ਅੰਮ੍ਰਿਤਸਰ ਚ ਆਕਸੀਜ਼ਨ ਦੀ ਕਮੀ ਦੇ ਚਲਦੀਆਂ ਕਾਦੀਆਂ ਦੇ ਨਜ਼ਦੀਕੀ ਪਿੰਡ ਨੰਗਲ ਬਾਗ਼ਬਾਨਾ ਦੇ ਗੁਰਪ੍ਰੀਤ ਸਿੰਘ ਬਾਜਵਾ ਦੇ ਦੇਹਾਂਤ ਤੇ ਸ਼ੋਕ ਦੀ ਲਹਿਰ

ਅੰਮ੍ਰਿਤਸਰ ਚ ਆਕਸੀਜ਼ਨ ਦੀ ਕਮੀ ਦੇ ਚਲਦੀਆਂ ਕਾਦੀਆਂ ਦੇ ਨੇੜਲੇ ਪਿੰਡ ਨੰਗਲ ਬਾਗ਼ਬਾਨਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਬਾਜਵਾ (28) ਪੁੱਤਰ ਦਲਵਿੰਦਰ ਸਿੰਘ ਬਾਜਵਾ ਦੀ ਮੌਤ ਹੋਣ ਤੋਂ ਬਾਅਦ ਸ਼ਹਿਰ ਚ ਸੋਗ ਦੀ ਲਹਿਰ ਹੈ। ਇੱਸ ਬਾਰੇ ਗੁਰਪ੍ਰੀਤ ਸਿੰਘ ਬਾਜਵਾ ਦੇ ਚਚੇਰੇ ਭਰਾ ਅੰਮ੍ਰਿਤਪਾਲ ਸਿੰਘ ਬਾਜਵਾ ਸਰਪੰਚ ਨੰਗਲ ਬਾਗ਼ਬਾਨਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਕੁੱਝ ਦਿਨਾਂ ਤੋਂ ਸਾਂਹ ਲੈਣ ਦੀ ਤਕਲੀਫ਼ ਦੇ ਚਲਦੀਆਂ ਬੀਮਾਰ ਚਲਿਆ ਆ ਰਿਹਾ ਸੀ।

ਕਾਦੀਆਂ ਚ ਇਲਾਜ ਚ ਕੋਈ ਫ਼ਰਕ ਨਾ ਪੈਣ ਤੇ ਉਸਨੂੰ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਚੈਕ ਅੱਪ ਤੋਂ ਬਾਅਦ ਇੱਕ ਕਿਡਨੀ ਖ਼ਰਾਬ ਹੋਣ ਦੀ ਗੱਲ ਆਖੀ। ਮ੍ਰਿਤਕ ਦਾ ਦੋ ਵਾਰੀ ਕੋਰੋਨਾ ਟੈਸਟ ਵੀ ਲਿਆ ਗਿਆ ਜੋ ਨੈਗਟਿਵ ਨਿਕਲਿਆ। ਬੀਤੀ ਰਾਤ ਉਸਦੇ ਭਰਾ ਨੂੰ ਸਾਂਹ ਲੈਣ ਚ ਕਾਫ਼ੀ ਤਕਲੀਫ਼ ਹੋ ਰਹੀ ਸੀ। ਜਿਸਤੇ ਉਹ ਵਾਰ ਵਾਰ ਹਸਪਤਾਲ ਪ੍ਰਸ਼ਾਸਨ ਨੂੰ ਆਕਸੀਜ਼ਨ ਗੈਸ ਲਗਵਾਉਣ ਲਈ ਮਿੰਨਤਾ ਕਰਦੇ ਰਹੇ। ਜਦਕਿ ਹਸਪਤਾਲ ਪ੍ਰਸ਼ਾਸਨ ਇਹ ਕਹਿੰਦਾ ਰਿਹਾ ਕਿ ਸਾਡੇ ਕੋਲ ਗੈਸ ਸਿਲੰਡਰ ਨਹੀਂ ਹਨ ਇੱਸ ਲਈ ਬਾਹਰੋਂ ਗੈਸ ਸਿਲੰਡਰ ਮੰਗਵਾ ਲਵੋ। ਲਗਪਗ ਸਵਾ 12 ਵਜੇ ਆਕਸੀਜ਼ਨ ਨਾ ਮਿਲਣ ਤੇ ਉਸਦੇ ਭਰਾ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਮ੍ਰਿਤਕ ਦੇਹ ਨੂੰ ਵੀ ਨਹੀਂ ਦੇ ਰਿਹਾ ਸੀ ਅਤੇ ਮੰਗ ਕਰ ਰਿਹਾ ਸੀ ਕਿ ਬਿਲ ਕਲੀਅਰ ਕਰਨ ਤੋਂ ਬਾਅਦ ਹੀ ਮ੍ਰਿਤਕ ਦੇਹ ਦਿੱਤੀ ਜਾਵੇਗੀ। ਗੱਲ ਵਧੱਣ ਤੇ ਹਸਪਤਾਲ ਨੇ ਵਾਰਿਸਾਂ ਨੂੰ ਲਾਸ਼ ਸੋਂਪ ਦਿੱਤੀ। ਮ੍ਰਿਤਕ ਆਪਣੇ ਮਾਂਪਿਆ ਦਾ ਇਕਲੋਤਾ ਪੁੱਤਰ ਸੀ। ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੇ ਨਿਰਦੇਸ਼ ਦੇਣ ਅਤੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: