ਡਿਉਟੀ ਦੌਰਾਨਸੜਕ ਹਾਦਸੇ ਚ ਸੈਨਿਕ ਦੀ ਮੌਤ, ਪਿੰਡ ਕਾਹਲਵਾਂ ਚ ਕੀਤਾ ਅੰਤਿਮ ਸੰਸਕਾਰ

ਕਾਦੀਆਂ ਦੇ ਨੇੜਲੇ ਪਿੰਡ ਕਾਹਲਵਾਂ ਦੇ ਰਹਿਣ ਵਾਲੇ 29 ਸਾਲਾ ਸੈਨਾ ਦੇ ਇੱਕ ਜਵਾਨ ਦੀ ਡਿਉਟੀ ਦੋਰਾਣ ਹੋਏ ਇੱਕ ਸੜਕ ਹਾਦਸੇ ਚ ਮੌਤ ਹੋ ਗਈ ਹੈ। ਇੱਸ ਸਬੰਧ ਚ ਸ਼ਹੀਦ ਹੋਣ ਵਾਲੇ ਸਿਕੰਦਰ ਸਿੰਘ ਵਾਸੀ ਕਾਹਲਵਾਂ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਸਿਕੰਦਰ ਸਿੰਘ (29) ਭਾਰਤੀ ਸੈਨਾ ਚ 2011 ਚ ਭਰਤੀ ਹੋਇਆ ਸੀ। ਉਹ ਰਾਜਸਥਾਨ ਚ ਇੱਕ ਟਰੇਨਿੰਗ ਕੈਂਪ ਚ ਹਿੱਸਾ ਲੈ ਰਿਹਾ ਸੀ।
ਟਰੇਨਿੰਗ ਦੌਰਾਨ ਉਸਦੀ ਜਿਪਸੀ ਪਲਟ ਗਈ ਅਤੇ ਸਿਰ ਤੇ ਗੰਭੀਰ ਸੱਟਾਂ ਵੱਜਣ ਕਾਰਨ ਉਸਨੂੰ 20 ਮਾਰਚ ਨੂੰ ਇਲਾਜ ਲਈ ਦਿੱਲੀ ਲਿਆਂਦਾ ਗਿਆ। ਇਲਾਜ ਦੋਰਾਨ ਉਸਦੀ ਕੱਲ ਮੋਤ ਹੋ ਗਈ। ਉਸਦੀ ਲਾਸ਼ ਅੱਜ ਸੈਨਾ ਦੇ ਅਧਿਕਾਰੀਆਂ ਦੀ ਮੋਜੂਦਗੀ ਚ ਉਸਦੇ ਜੱਦੀ ਪਿੰਡ ਕਾਹਲਵਾਂ ਵਿੱਚ ਵਿਸ਼ੇਸ਼ ਵਾਹਨ ਚ ਤਿਰੰਗੇ ਚ ਲਪੇਟ ਕੇ ਲਿਆਂਦੀ ਗਈ। ਸੈਨਾ ਦੇ ਅਧਿਕਾਰੀਆਂ ਨੇ ਉਸਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਹਥਿਆਰਾਂ ਨਾਲ ਹਵਾਈ ਸਲਾਮੀ ਫ਼ਾਈਰ ਕਰਕੇ ਸਲਾਮੀ ਦਿੱਤੀ। ਇੱਸ ਮੌਕੇ ਤੇ ਸੈਨਿਕ ਅਧਿਕਾਰੀਆਂ,ਪਿੰਡ ਵਾਸੀਆਂ ਸਮੇਤ ਵੱਡੀ ਤਾਦਾਦ ਚ ਲੋਕਾਂ ਨੇ ਉਸਦੇ ਸ਼ਰੀਰ ਚ ਫ਼ੁਲਾਂ ਦੀ ਵਰਖਾ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਸ਼ਹੀਦ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਵਿਆਹ ਤਿੰਨ ਸਾਲ ਪਹਿਲਾਂ ਪਿੰਡ ਮਨੋਹਰਪੁਰ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਨਾਲ ਹੋਇਆ ਸੀ। ਜਿਸਦੀ
ਕੁੱਖੋਂ ਉਸਦੀ ਇੱਕ ਡੇੜ ਸਾਲਾ ਬੇਟੀ ਹੈ। ਸਹੀਦ ਆਪਣੇ ਮਾਂਪਿਆਂ ਦਾ ਇਕਲੋਤਾ ਪੁੱਤਰ ਸੀ। ਅੰਤਿਮ ਸੰਸਕਾਰ ਮੋਕੇ ਅਕਾਲੀ ਦਲ (ਬਾਦਲ) ਦੇ ਕੋਮੀ ਜਥੇਬੰਧਕ ਜਨਰਲ ਸਕੱਤਰ ਗੁਰਇਕਬਾਲ ਸਿੰਘ ਨੇ ਸ਼ਿਰਕਤ ਕੀਤੀ ਅਤੇ ਸ਼ਹੀਦ ਦੇ ਪਰਿਵਾਰ ਨਾਲ ਗਹਿਰੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਡਿਉਟੀ ਕਰਦੀਆਂ ਸ਼ਹੀਦ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਆਪਣੇ ਪਰਿਵਾਰ ਦਾ ਇਕਲੋਤਾ ਪੁੱਤਰ ਸੀ। ਅਤੇ ਉਸਦੇ ਨਾਲ ਸਾਰੇ ਘਰ ਦਾ ਗੁਜ਼ਾਰਾ ਚਲਦਾ ਸੀ। ਇੱੱਸ ਲਈ ਸਰਕਾਰ ਇੱਸ ਪਰਿਵਾਰ ਦੀ ਹਰ ਤਰ੍ਹਾਂ ਦੀ ਆਰਥਿਕ ਮਦਦ ਕਰੇ। ਹੈਰਾਨੀ ਵਾਲੀ ਗੱਲ ਇੱਹ ਹੈ ਕਿ ਸ਼ਹੀਦ ਦੇ ਸੰਸਕਾਰ ਦੇ ਮੋਕੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੋਜੂਦ ਨਹੀਂ ਸੀ। ਅਤੇ ਨਾ ਹੀ ਕੋਈ ਨੇਤਾ ਅਫ਼ਸੋਸ ਕਰਨ ਪਹੁੰਚਿਆ ਸੀ। ਜਿਸਨੂੰ ਲੈਕੇ ਪਿੰਡ ਵਾਸੀਆਂ ਚ ਕਾਫ਼ੀ ਰੋਸ਼ ਪਾਇਆ ਜਾ ਰਿਹਾ ਹੈ। ਇੱਸ ਮੋਕੇ ਤੇ ਜਸਟਿਨ, ਗੁਰਦਿਲਬਾਗ਼ ਸਿੰਘ ਮਾਹਲ,ਰਣਜੀਤ ਸਿੰਘ ਲਵਲੀ, ਸੁਖਵਿੰਦਰ ਸਿੰਘ ਢੱਪਈ, ਸਿਕੰਦਰ ਸਿੰਘ , ਪ੍ਰੇਮ ਸਿੰਘ ਘੁੰਮਣ, ਯੁਸਫ਼ ਮਸੀਹ ਆਦਿ ਮੋਜੂਦ ਸਨ।
Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: