ਕਾਦੀਆਂ ਚ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਤਿੰਨ ਦਿਨਾਂ ਚ ਲਗਪਗ ਚਾਰ ਸੋ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕਾਦੀਆਂ ਚ ਕੋਰੋਨਾ ਵੈਕਸੀਨ ਦੇ ਲਗਾਏ ਗਏ ਕੈਂਪ ਚ ਪਿਛਲੇ ਤਿੰਨ ਦਿਨਾਂ ਤੱਕ ਲਗਪਗ ਚਾਰ ਸੋ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ।

ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਕੈਂਪ ਦੇ ਸੰਯੋਜਕ ਮੁਕੇਸ਼ ਵਰਮਾ ਨੇ ਦੱਸਿਆ ਕਿ ਇੱਹ ਕੈਂਪ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਐਸ ਐਮ ਉ ਡਾਕਟਰ ਪਰਮਿੰਦਰ ਸਿੰਘ ਅਤੇ ਡਾਕਟਰ ਨਿਰੰਕਾਰ ਸਿੰਘ ਦੀ ਰਹਿਨੁਮਾਈ ਹੇਠ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਦੀ ਦੇਖ ਰੇਖ ਚ ਲਗਾਇਆ ਹੈ।

ਇੱਸ ਕੈਂਪ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਅਤੇ ਉਹ ਲੋਕ ਜਿਨ੍ਹਾ ਚ ਕੋਰੋਨਾ ਵੈਕਸੀਨ ਨੂੰ ਡਰ ਸੀ ਉਹ ਵੀ ਹੁਣ ਟੀਕਾ ਲਗਵਾਉਣ ਲਈ ਇੱਸ ਕੈਂਪ ਚ ਆ ਰਹੇ ਹਨ। ਸ਼ਹਿਰ ਦੀ ਮੋਹਤਬਰ ਸ਼ਖ਼ਸੀਅਤਾਂ ਵੱਲੋਂ ਟੀਕਾ ਲਗਵਾਉਣ ਅਤੇ ਮੀਡਿਆ ਚ ਇੱਸਦੀ ਕਵਰੇਜ ਤੋਂ ਬਾਅਦ ਲੋਕਾਂ ਚ ਜਾਗਰੂਕਤਾ ਪੈਦਾ ਹੋਈ ਹੈ। ਅੱਜ ਦੇ ਕੈਂਪ ਚ ਰਾਹਤ ਫ਼ਾਂਉਂਡੇਸ਼ਨ ਦੇ ਚੇਅਰਮੈਨ ਜਗਦੇਵ ਸਿੰਘ ਬਾਜਵਾ ਅਤੇ ਦਯਾਨੰਦ ਵੈਦਿਕ ਸਕੂਲ ਦੇ ਚੇਅਰਮੈਨ ਅਰੁਣ ਅਬਰੋਲ ਵੀ ਪਹੁੰਚੇ। ਇੱਸ ਮੋਕੇ ਤੇ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: