ਵਿਆਹ ਦੀ ਤਿਆਰੀ ਕਰ ਰਹੇ ਘਰ ਚ ਲੱਖਾਂ ਦੀ ਹੋਈ ਚੋਰੀ

ਕਾਦੀਆਂ ਦੇ ਨੇੜੇ ਲਗਦੇ ਪਿੰਡ ਵਿਸ਼ਕਰਮਾ ਪੱਤੀ (ਨਾਥਪੁਰ) ਚ ਵਿਆਹ ਦੀ ਤਿਆਰੀਆਂ ਕਰ ਰਹੇ ਪਰਿਵਾਰ ਦੇ ਘਰ ਚੋਰੀ ਹੋ ਗਈ ਹੈ। ਇਸ ਸਬੰਧ ਚ ਪੀੜਿਤ ਪਰਿਵਾਰ ਦੇ ਮੁੱਖੀ ਰਾਮ ਲੁਭਾਇਆ ਪੁੱਤਰ ਸੋਹਨ ਲਾਲ ਵਾਸੀ ਵਿਸ਼ਕਰਮਾ ਪੱਤੀ (ਨਾਥਪੁਰ) ਨੇ

ਦੱਸਿਆ ਕਿ ਉਸਦੇ ਭਤੀਜੇ ਦਾ ਵਿਆਹ 7 ਮਾਰਚ ਨੂੰ ਹੋਣਾ ਹੈ। ਇੱਸ ਲਈ ਉਹ ਤਿਆਰੀਆਂ ਚ ਲੱਗੇ ਹੋਏ ਸੀ। ਬੀਤੀ ਸ਼ਾਂਮ ਨੂੰ ਸਾਢੇ ਪੰਜ ਵੱਜੇ ਉਹ ਆਪਣੇ ਪਰਿਵਾਰ ਨਾਲ ਕਾਦੀਆਂ ਗਏ ਹੋਏ ਸਨ। ਜਦੋਂ ਉਹ ਰਾਤ 10:30 ਵੱਜੇ ਵਾਪਸ ਘਰ ਪਰਤੇ ਤਾਂ ਘਰ ਦੇ ਅੰਦਰੂਨੀ ਗੇਟ ਦੇ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ। ਜਦੋਂ ਉਹ ਘਰ ਅੰਦਰ ਦਾਖ਼ਲ ਹੋਏ ਤਾਂ ਉਨ੍ਹਾਂ ਦੇ ਤਿੰਨੇ ਕਮਰੀਆਂ ਚ ਸਾਮਾਨ ਖਿਲਰਾ ਪਿਆ ਸੀ। ਅਤੇ ਤਿੰਨ ਅਲਮਾਰੀਆਂ ਦੇ ਲਾਕ ਟੁੱਟੇ ਹੋਏ ਸਨ। ਉਨ੍ਹਾਂ ਦਾ ਲਗਪਗ ਇੱਕ ਲੱਖ ਰੂਪੈ ਦੇ ਜ਼ੇਵਰਾਤ, 70 ਹਜ਼ਾਰ ਰੂਪੈ ਕੈਸ਼ ਅਤੇ ਹੋਰ ਕੀਮਤੀ ਸਾਮਾਨ ਜਿਨ੍ਹਾਂ ਦੀ ਮਲਕੀਅਤ ਲਗਪਗ ਦੋ ਲੱਖ ਰੂਪੈ ਹੋਵੇਗੀ ਚੋਰ ਲੈ ਗਏ। ਇੱਸ ਸਬੰਧ ਚ ਉਨ੍ਹਾਂ ਨੇ ਥਾਣਾ ਕਾਦੀਆਂ ਚ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਐਸ ਐਚ ਉ ਕਾਦੀਆਂ ਸ਼੍ਰੀ ਬਲਕਾਰ ਸਿੰਘ ਨੇ ਦੱਸਿਆ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਿਹੜਾ ਵੀ ਦੋਸ਼ੀ ਹੋਵੇਗਾ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: