ਐਕਸੀਅਨ ਜਸਵਿੰਦਰ ਸਿੰਘ ਨੇ ਕਾਦੀਆਂ ਦਾ ਚਾਰਜ ਸੰਭਾਲਿਆ

ਅੱਜ ਪੰਜਾਬ ਪਾਵਰਕਾਮ ਕਾਦੀਆਂ ਦੇ ਨਵ-ਨਿਯੁਕਤ ਐਕਸੀਅਨ ਜਸਵਿੰਦਰ ਸਿੰਘ ਨੇ ਆਪਣੇ ਪਦਭਾਰ ਸੰਭਾਲ ਲਿਆ ਹੈ। ਉਹ ਸਤਨਾਮ ਸਿੰਘ ਬੁੱਟਰ ਦੇ ਰਿਟਾਇਰ ਹੋਣ ਉਪਰਾਂਤ ਕਾਦੀਆਂ ਤੈਨਾਤ ਹੋਏ ਹਨ।

ਪਦਭਾਰ ਸੰਭਾਲਣ ਤੋਂ ਬਾਅਦ ਉਨ੍ਹਾਂ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਇੱਸ ਮੋਕੇ ਤੇ ਉਨ੍ਹਾਂ ਨੇ ਬਿਜਲੀ ਦੀ ਸਪਲਾਈ ਸੁਚਾਰੂ ਬਣਾਉਣ, ਕਿਸਾਨਾਂ ਅਤੇ ਜਨਤਾ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦੀ ਸੂਰਤ ਚ ਉਨ੍ਹਾਂ ਦੀ ਤੁਰੰਤ ਸੁਣਵਾਈ ਕੀਤੇ ਜਾਣ ਦੇ ਨਿਦਰੇਸ਼ ਦਿੱਤੇ। ਉਨ੍ਹਾਂ ਕਾਦੀਆਂ ਵਾਸੀਆਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸਿੱਧੇ ਸੰਪਰਕ ਕਰ ਸਕਦਾ ਹੈ ਅਤੇ ਦਫ਼ਤਰ ਚ ਆਕੇ ਮੁਲਾਕਾਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ ਤੇ ਉਨ੍ਹਾਂ ਦੀ ਸੁਣਵਾਈ ਕਰਕੇ ਮਸਲਾ ਹੱਲ ਕੀਤਾ ਜਾਵੇਗਾ। ਇੱਸ ਮੌਕੇ ਤੇ ਐਸ ਡੀ ਉ ਸ਼੍ਰੀ ਮਲਕੀਅਤ ਸਿੰਘ ਸੰਧੂ ਅਤੇ ਸਮੂਹ ਬਿਜਲੀ ਕਾਮਿਆਂ ਨੇ ਉਨ੍ਹਾਂ ਨੂੰ ਫੁਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਇੱਸ ਮੋਕੇ ਤੇ ਐਕਸੀਅਨ ਜਗਤਾਰ ਸਿੰਘ ਧਾਰੀਵਾਲ, ਐਕਸੀਅਨ ਸੰਦੀਪ ਸਿੰਘ ਗੁਰਦਾਸਪੁਰ, ਐਕਸੀਅਨ ਮੋਹਕਮ ਸਿੰਘ ਦੇਹਾਤੀ ਬਟਾਲਾ, ਐਸ ਡੀ ਉ ਮਲਕੀਅਤ ਸਿੰਘ ਸੰਧੂ ਕਾਦੀਆਂ, ਐਸ ਡੀ ਉ ਅਮਰਦੀਪ ਸਿੰਘ ਨਾਗਰਾ ਕਾਹਨੂੰਵਾਨ,ਐਸ ਡੀ ਉ ਸੁਰਿੰਦਰਪਾਲ ਸਿੰਘ ਹਰਚੋਵਾਲ, ਐਸ ਡੀ ਉ ਸ਼ਿਵਦੇਵ ਸਿੰਘ ਸ਼੍ਰੀ ਹਰਗੋਬਿੰਦਪੁਰ, ਐਸ ਡੀ ਉ ਸੁਸ਼ੀਲ ਕੁਮਾਰ ਘੁਮਾਣ, ਐਸ ਡੀ ਉ ਰਵਿੰਦਰਪਾਲ ਸਿੰਘ ਐਸ ਐਸ ਈ ਕਾਦੀਆਂ, ਐਸ ਡੀ ਉ ਜਸਦੀਪ ਸਿੰਘ ਗੁਰਦਾਸਪੁਰ ਆਦਿ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: