ਕਾਦੀਆਂ ਚ ਨੋਜਵਾਨ ਨਾਲ ਕੁੱਟਮਾਰ ਕਰਕੇ ਕਰਕੇ 12 ਹਜ਼ਾਰ ਰੂਪੈ ਖੋਹੇ

ਕਾਦੀਆਂ ਚ ਬਸ ਸਟੈਂਡ ਨੇੜੇ ਇੱਕ ਨੋਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਤੋਂ 11 ਹਜ਼ਾਰ 900 ਰੁਪਏ ਲੁੱਟ ਲਏ ਹਨ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਤੋਕੀਰ ਅਹਿਮਦ ਨੇ ਦੱਸਿਆ ਕਿ ਉਹ ਬੀਤੀ ਸ਼ਾਂਮ ਲਗਪਗ ਛ: ਵੱਜੇ ਲੱਖਦਾਤਾ ਦਰਬਾਰ ਨੇੜੇ ਬਸ ਸਟੈਂਡ ਕੋਲ ਪੁੱਜਾ ਤਾਂ ਨੋਜਵਾਨਾਂ ਦਾ ਇੱਕ ਗਰੁਪ ਨੇ ਆਕੇ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇੱਸ ਤੋਂ ਬਾਅਦ ਉਸਦੀ ਜੇਬ ਚ ਪਏ 11 ਹਜ਼ਾਰ 900 ਰੁਪਏ ਖੋਹਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦੀ ਇੱਸ ਕਦਰ ਦਹਿਸ਼ਤ ਸੀ ਕਿ ਕਿਸੇ ਰਾਹਗੀਰ ਨੇ ਉਸਨੂੰ ਛੁਡਾਉਣ ਦੀ ਹਿੰਮਤ ਨਹੀਂ ਕੀਤੀ। ਇੱਸ ਤੋਂ ਪਹਿਲਾਂ ਵੀ ਬੱਸ ਸਟੈਂਡ ਨੇੜੇ ਲੁਟੇਰਿਆਂ ਨੇ ਪਿਸਤੋਲ ਦੀ ਨੋਕ ਤੇ ਰੁਪਏ ਲੁੱਟੇ ਸਨ। ਇੱਸ ਸਬੰਧ ਚ ਸਥਾਨਕ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: