ਬਟਾਲਾ-ਕਾਦੀਆਂ ਰੇਲਵੇ ਲਾਈਨ ਦਾ ਬਿਜਲੀਕਰਨ ਨਿਰੀਖਣ ਸਫ਼ਲਤਾਪੂਰਨ ਸੰਪਨ

ਅੱਜ ਬਟਾਲਾ-ਕਾਦੀਆਂ ਰੇਲਵੇ ਲਾਈਨ ਦਾ ਬਿਜਲੀਕਰਨ ਦਾ ਨਿਰੀਖਣ ਸਫ਼ਲਤਾਪੂਰਨ ਪੂਰਾ ਕੀਤਾ ਗਿਆ। ਇੱਹ ਨਿਰੀਖਣ ਮੁੱਖ ਰੇਲਵੇ ਸੁਰਖਿਆ ਕਮਿਸ਼ਨਰ ਸਲੇਸ਼ ਕੁਮਾਰ ਪਾਠਕ ਸੀਸੀ ਆਾਰਅੇਸ ਦੀ ਦੇਖ ਰੇਖ ਚ ਹੋਇਆ।

ਕਾਦੀਆਂ ਰੇਲਵੇ ਸਟੇਸ਼ਨ ਚ ਵੱਡੀ ਤਾਦਾਦ ਚ ਰੇਲਵੇ ਅਧਿਕਾਰੀ ਮੌਜੂਦ ਸਨ। ਪੁਲੀਸ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਕਾਦੀਆਂ ਰੇਲਵੇ ਸਟੇਸ਼ਨ ਮਾਸਟਰ ਸ਼੍ਰੀ ਪਰਵੀਨ ਯਾਦਵ ਨੇ ਇੱਸ ਮੌਕੇ ਤੇ ਦੱਸਿਆ ਕਿ ਅੰਮ੍ਰਿਤਸਰ, ਬਟਾਲਾ ਅਤੇ ਕਾਦੀਆਂ ਦੇ ਵਿੱਚਕਾਰ ਰੇਲਵੇ ਲਾਈਨ ਦਾ ਬਿਜਲੀਕਰਨ ਕੀਤਾ ਜਾ ਰਿਹਾ ਹੈ। ਇਸ ਨੂੰ ਮੁੱਖ ਰਖਦੇ ਹੋਏ ਅੱਜ ਕਾਦੀਆਂ ਰੇਲਵੇ ਦੇ ਸੀਨਿਅਰ ਅਧਿਕਾਰੀਆਂ ਦੀ ਟੀਮ ਆਈ ਸੀ ਜਿਸਨੇ ਰੇਲਵੇ ਲਾਈਨ ਦਾ ਬਿਜਲੀਕਰਨ ਕੀਤੇ ਜਾਣ ਦਾ ਟਰਾਇਲ ਕੀਤਾ। ਇੱਕ ਪੂਰੀ ਟਰੇਨ ਸੀਨਿਅਰ ਅਧਿਕਾਰੀਆ ਨੂੰ ਲੈਕੇ ਕਾਦੀਆਂ ਰੇਲਵੇ ਸਟੇਸ਼ਨ ਪਹੁੰਚੀ ਹੋਈ ਸੀ। ਲਗਪਗ ਦੁਪਹਿਰ ਢਾਈ ਵੱਜੇ ਵਿਸ਼ੇਸ਼ ਟਰੇਨ ਬਟਾਲਾ ਰਵਾਨਾ ਹੋਈ। ਪਰਵੀਨ ਯਾਦਵ ਨੇ ਦੱਸਿਆ ਕਿ ਅੱਜ ਦਾ ਨਿਰੀਖਣ ਕਾਮਯਾਬ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਸ ਲਾਈਨ ਦਾ ਬਿਜਲੀਕਰਨ ਕੀਤੇ ਜਾਣ ਨਾਲ ਇੱਸ ਲਾਈਨ ਤੇ ਹੁਣ ਬਿਜਲੀ ਦੀ ਟਰੇਨ ਦੋੜੇਗੀ। ਉਨ੍ਹਾਂ ਕਿਹਾ ਕਿ ਕੋਵਿਡ ਦੇ ਚਲਦੀਆਂ ਅਜੇ ਇੱਸ ਰੂਟ ਚ ਟਰੇਨ ਨਹੀਂ ਚੱਲ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਪਰੈਲ ਮਹੀਨੇ ਚ ਇੱਸ ਰੂਟ ਤੇ ਟਰੇਨ ਚੱਲ ਸਕਦੀ ਹੈ। ਕਾਦੀਆਂ ਰੇਲਵੇ ਲਾਈਨ ਦਾ ਬਿਜਲੀਕਰਨ ਕੀਤੇ ਜਾਣ ਨੂੰ ਲੈਕੇ ਲੋਕਾਂ ਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਵੱਡੀ ਤਾਦਾਦ ਚ ਲੋਕ ਰੇਲਵੇ ਸਟੇਸ਼ਨ ਪਹੁੰਚੇ ਹੋਏ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: