਗ਼ੀਰ ਅਹਿਮਦ ਤਾਹਿਰ ਜਿਨ੍ਹਾਂ ਦਾ 291 ਯੁਨਿਟਾਂ ਦਾ ਬਿਜਲੀ ਬਿਲ 87 ਲੱਖ 63 ਹਜ਼ਾਰ 680 ਰੁਪਏ ਆਇਆ ਸੀ ਉਸ ਬਿਲ ਦੀ ਦੁਰਸਤੀ ਕਰ ਦਿੱਤੀ ਗਈ ਹੈ। ਕਾਦੀਆਂ ਦੇ ਐਸ ਡੀ ਉ ਸ਼੍ਰੀ ਮਲਕੀਅਤ ਸਿੰਘ ਨੇ ਇੱਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੇ ਈ ਨੂੰ ਇਸ ਮਾਮਲੇ ਦੀ ਜਾਂਚ ਕਰਨ ਨੂੰ ਕਿਹਾ ਸੀ। ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਰੇ ਮਾਮਲੇ ਦੀ ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਵਾਂ ਮੀਟਰ ਲਗਾਇਆ ਗਿਆ ਸੀ। ਅਤੇ ਸਿਸਟਮ ਚ ਤਰੁਟੀ ਆਉਣ ਕਾਰਣ 87 ਲੱਖ ਤੋਂ ਵੱਧ ਦਾ ਬਿਜਲੀ ਦਾ ਬਿਲ ਆਇਆ। ਇੱਸ ਬਿਲ ਨੂੰ ਸਹੀ ਕਰ ਦਿੱਤਾ ਗਿਆ ਹੈ ਅਤੇ 1990 ਰੁਪਏ ਅਸਲ ਬਿਲ ਬਣਿਆ ਹੈ। ਦੂਜੇ ਪਾਸੇ ਸਗ਼ੀਰ ਅਹਿਮਦ ਤਾਹਿਰ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਐਸ ਡੀ ਉ ਸ਼੍ਰੀ ਮਲਕੀਅਤ ਸਿੰਘ ਦੇ ਨੋਟਿਸ ਚ ਆਇਆ ਉਨ੍ਹਾਂ ਤੁਰੰਤ ਪਾਵਰਕੋਮ ਦੀ ਟੀਮ ਮੌਕੇ ਤੇ ਜਾਇਜ਼ਾ ਲੈਣ ਲਈ ਭੇਜ ਦਿੱਤੀ ਸੀ। ਅੱਜ ਖ਼ੁਦ ਐਸ ਡੀ ਉ ਸਾਹਿਬ ਨੇ ਉਸਨੂੰ ਦਫ਼ਤਰ ਬੁਲਾਕੇ ਸਾਰਾ ਮਾਮਲਾ ਆਪਣੀ ਦੇਖ ਰੇਖ ਚ ਹੱਲ ਕਰ ਦਿੱਆ। ਸਗ਼ੀਰ ਅਹਿਮਦ ਤਾਹਿਰ ਨੇ ਐਸ ਡੀ ਉ ਸ਼੍ਰੀ ਮਲਕੀਅਤ ਸਿੰਘ ਦੇ ਵੱਲੋਂ ਤੁਰੰਤ ਕਾਰਵਾਈ ਕਰਕੇ ਇਨਸਾਫ਼ ਦਿੱਤੇ ਜਾਣ ਤੇ ਧੰਨਵਾਦ ਕੀਤਾ। ਉਨ੍ਹਾਂ ਮੀਡਿਆ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਮਦਦ ਕੀਤੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: