ਮੁਸਲਿਮ ਜਮਾਤੇ ਅਹਿਮਦੀਆ ਨੇ ਪਵਿੱਤਰ ਕੁਰਆਨੇ ਪਾਕ ਦੀ 26 ਆਇਤਾਂ ਨੂੰ ਅੱਤਵਾਦ ਨੂੰ ਸ਼ਹਿ ਦੇਣ ਬਾਰੇ ਲਗੇ ਆਰੋਪਾਂ ਨੂੰ ਖ਼ਾਰਿਜ ਕੀਤਾ

ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਨੇ ਪਵਿਤਰ ਕੁਰਆਨੇ ਪਾਕ ਦੀ 26 ਆਇਤਾਂ ਨੂੰ ਅੱਤਵਾਦ ਅਤੇ ਅਸ਼ਾਂਤਿ ਨੂੰ ਸ਼ਹਿ ਦਿੱਤੇ ਜਾਣ ਦੇ ਲੱਗੇ ਆਰੋਪਾਂ ਨੂੰ ਸਿਰੇ ਤੋਂ ਖ਼ਾਰਿਜ ਕਰਦੀਆਂ ਕਿਹਾ ਹੈ ਕਿ ਕੁਰਆਨੇ ਪਾਕ ਦੀ ਸਿਖਿਆਂਵਾ ਤੋਂ ਜਾਣੂ ਨਾ ਹੋਣ ਕਾਰਨ ਇਹੋ ਜਿਹੇ ਇਲਜ਼ਾਮ ਕੁਰਆਨੇ ਪਾਕ ਤੇ ਲਗਾਏ ਜਾ ਰਹੇ ਹਨ। ਜਮਾਤੇ ਅਹਿਮਦੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਬਿਆਨ ਚ ਕਿਹਾ ਹੈ ਕਿ ਸੁਪਰੀਮ ਕੋਰਟ ਚ ਜਨਹਿਤ ਯਾਚਿਕਾ ਦੇ ਨਾਂ ਤੇ ਪਵਿਤਰ ਕੁਰਆਨੇ ਪਾਕ ਦੀ 26 ਆਇਤਾਂ ਨੂੰ ਕੁਰਆਨੇ ਪਾਕ ਤੋਂ ਖ਼ਤਮ ਕੀਤੇ ਜਾਣ ਦੀ ਪਟੀਸ਼ਨ ਪਾਉਣ ਨੂੰ ਮੰਦਭਾਗਾ ਦੱਸਿਆ ਹੈ ਅਤੇ ਕਿਹਾ ਹੈ ਕਿ ਇੱਸ ਨਾਲ ਦੇਸ਼ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਅਤੇ ਇੱਹ ਲੋਕ ਹਿਤ ਵਿੱਚ ਨਹੀਂ ਹੈ। ਅਤੇ ਇਸਦੇ ਨਾਲ ਅਸ਼ਾਂਤਿ ਦਾ ਮਾਹੌਲ ਪੈਦਾ ਹੋਵੇਗਾ। ਉਨ੍ਹਾ ਕਿਹਾ ਕਿ ਜਿਨ੍ਹਾਂ ਨੇ ਵੀ ਇੱਸ ਤਰਾਂ੍ਹ ਦੀ ਬੇਹੂਦਾ ਪਟੀਸ਼ਨ ਸੁਪਰੀਮ ਕੋਰਟ ਚ ਪਾਈ ਹੈ ਇਨ੍ਹਾਂ ਲੋਕਾਂ ਦੀ ਕੁਰਆਨੇ ਪਾਕ ਜਾਣਕਾਰੀ ਨਾ ਹੋਣ ਕਾਰਨ ਪਾਈ ਗਈ ਹੈ। ਪਵਿੱਤਰ ਕੁਰਆਨੇ ਪਾਕ ਚ ਕਿਸੇ ਪ੍ਰਕਾਰ ਦੀ ਕੋਈ ਤਬਦੀਲੀ ਕੀਤੀ ਹੀ ਨਹੀਂ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 1400 ਪਹਿਲਾਂ ਪਵਿੱਤਰ ਕੁਰਆਨੇ ਪਾਕ ਉਤਰੇ ਕੁਰਆਨ ਚ ਇੱਕ ਵੀ ਸ਼ਬਦ ਦੀ ਤਬਦੀਲੀ ਨਹੀਂ ਕੀਤੀ ਗਈ ਹੈ। ਖ਼ੁਦਾ ਨੇ ਕੁਰਆਨ ਦੀ ਹਿਫ਼ਾਜ਼ਤ ਦਾ ਖ਼ੁਦ ਜ਼ਿੰਮਾ ਲਿਆ ਹੈ। ਇੱਸ ਲਈ ਕਿਸੇ ਵੀ ਕੀਮਤ ਚ ਇੱਸ ਵਿੱਚ ਤਬਦੀਲੀ ਹੋ ਹੀ ਨਹੀਂ ਸਕਦੀ। ਜਮਾਤੇ ਅਹਿਮਦੀਆ ਨੇ ਕਿਹਾ ਹੈ ਕਿ ਕੁਰਆਨ ਬਾਰੇ ਜੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਉਹ ਸਾਡੀ ਜਮਾਤ ਨਾਲ ਸੰਪਰਕ ਕਰਨ। ਕੁਰਆਨ ਚ ਇੱਕ ਵਿਅਕਤੀ ਦੇ ਕਤਲ ਨੂੰ ਪੂਰੀ ਇਨਸਾਨਿਅਤ ਦੇ ਕਤਲ ਬਰਾਬਰ ਕਰਾਰ ਦਿੱਤਾ ਗਿਆ ਹੈ। ਇਸਲਾਮ ਅਮਨ, ਸ਼ਾਂਤਿ ਦਾ ਸੰਦੇਸ਼ ਦਿੰਦਾ ਹੈ। ਜਮਾਤੇ ਅਹਿਮਦੀਆ ਨੇ ਅਪੀਲ ਕੀਤੀ ਹੈ ਕਿ ਇੱਸ ਤਰ੍ਹਾਂ ਦੀਆਂ ਪਟੀਸ਼ਨਾਂ ਨੂੰ ਤੁਰੰਤ ਖ਼ਾਰਿਜ ਕਰਕੇ ਦੇਸ਼ ਚ ਸ਼ਾਂਤਿ ਅਤੇ ਆਪਸੀ ਪਿਆਰ ਕਾਇਮ ਕਰਨ ਲਈ ਕੰਮ ਕਰਿਏ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: