ਐਨ ਆਰ ਆਈ ਜਗਦੇਵ ਸਿੰਘ ਬਾਜਵਾ ਦੀ ਇੱਛਾ, ਕਾਦੀਆਂ ਦਾ ਕੀਤਾ ਜਾਵੇ ਸੁੰਦਰੀਕਰਨ

ਵਿਦੇਸ਼ਾਂ ਚ ਜਾਕੇ ਸ਼ਾਹਾਨਾ ਜ਼ਿੰਦਗੀ ਗੁਜ਼ਾਰ ਰਹੇ ਪੰਜਾਬ ਦੇ ਭਾਰਤੀ ਪਰਵਾਸੀ ਬੇਸ਼ਕ ਧੰਨ, ਦੌਲਤ ਅਤੇ ਸ਼ੋਹਰਤ ਚ ਕਾਫ਼ੀ ਅੱਗੇ ਨਿਕਲ ਚੁਕੇ ਹਨ ਅਤੇ ਦੇਸ਼ ਦਾ ਨਾਂ ਰੋਸ਼ਣ ਕਰ ਰਹੇ ਹਨ ਪਰੰਤੁ ਉਨ੍ਹਾਂ ਦਾ ਭਾਰਤ ਦੀ ਮਿੱਟੀ ਤੋਂ ਪ੍ਰੇਮ ਘੱਟ ਨਹੀਂ ਹੋਇਆ। ਫ਼ਿਰ ਜਦੋਂ ਗੱਲ ਆਪਣੇ ਪੁਸ਼ਤੈਨੀ ਪਿੰਡ ਦੀ ਹੋਵੇ ਤਾਂ ਉਹ ਆਪਣੇ ਪਿੰਡ ਲਈ ਕੁੱਝ ਵੀ ਕਰ ਗੁਜ਼ਰਨ ਦੀ ਲਾਲਸਾ ਦਿਲਾਂ ਚ ਬਣੀ ਰਹਿੰਦੀ ਹੈ। ਪੰਜਾਬ ਵਿੱਚ ਕੋਈ ਆਪਣੀ ਜ਼ਮੀਨ ਇੱਕ ਇੰਚ ਵੀ ਦੇਣ ਨੂੰ ਤਿਆਰ ਨਹੀਂ ਹੁੰਦਾ ਪਰ ਜਿਸਨੇ ਕਾਦੀਆਂ ਵਿੱਚ ਆਪਣੀ ਢਾਈ ਏਕੜ ਜ਼ਮੀਨ ਸਰਕਾਰੀ ਹਸਪਤਾਲ ਬਣਾਉਨ ਲਈ ਦਾਣ ਕਰ ਦਿੱਤੀ। ਕਾਦੀਆਂ ਵਿੱਚ ਪੈਦਾ ਹੋਏ ਜਗਦੇਵ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਇੱਸ ਪੱਤਰਕਾਰ ਨਾਲ ਰੂਬਰੂ ਹੋਏ। ਹਫ਼ਤਾ ਪਹਿਲਾਂ ਅਮਰੀਕਾ ਤੋਂ ਕਾਦੀਆਂ ਪਹੁੰਚੇ ਜਗਦੇਵ ਸਿੰਘ ਬਾਜਵਾ ਨੇ ਆਪਣੇ ਪੁਰਾਣੇ ਜਿਗਰੀ ਦੋਸਤ ਮਨਮੋਹਨ ਸਿੰਘ ਅੋਬਰਾਏ ਦੇ ਨਿਵਾਸ ਸਥਾਨ ਤੇ ਵਿਸ਼ੇਸ਼ ਗੱਲਬਾਤ ਕਰਦੀਆਂ ਆਪਣੇ ਦਿੱਲ ਦੀ ਅਨੇਕ ਗੱਲਾਂ ਸਾਂਝੀਆ ਕੀਤੀਆਂ। ਉਨ੍ਹਾਂ ਦੱਸਿਆ ਕਿ ਉਹ 70 ਦੇ ਦਹਾਕੇ ਦੇ ਸ਼ੁਰੂ ਚ ਕਾਦੀਆਂ ਤੋਂ ਕੈਨੇਡਾ ਪੜਾਈ ਕਰਨ ਲਈ ਗਏ। ਉਹ ਆਰਕੀਟੈਕਟ ਦੀ ਪੜਾਈ ਕਰਨ ਮਗਰੋਂ ਅਮਰੀਕਾ ਚਲੇ ਗਏ। ਉਥੇ ਸ਼ਾਦੀ ਕਰਨ ਮਗਰੋਂ ਉਹ ਗੈਸ ਸਟੇਸ਼ਨ ਦੇ ਧੰਦੇ ਨਾਲ ਜੁੜ ਗਏ ਅਤੇ ਅਨੇਕ ਗੈਸ ਸਟੇਸ਼ਨਾਂ ਦੇ ਮਾਲਿਕ ਬਣ ਗਏ। ਇੱਸੇ ਤਰ੍ਹਾਂ ਆਰਕੀਟੈਕਟ ਨਾਲ ਸਬੰਧਿਤ ਉਹ ਆਪਣੀ ਸੇਵਾਵਾ ਦਿੰਦੇ ਰਹੇ। ਉਹ ਵਿਉਪਾਰ ਚ ਕਾਫ਼ੀ ਸਫ਼ਲ ਹੋਏ। ਉਨ੍ਹਾਂ ਦੀ ਦੋ ਬੇਟਿਆਂ ਹਨ ਜਿਨ੍ਹਾਂ ਚ ਇੱਕ ਬੇਟੀ ਕਾਨੂੰਨੀ ਫ਼ਰਮ ਚਲਾ ਰਹੀ ਹੈ ਜਦਕਿ ਦੂਜੀ ਬੇਟੀ ਹੋਮ ਲੈਂਡ ਸਿਕਉਰਿਟੀ ਚ ਅਹਿਮ ਪੋਜ਼ੀਸ਼ਨ ਤੇ ਤੈਨਾਤ ਹੈ। ਉਹ ਬਰਾਕ ਉਬਾਮਾ ਨਾਲ ਕੰਮ ਕਰ ਚੁੱਕੀ ਹੈ। ਅਤੇ ਭਵਿੱਖ ਵਿੱਚ ਉਹ ਅਮਰੀਕਾ ਚ ਉਚ ਪੋਸਟ ਚ ਤੈਨਾਤ ਹੋਕੇ ਭਾਰਤ ਦਾ ਮਾਨ ਵਧਾ ਸਕਦੇ ਹਨ। ਜਗਦੇਵ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਹਿਰ ਦੇ ਮੋਹਤਬਰ ਹਸਤਿਆਂ ਨੇ ਦੱਸਿਆ ਕਿ ਕਾਦੀਆਂ ਚ ਸਰਕਾਰੀ ਹਸਪਤਾਲ ਬਣਾਉਨ ਦੀ ਮਨਜ਼ੂਰੀ ਮਿਲ ਚੁੱਕੀ ਹੈ ਪਰ ਸਰਕਾਰ ਦੀ ਸ਼ਰਤ ਹੈ ਕਿ ਜੇ ਕੋਈ ਸ਼ਹਿਰਵਾਸੀ ਹਸਪਤਾਲ ਲਈ ਜ਼ਮੀਨ ਦੇਵੇਗਾ ਤਾਂ ਇੱਹ ਪ੍ਰੋਜੈਕਟ ਸਿਰੇ ਚੜ ਸਕਦਾ ਹੈ। ਜਿਸ ਤੇ ਉਨ੍ਹਾਂ ਲਗਪਗ ਢਾਈ ਏਕੜ ਜ਼ਮੀਨ ਹਸਪਤਾਲ ਲਈ ਦਾਨ ਕਰ ਦਿੱਤੀ। ਉਨ੍ਹਾਂ ਦੇ ਸਵਰਗਵਾਸੀ ਪਿਤਾ ਬਲਦੇਵ ਸਿੰਘ ਬਾਜਵਾ ਦੇ ਨਾਂ ਤੇ ਉਥੇ ਸਰਕਾਰੀ ਹਸਪਤਾਲ ਬਣਾਇਆ ਗਿਆ। ਹਸਪਤਾਲ ਨੂੰ ਜਾਣ ਵਾਲਾ ਰਸਤਾ ਛੋਟਾ ਸੀ। ਜਿਸਤੇ ਉਨ੍ਹਾਂ ਉਸ ਸਮੇਂ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਕਹਿਣ ਤੇ ਸੜਕ ਲਈ ਜਗ੍ਹਾ ਵੀ ਦਾਨ ਚ ਦੇ ਦਿੱਤੀ। ਉਨ੍ਹਾਂ ਇੱਸ ਗੱਲ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕਿ ਇੱਸਨੂੰ ਹਸਪਤਾਲ ਨਹੀਂ ਸਗੋਂ ਡਿਸਪੈਂਸਰੀ ਬਣਾ ਦਿੱਤਾ ਗਿਆ ਹੈ।ਹਾਲਾਂਕਿ ਇੱਹ 35 ਬੈਡਾਂ ਵਾਲਾ ਹਸਪਤਾਲ ਹੈ। ਪਰੰਤੁ ਇਥੇ ਡਾਕਟਰਾਂ ਦੀ ਕਾਫ਼ੀ ਕਮੀ ਹੈ। ਸਰਕਾਰ ਦਾ ਕੰਮ ਹੈ ਕਿ ਉਹ ਹਸਪਤਾਲ ਨੂੰ ਸਾਰੂ ਸਹੂਲਤਾਂ ਮੁਹੈਆ ਕਰਵਾਏ। ਅਤੇ ਜੋ ਡਾਕਟਰਾਂ ਦੀ ਕੰਮੀ ਹੈ ਉਸਨੂੰ ਪੂਰਾ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਲਗਦਾ ਹੈ ਕਿ ਇੱਹ ਹਸਪਤਾਲ ਆਬਾਦੀ ਤੋਂ ਦੂਰ ਹੈ ਉਨ੍ਹਾਂ ਲਈ ਉਹ ਫ਼੍ਰੀ ਬਸ ਸੇਵਾ ਦੇਣ ਨੂੰ ਤਿਆਰ ਹਨ। ਉਨ੍ਹਾਂ ਦੱਸਿਆ ਕਿ ਇੱਸ ਸਬੰਧ ਚ ਉਨ੍ਹਾਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਫ਼ਤਿਹਜੰਗ ਸਿੰਘ ਬਾਜਵਾ ਹਲਕਾ ਵਿਧਾਇਕ ਕਾਦੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਯਕੀਨ ਦਵਾਇਆ ਹੈ ਕਿ ਹਸਪਤਾਲ ਚ ਜੋ ਕੁੱਝ ਵੀ ਕੰਮੀਆਂ ਹਨ ਉਸਨੂੰ ਦੂਰ ਕਰਨ ਸਰਕਾਰ ਨਾਲ ਗੱਲਬਾਤ ਕਰਕੇ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਗੱਲਬਾਤ ਦੌਰਾਣ ਉਨ੍ਹਾਂ ਦਸਿਆ ਕਿ ਕਾਦੀਆਂ ਤੋਂ

ਮੁਕੇਸ਼ ਵਰਮਾਂ ਉਨ੍ਹਾਂ ਕੋਲ ਅਮਰੀਕਾ ਆਏ ਸਨ। ਉਨ੍ਹਾਂ ਸੁਝਾਅ ਦਿੱਤਾ ਕਿ ਬਹੁਤ ਸਾਰੇ ਗ਼ਰੀਬ ਬੱਚੇ ਅਤੇ ਪਰਿਵਾਰ ਹਨ,ਜਿਨ੍ਹਾਂ ਦੀ ਮਦਦ ਲਈ ਇੱਕ ਸਮਾਜਸੇਵੀ ਸੰਸਥਾਂਵਾ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।ਜਿਸਤੇ ਉਨ੍ਹਾਂ ਰਾਹਤ ਫ਼ਾਂਉਸਡੇਸ਼ਨ ਨਾਂ ਦੀ ਸੰਸਥਾ ਦਾ ਗਠਨ ਲੋਕ ਭਲਾਈ ਦੇ ਕੰਮਾਂ ਲਈ ਕੀਤਾ। ਜੋਕਿ ਕਾਫ਼ੀ ਮਸ਼ਹੂਰ ਹੋ ਚੁੱਕੀ ਹੈ। ਇੱਸ ਸੰਸਥਾ ਅਨੇਕ ਪਰਿਵਾਰਾਂ ਦੀ ਮਦਦ ਕਰ ਚੁੱਕੀ ਹੈ। ਅਨੇਕ ਹੋਣਹਾਰ ਲੜਕੀਆਂ ਨੂੰ ਸਿਲਾਈ ਦੀ ਸਿਖਲਾਈ ਦੇਕੇ ਆਤਮ ਨਿਰਭਰ ਬਣਾਇਆ ਜਾ ਚੁੱਕਾ ਹੈ। ਜਗਦੇਵ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਪੁਰਾਣੇ ਦੋਸਤ ਨੇ ਆਪਣੀ ਬੇਟੀ ਦੇ ਵਿਆਹ ਚ ਉਨ੍ਹਾਂ ਨੂੰ ਇਸਲਾਮਾਬਾਦ (ਪਾਕਿਸਤਾਨ) ਆਉਣ ਦਾ ਸੱਦਾ ਦਿੱਤਾ। ਜਿਸਤੇ ਉਨ੍ਹਾਂ ਆਪਣੇ ਦੋਸਤ ਨੂੰ ਸਰਪਰਾਈਜ਼ ਦਿੰਦੇ ਹੋਏ ਅਚਾਨਕ ਸ਼ਾਦੀ ਦੇ ਸਮਾਰੋਹ ਚ ਪਹੁੰਚਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦੇ ਦੋਸਤ ਨੇ ਆਪਣੀ ਬੇਟੀ ਦੇ ਵਿਆਹ ਚ ਵੇਖਿਆ ਤਾਂ ਉਹ ਸੁੰਨ ਹੋਕੇ ਰਹਿ ਗਏ ਅਤੇ ਅੱਖਾਂ ਤੋਂ ਹੰਝੂ ਟਪਕਣ ਲੱਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੀ ਜਨਤਾ ਨੇ ਉਨ੍ਹਾਂ ਨੂੰ ਭਰਪੂਰ ਪਿਆਰ ਦਿੱਤਾ। ਉਹ ਪਾਕਿਸਤਾਨ ਚ ਸਿਥਤ ਗੁਰਧਾਮਾਂ ਦੇ ਦਰਸ਼ਨਾ ਲਈ ਪਹੁੰਚੇ। ਆਮ ਮੁਸਲਿਮ ਜਨਤਾ ਵੀ ਇਨ੍ਹਾਂ ਧਾਰਮਿਕ ਸੱਥਲਾਂ ਨੂੰ ਵੇਖਣ ਲਈ ਪਹੁੰਚੀ ਹੋਈ ਸੀ। ਅਤੇ ਹਰੇਕ ਨੇ ਉਨ੍ਹਾਂ ਨਾਲ ਫ਼ੋਟੋ ਕਰਵਾਈ। ਉਹ ਮਿਆਂ ਮੀਰ ਦੀ ਦਰਗਾਹ ਵੀ ਵੇਖਣ ਲਈ ਗਏ। ਉਥੇ ਪਹੁੰਚਕੇ ਉਨ੍ਹਾਂ ਨੂੰ ਬੜੀ ਖ਼ੁਸ਼ੀ ਹੋਈ ਕਿ ਉਹ ਉਸ ਮਹਾਨ ਬੁਜ਼ਰਗ ਹਸਤੀ ਦੀ ਦਰਗਾਹ ਨੂੰ ਵੇਖ ਰਹੇ ਹਨ ਜਿਨ੍ਹਾਂ ਨੇ ਪਵਿਤੱਰ ਸ਼੍ਰੀ ਦਰਬਾਰ ਸਾਹਿਬ ਦੀ ਨੀਂਹ ਆਪਣੇ ਕਰ ਕਮਲਾਂ ਨਾਲ ਰੱਖੀ ਸੀ। ਉਨ੍ਹਾਂ ਗੁਰਦੁਆਰਾ ਕਰਤਾਰਪੁਰ ਬਾਰੇ ਦੱਸਿਆ ਕਿ ਪਾਕਿਸਤਾਨ ਦੀ ਸਰਕਾਰ ਨੇ ਕਰੋੜਾਂ ਰੁਪਏ ਖ਼ਰਚ ਕਰਕੇ ਸ਼ਾਨਦਾਰ ਗੁਰੁਦੁਆਰਾ ਬਣਾ ਦਿੱਤਾ ਹੈ। ਉਸਦੇ ਫ਼ਰਸ਼ ਜੋ ਕਈ ਏਕੜਾਂ ਚ ਫ਼ੈਲੈ ਹੋਏ ਹਨ ਉਸਤੇ ਟਾਈਲਾਂ ਲਗਵਾ ਦਿੱਤੀਆਂ ਹਨ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਧਾਰਮਿਕ ਸੱਥਲਾਂ ਨੂੰ ਖੋਲ ਦੇਣਾ ਚਾਹੀਦਾ ਹੈ।ਉਨ੍ਹਾਂ ਇੱਕ ਯਾਦਗਾਰ ਪੱਲ ਸਾਂਝੇ ਕਰਦੇ ਹੋਏ ਦੱਸਿਆ ਕਿ ਜਦੋਂ ਉਹ ਲਾਹੌਰ ਵਾਹਗਾ ਬਾਰਡਰ ਲਈ ਆ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਨੂੰ ਹਾਈ ਸਪੀਡ ਹੋਣ ਕਾਰਨ ਰੋਕ ਲਿਆ ਅਤੇ ਉਸਦੇ ਡਰਾਈਵਰ ਦਾ ਚਾਲਾਨ ਕੱਟਣ ਹੀ ਲੱਗਾ ਸੀ ਕਿ ਉਹ ਕਾਰ ਤੋਂ ਬਾਹਰ ਨਿਕਲਕੇ ਉਸਦੇ ਨੇੜੇ ਪਹੁੰਚ ਗਏ। ਉਨ੍ਹਾਂ ਉਸ ਪੁਲੀਸ ਅਧਿਕਾਰੀ ਨੂੰ ਕਿਹਾ ਕਿ ਮੇਰਾ ਸਫ਼ਰ ਪਾਕਿਸਤਾਨ ਦਾ ਬਹੁਤ ਵੱਧੀਆ ਗੁਜ਼ਰਿਆ ਹੈ। ਕੀ ਉਹ ਚਾਹੁਣਗੇ ਕਿ ਮੈਂ ਚਾਲਾਨ ਕਟਵਾਕੇ ਭਾਰਤ ਚ ਦਾਖ਼ਲ ਹੋਵਾਂ। ਜਿਸਨੂੰ ਸੁਣਨ ਤੋਂ ਬਾਅਦ ਉਸ ਅਧਿਕਾਰੀ ਦੀ ਕਲਮ ਚਾਲਾਨ ਕੱਟਣ ਤੋਂ ਰੁੱਕ ਗਈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੈਂ ਇੱਕ ਸ਼ਰਤ ਚ ਚਾਲਾਨ ਨਹੀਂ ਕਟਾਂਗਾ ਕਿ ਤੁਸੀਂ ਮੇਰੇ ਨਾਲ ਇੱਕ ਕੱਪ ਚਾਹ ਪੀਕੇ ਜਾਉ। ਜਿਸਤੇ ਉਨ੍ਹਾਂ ਦੇਰੀ ਹੋਣ ਦੀ ਗੱਲ ਆਖੀ ਤੇ ਉਨ੍ਹਾਂ ਨੂੰ ਅਧਿਕਾਰੀ ਨੇ ਕਿਹਾ ਕਿ ਜਦੋਂ ਵੀ ਦੁਬਾਰਾ ਆਉ ਤਾਂ ਚਾਹ ਪੀਕੇ ਜ਼ਰੂਰ ਜਾਣਾ। ਉਨ੍ਹਾਂ ਕਿਹਾ ਕਿ ਦੋਂਵੇ ਦੇਸ਼ਾਂ ਦੀ ਜਨਤਾ ਪਿਆਰ ਚਾਹੁੰਦੀ ਹੈ। ਰਾਜਨੀਤਿ ਦੇ ਚਲਦੇ ਦੋਂਵੇ ਦੇਸ਼ਾਂ ਦੀ ਜਨਤਾ ਇੱਕ ਦੂਜੇ ਤੋਂ ਦੂਰ ਹਨ। ਉਨ੍ਹਾਂ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਦੋਂਵੇ ਦੇਸ਼ਾਂ ਦੇ ਵਿੱਚਕਾਰ ਆਵਾਜਾਹੀ ਨੂੰ ਆਸਾਨ ਬਣਾਉਨ। ਜੋ ਵੀ ਵਿਅਕਤੀ ਇੱਕ ਦੂਜੇ ਦੇ ਦੇਸ਼ ਚ ਜਾਣਾ ਚਾਹੇ ਤਾਂ ਆਜ਼ਾਦੀ ਨਾਲ ਬੇ ਰੋਕ ਟੋਕ ਆ ਜਾ ਸਕੇ। ਜਗਦੇਵ ਸਿੰਘ ਬਾਜਵਾ ਨੇ ਕਿਸਾਨੀ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਮੰਗਾਂ ਬਿਲਕੁਲ ਮਾਮੂਲੀ ਮੰਗਾਂ ਹਨ। ਜਿਸਨੂੰ ਕੇਂਦਰ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਹੈ।ਉਨ੍ਹਾਂ ਇੱਹ ਵੀ ਮੰਗ ਕੀਤੀ ਹੈ ਕਿ ਪੰਜਾਬ ਦੀ ਤਰੱਕੀ ਲਈ ਕੇਂਦਰ ਸਰਕਾਰ ਦਾ ਰਵੈਆ ਹਮੇਸ਼ਾ ਭੇਦਭਾਵਪੂਰਨ ਰਿਹਾ ਹੈ। ਪੰਜਾਬ ਦੀ ਤਰੱਕੀ ਅਤੇ ਖਲੁਸ਼ਹਾਲੀ ਲਈ ਕੇਂਦਰ ਸਰਕਾਰ ਨੇ ਕੁੱਝ ਵੀ ਨਹੀਂ ਕੀਤਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੱਖਪਾਤ ਨੂੰ ਖ਼ਤਮ ਕਰਕੇ ਪੰਜਾਬ ਦੀ ਤਰੱਕੀ ਵੱਲ ਧਿਆਨ ਦੇਵੇ। ਇੱਸ ਮੋਕੇ ਤੇ ਉਨ੍ਹਾਂ ਨਾਲ ਮਨਮੋਹਨ ਸਿੰਘ ਅੋਬਰਾਏ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: