ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲਗਾਏ ਗਏ ਦਿਵਿਆਂਗ ਸਹਾਇਤਾ ਕੈਂਪ ਵਿਚ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਲਿਮਬਜ, ਕੰਨਾਂ ਦੀਆਂ ਮਸ਼ੀਨਾਂ ਵੀਲ ਚੇਅਰਜ਼ ਅਤੇ ਕਲਿੱਪਰ ਵੰਡੇ ਗਏ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਅੱਜ ਸਥਾਨਕ ਪੰਡਤ ਲੇਖ ਰਾਮ ਆਰੀਆ ਮਹਿਲਾ ਕਾਲਜ ਵਿਖੇ ਪ੍ਰੋਜੈਕਟ ਡਾਇਰੈਕਟਰ ਮੁਕੇਸ਼ ਵਰਮਾ ਦੀ ਦੇਖ ਰੇਖ ਹੇਠ    ਵਿਕਲਾਂਗ ਸਹਾਇਤਾ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ  ਨਾਰਥ ਪੰਜਾਬ ਦੇ ਪ੍ਰਧਾਨ ਸ਼ਿਵ ਗੌਤਮ,ਜਨਰਲ ਸਕੱਤਰ ਰਮਨ ਪੁਰੀ ਅਤੇ ਵਿਕਲਾਂਗ ਸਹਾਇਤਾ ਕੈਂਪ ਤੇ ਸੂਬਾ ਇੰਚਾਰਜ ਬੁਧੀਸ਼ ਅਗਰਵਾਲ ਮੌਜੂਦ ਰਹੇ। ਇਸ ਕੈਂਪ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐਸ ਐਸ ਬੋਰਡ ਦੇ ਮੈਂਬਰ ਭੁਪਿੰਦਰ ਸਿੰਘ ਵਿੱਟੀ   ਪਹੁੰਚੇ। ਇਸ ਮੌਕੇ ਬੋਲਦਿਆਂ ਐਸ ਐਸ ਬੋਰਡ ਦੇ ਮੈਂਬਰ ਭੁਪਿੰਦਰ ਸਿੰਘ ਵਿੱਟੀ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲਗਾਇਆ ਗਿਆ ਇਹ ਕੈਂਪ ਸ਼ਲਾਘਾਯੋਗ ਹੈ  ਕਿਉਂਕਿ ਕੋਵਿਡ ਦੇ ਇਸ ਦੌਰ ਵਿੱਚ ਕੀਤੇ ਗਏ ਪ੍ਰਬੰਧਾਂ ਤੋਂ ਪਤਾ ਚਲਦਾ ਹੈ ਕਿ ਇਹ ਸੰਸਥਾ ਕਿਸ ਤਰ੍ਹਾਂ ਵਧੀਆ ਪ੍ਰਬੰਧਾਂ ਹੇਠ ਕੰਮ ਕਰ ਰਹੀ ਹੈ। ਇਸ ਮੌਕੇ ਬੋਲਦਿਆਂ ਡੀਸੀ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਉਹ ਸੰਸਥਾ ਵੱਲੋਂ ਲਗਾਏ ਗਏ ਇਸ ਕੈਂਪ  ਲਈ ਇਸ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹਨ ਅਤੇ ਉਮੀਦ ਕਰਦੇ ਹਨ ਉਹ ਇਸੇ ਤਰ੍ਹਾਂ ਹੀ ਸਮਾਜ ਭਲਾਈ ਦੇ ਕੰਮ ਕਰਦੇ ਰਹਿਣਗੇ। ਉਨ੍ਹਾਂ ਭਾਰਤ ਵਿਕਾਸ ਪ੍ਰੀਸ਼ਦ ਦੀ ਸ਼ਾਖਾ ਕਾਦੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਅਪਰੈਲ ਮਹੀਨੇ ਵਿੱਚ ਦਿੱਤੇ ਜਾਣ ਵਾਲੇ 33 ਟਰਾਈ ਸਾਈਕਲਾਂ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕਰਵਾਉਣਗੇ ਅਤੇ ਭਵਿੱਖ ਵਿੱਚ ਸੰਸਥਾ ਵੱਲੋਂ ਲਗਾਏ ਜਾਣ ਵਾਲੇ ਦਿਵਿਆਂਗ ਕੈਂਪਾਂ ਟ੍ਰੇਨਿੰਗ ਕੈਂਪਾਂ ਨਰਸਰੀਆਂ ਅਤੇ ਹੋਰ ਵੀ ਲੋਕ ਭਲਾਈ ਦੇ ਕੰਮਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦਿਵਿਆਂਗ ਸਹਾਇਤਾ ਕੈਂਪ ਦੇ ਸੂਬਾ ਕਨਵੀਨਰ ਨੇ ਦੱਸਿਆ ਕਿ 30 ਲੋਕਾਂ ਦੇ ਅੰਗਹੀਣ( ਡਿਸਐਬਿਲਟੀ )ਸਰਟੀਫਿਕੇਟ ਬਣਾਏ ਗਏ ,11 ਜ਼ਰੂਰਤਮੰਦ ਲੋਕਾਂ ਨੂੰ ਵ੍ਹੀਲਚੇਅਰ 17 ਲੋਕਾਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ 15 ਲੋਕਾਂ ਨੂੰ  ਅੱਪਰ ਅਤੇ ਲੋਅਰ ਲਿਮਬਜ਼  ਅਤੇ 2 ਅੰਗਹੀਣਾਂ ਨੂੰ ਕੈਲੀਪਰ ਲਾਏ ਗਏ। ਉਨ੍ਹਾਂ ਦੱਸਿਆ ਕਿ ਹੁਣ ਤਕ ਪੰਜਾਬ ਅੰਦਰ 1329 ਦਿਵਿਆਂਗ ਸਹਾਇਤਾ ਕੈਂਪ ਲਗਾਏ ਜਾ ਚੁੱਕੇ ਹਨ ਜਿਸ ਵਿਚ 55100 ਦੇ ਕਰੀਬ ਫਿਜ਼ੀਕਲੀ ਹੈਂਡੀਕੈਪਡ ਲੋਕਾਂ ਦੀ ਮੱਦਦ ਕੀਤੀ ਜਾ ਚੁੱਕੀ ਹੈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਸ਼ਿਵ ਗੌਤਮ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ  ਉਨ੍ਹਾਂ ਨੂੰ ਇਸ ਕੈਂਪ ਨੂੰ ਦੋ ਭਾਗਾਂ ਵਿੱਚ ਵੰਡਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਵਿਚ 33 ਹੋਰ ਲੋਕਾਂ ਨੂੰ ਟਰਾਈ ਸਾਈਕਲ ਵੀ ਵੰਡੇ ਜਾਣਗੇ। ਇਸ ਮੌਕੇ ਜਾਣਕਾਰੀ ਦਿੰਦਿਆਂ ਇਸ ਕੈਂਪ ਡਾਇਰੈਕਟਰ ਮੁਕੇਸ਼  ਵਰਮਾ ਨੇ ਦੱਸਿਆ ਇਸ ਕੈਂਪ ਵਿਚ ਵਿਸ਼ੇਸ਼ ਤੌਰ ਤੇ ਰਾਹਤ ਫਾਊਂਡੇਸ਼ਨ ਵੱਲੋਂ ਸਹਿਯੋਗ ਕੀਤਾ ਗਿਆ ਹੈ। ਇਸ ਮੌਕੇ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਐਸ ਐਸ ਬੋਰਡ ਦੇ ਮੈਂਬਰ ਭੁਪਿੰਦਰ ਸਿੰਘ ਵਿਟੀ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਡੀਸੀ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ ਵਲੰਟੀਅਰਜ਼ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਅਤੇ ਸਮਾਗਮ ਦੇ ਅੰਤ ਵਿੱਚ ਰਾਸ਼ਟਰੀ ਗੀਤ ਬੋਲਿਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ,ਕਾਰਜਕਾਰੀ ਅਧਿਕਾਰੀ ਕਾਦੀਆਂ ਬ੍ਰਿਜ ਮੋਹਨ ਤ੍ਰਿਪਾਠੀ,  ਚੀਫ਼ ਪੈਟਰਨ ਕਸ਼ਮੀਰ ਸਿੰਘ ਰਾਜਪੂਤ ਪ੍ਰਧਾਨ ਲਖਬੀਰ ਸਿੰਘ ਵੜੈਚ ,ਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਪ੍ਰਿੰਸੀਪਲ ਰਾਮਲਾਲ , ਪਵਨ ਕੁਮਾਰ ਜਸਬੀਰ ਸਿੰਘ ਸਮਰਾ, ਰਾਜ ਕੁਮਾਰ , ਗੌਰਵ ਸੈਲੀ, ਵਿਜੈ ਪ੍ਰਤਾਪ ਸਿੰਘ, ਅਮਰਜੀਤ ਸਿੰਘ, ਸੰਦੀਪ ਭਗਤ,  ਪੁਸ਼ਪਾ ਦੇਵੀ , ਰਾਜਬੀਰ ਕੌਰ,  ਵਿਸ਼ਵ ਗੌਰਵ, ਗੌਰਵ ਰਾਜਪੂਤ ,  ਨਰਿੰਦਰ ਕੁਮਾਰ ਭਾਟੀਆ , ਪੂਰਨ ਚੰਦ ਮੈਨੇਜਰ ,ਅਰੁਣ ਕੁਮਾਰ ਵਿਲੀਅਮ ਭਾਟੀਆ ,ਰਾਜੇਸ਼ ਮਹਾਜਨ, ਬਲਜੀਤ ਸਿੰਘ ਬੱਲੀ , ਸਰਵਨ ਸਿੰਘ ,ਕਮਲ, ਦੀਪਕ ਲੱਡਾ , ਸੰਜੀਵ ਵਿਗ, ਡਾ ਬਿਕਰਮਜੀਤ ਸਿੰਘ, ਵਿਪਨ ਕੁਮਾਰ, ਵਰਿੰਦਰ ਕੁਮਾਰ,ਅਸ਼ਵਨੀ ਕੁਮਾਰ, ਮਨੋਜ ਕੁਮਾਰ, ਪੀ ਏ ਰਾਜਬੀਰ ਸਿੰਘ ,  ਜਨਰਲ ਸਕੱਤਰ ਮੁਕੇਸ਼ ਮਹਾਜਨ ,ਸੁਰਿੰਦਰ ਮੋਹਨ, ਰਾਜਬੀਰ ਕੌਰ , ਅੰਕੁਸ਼ ਵਰਮਾ, ਮਨੀਸ਼ , ਸੰਜੀਵ ਵਿਗ, ਅਮਿਤ ਕੁਮਾਰ , ਰਿੰਪਲ , ਵਿਨੋਦ ਕੁਮਾਰ ਟੋਨੀ ਨਰੇਸ਼ ਕੁਮਾਰ ਆਦਿ ਮੌਜੂਦ ਸਨ ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: