ਕਾਦੀਆਂ ਚ ਮੁਕੰਮਲ ਬੰਦ ਰਿਹਾ

ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਭਰਪੂਰ ਅਸਰ ਇੱਧਰ ਵੇਖਣ ਨੂੰ ਮਿਲਿਆ। ਕਾਦੀਆਂ ਚ ਦੁਕਾਨਦਾਰਾਂ ਨੇ ਮੁਕੰਮਲ ਬੰਦ ਕੀਤਾ। ਇੱਥੋਂ ਤੱਕ ਕਿ ਬੈਂਕ, ਬਸਾਂ, ਦੁੱਧ ਦੀ ਡੇਅਰੀਆਂ ਅਤੇ ਸਬਜ਼ੀਆਂ ਦੀ ਦੁਕਾਨਾਂ ਵੀ ਮੁਕੰਮਲ ਤੌਰ ਤੇ ਬੰਦ ਰਹੀਆਂ।

ਟੈਕਨੀਕਲ ਸਰਵਿਸਜ਼ ਯੁਨੀਅਨ ਕਾਦੀਆਂ ਨੇ ਵੀ ਬੰਦ ਦਾ ਭਰਪੂਰ ਸਮਰਥਨ ਕਰਦੇ ਹੋਏ ਰੋਸ਼ ਪ੍ਰਦਰਸ਼ਨ ਕੀਤਾ। ਟੀ ਐਸ ਯੂ ਸਰਕਲ ਕਾਦੀਆਂ ਦੇ ਪ੍ਰਧਾਨ ਸੁਖਦੇਵ ਸਿੰਘ ਸੇਖਵਾਂ, ਪੀ ਐਸ ਈ ਬੀ ਇੰਪਲਾਈਜ਼ ਫ਼ੈਡਰੇਸ਼ਨ ਦੇ ਸਰਕਲ ਪ੍ਰਧਾਨ ਦਲਜੀਤ ਸਿੰਘ ਅਤੇ ਇੰਪਲਾਈਜ਼ ਫ਼ੈਡਰੇਸ਼ਨ ਕੇਸਰੀ ਦੇ ਪ੍ਰਧਾਨ ਹਰਵੰਤ ਸਿੰਘ ਦੀ ਸਾਂਝੀ ਅਗਵਾਈ ਹੇਠ ਕਾਦੀਆਂ ਬਿਜਲੀ ਦਫ਼ਤਰ ਵਿਖੇ ਰੋਸ਼ ਰੈਲੀ ਕੀਤੀ ਗਈ। ਜਿਸ ਵਿੱਚ ਕਾਲੇ ਕਾਨੂੰਨਾਂ ਦੀ ਵਿਰੋਧਦਤਾ ਕੀਤੀ ਗਈ। ਵੱਖ ਵੱਖ ਬੁਲਾਰਿਆਂ ਨੇ ਕਿਹਾ ਹੈ ਕੇਂਦਰ ਸਰਕਾਰ ਸਾਮਰਾਜੀ ਸੰਸਥਾਂਵਾ ਵੱਲੋਂ ਨਿਰਦੇਸ਼ਿਤ ਨੀਤੀਆਂ ਲਾਗੂ ਕਰ ਰਹੀਂ ਹੈ। ਜਿਸਦਾ ਨਤੀਜਾ ਬੈਂਕਾ, ਰੇਲਵੇ, ਹਵਾਈ ਅੱਡੇ, ਐਲ ਆਈ ਸੀ, ਬਿਜਲੀ, ਸੜਕਾਂ ਸਮੇਤ ਅਹਿਮ ਅਦਾਰਿਆਂ ਦਾ ਨਿਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣਾ ਹੈ। ਜਿਸਦੀ ਉਹ ਵਿਰੋਧਦਤਾ ਕਰਦੇ ਹਨ। ਇੱਸ ਮੋਕੇ ਤੇ ਜਗਤਾਰ ਸਿੰਘ ਖੁੰਡਾ, ਪਿਆਰਾ ਸਿੰਘ ਭਾਮੜੀ, ਮਨਦੀਪ ਸਿੰਘ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਹਰਦੀਪ ਸਿੰਘ ਸੇਖਵਾਂ, ਰਾਮ ਲੁਭਾਇਆ, ਗੁਰਮੇਜ ਸਿੰਘ ਸਮੇਤ ਵੱਡੀ ਗਿਣਤੀ ਚ ਆਗੂ ਸ਼ਾਮਿਲ ਹੋਏ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: