ਕਾਦੀਆਂ ਚ ਕਿਸਾਨ ਮਹਾਰੈਲੀ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੇ ਹਿੱਸਾ ਲਿਆ

ਅੱਜ ਕਾਦੀਆਂ ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਹਜ਼ਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਨੇ ਮਹਾਰੈਲੀ ਚ ਹਿਸਾ ਲਿਆ। ਇੱਹ ਮਹਾਰੈਲੀ ਜ਼ਿਲਾ ਕਮੇਟੀ ਅਧਾਰਤ ਪ੍ਰਧਾਨਗੀ ਮੰਡਲ ਵਿੱਚ ਗੁਰਪ੍ਰੀਤ ਸਿੰਘ,ਹਰਵਿੰਦਰ ਸਿੰਘ ਖੁਜਾਲਾ, ਭਜਨ ਸਿੰਘ,ਸੌਹਣ ਸਿੰਘ, ਗੁਰਪ੍ਰਤਾਪ ਸਿੰਘ, ਗੁਰਮੁਖ ਸਿੰਘ, ਰਣਬੀਰ ਸਿੰਘ ਆਦਿ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ। ਇੱਸ ਮੋਕੇ ਤੇ ਸੰਬੋਧਣ ਕਰਦੀਆਂ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੀਨਿਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਬੀਬੀ ਦਵਿੰਦਰ ਕੌਰ ਨੇ ਕਿਹਾ ਹੈ

ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਚ ਫ਼ਿਰਕੂ ਏਜੰਡਾ ਰਾਹੀਂ ਦੇਸ਼ ਵਿੱਚ ਦੰਗੇ ਕਰਵਾਕੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੋਂ ਦੇਸ਼ ਵਾਸੀਆਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ। ਕਰੋਨਾ ਮਹਾਮਾਰੀ ਚ ਦੇਸ਼ ਦਾ 42 ਕਰੋੜ ਮਜ਼ਦੂਰ ਬੇਰੋਜ਼ਗਾਰ ਹੋ ਚੁੱਕਾ ਹੈ। ਉਸ ਸਮੇਂ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਦੇਸ਼ ਦੇ ਸਾਰੇ ਜਨਤਕ ਅਦਾਰੇ ਅੰਬਾਨੀਆਂ ਨੂੰ ਵੇਚਣ ਚ ਲਗੀ ਰਹੀ ਹੈ। ਪਿਛਲੇ ਪੰਜ ਮਹੀਨੇ ਤੋਂ ਦਿਲੀ ਬਾਰਡਰ ਚ ਚੱਲ ਰਹੇ ਅੰਦਲੋਨ ਨੂੰ ਲੈਕੇ ਮੋਦੀ ਸਰਕਾਰ ਕਿਸਾਨਾਂ ਨਾਲ ਗਲਬਾਤ ਕਰਨ ਨੂੰ ਤਿਆਰ ਨਹੀਂ ਹੈ। ਇੱਸ ਰੈਲੀ ਚ ਐਲਾਨ ਕੀਤਾ ਗਿਆ ਹੈ ਕਿ ਜਿਨ੍ਹਾਂ ਚਿੱਰ ਤੱਕ ਕਿਸਾਨਾਂ ਦੀ ਮੰਗਾਂ ਮੰਨਣੀਆਂ ਨਹੀਂ ਜਾਂਦਿਆਂ ਕਿਸਾਨਾ ਦਾ ਦਿੱਲੀ ਚ ਧਰਨਾ ਜਾਰੀ ਰਹੇਗਾ। ਇਸ ਰੈਲੀ ਚ ਕਿਸਾਨਾਂ ਨੇ 15 ਸੂਤਰੀ ਮੱਤਿਆਂ ਨੂੰ ਪਰਵਾਨਗੀ ਵੀ ਦਿੱਤੀ। ਇਨ੍ਹਾਂ ਮੱਤਿਆਂ ਚ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ, ਦਿੱਲੀ ਮੋਰਚੇ ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ, ਸਰਕਾਰੀ ਨੋਕਰੀ ਦੇਣ, ਸਮੂਚਾ ਕਰਜ਼ਾ ਮਾਅਫ਼ ਕਰਨ, ਕਿਸਾਨਾਂ ਤੇ ਕੀਤੇ ਝੂਠੇ ਕੇਸਾਂ ਨੂੰ ਵਾਪਸ ਲੈਣ, ਸਿੱਧੀ ਅਦਾਇਗੀ ਰੱਦ ਕਰਨ ਸਮੇਤ ਅਨੇਕ ਮੱਤੇ ਸ਼ਾਮਲ ਸਨ। ਇੱਸ ਮੋਕੇ ਤੇ ਬਾਬਾ ਸ਼ੀਤਲ ਸਿੰਘ ਢੱਪਈ, ਗੁਰਵਿੰਦਰ ਸਿੰਘ ਖੁਜਾਲਾ, ਹਰਭਜਨ ਸਿੰਘ ਵੈਰੋਨੰਗਲ ਜ਼ੋਨ ਅਚੱਲ ਸਾਹਿਬ, ਹਰਵਿੰਦਰ ਸਿੰਘ ਬਿੱਕਾ, ਜੋਗਾ ਸਿੰਘ, ਫ਼ਤਿਹ ਸਿੰਘ, ਮੰਗਲ ਸਿੰਘ ਧੀਰਾ, ਬਲਵਿੰਦਰ ਸਿੰਘ ਕੋਟਲਾ ਮੂਸਾ, ਹਰਜੀਤ ਸਿੰਘ ਲੀਲ ਕਲਾਂ, ਸਿਕੰਦਰ ਸਿੰਘ,ਹਰਦੀਪ ਸਿੰਘ, ਸਤਨਾਮ ਸਿੰਘ, ਅਨੂਪ ਸਿੰਘ,ਜਸਬੀਰ ਸਿੰਘ, ਜੋਗਿੰਦਰ ਸਿੰਘ ਨੱਤ, ਹਰਜੀਤ ਸਿੰਘ ਗੌਤਪੋਖਰ, ਡਾਕਟਰ ਹਰਦੀਪ ਸਿੰਘ ਆਦਿ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: