ਕਾਦੀਆਂ ਦਾਣਾ ਮੰਡੀ ਚ ਬਾਰਦਾਨੇ ਦੀ ਕਮੀ ਦੇ ਚਲਦੇ ਕਿਸਾਨਾਂ ਦੀ ਕਣਕ ਬਾਰਿਸ਼ ਦੀ ਭੇਂਟ ਚੜੀ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਵੱਲੋਂ ਇੱਹ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਕਿ ਉਨ੍ਹਾਂ ਨੂੰ ਕਣਕ ਵੇਚਣ ਲਈ ਮੰਡੀਆਂ ਚ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਆਉਣ ਨਹੀਂ ਦਿੱਤੀ ਜਾਵੇਗੀ ਅਤੇ ਸਬੰਧਿਤ ਹਲਕਿਆਂ ਦੇ ਵਿਧਾਇਕਾਂ ਨੂੰ ਖ਼ਰੀਦ ਤੇ ਨਜ਼ਰ ਰੱਖਣ ਦੀ ਬੇਸ਼ਕ ਡਿਉਟੀਆਂ ਲਗਾ ਦਿੱਤੀਆਂ ਗਈਆਂ ਹਨ ਪਰ ਇੱਹ ਸਭ ਉਦੋਂ ਬੇਕਾਰ ਸਾਬਤ ਹੋ ਗਈਆਂ ਜਦੋਂ ਕਾਦੀਆਂ ਚ ਕਿਸਾਨਾਂ ਦੀ ਕਣਕਾਂ ਬਾਰਦਾਨਾ ਦੀ ਕਮੀ ਦੇ ਚਲਦੇ ਬਾਰਿਸ਼ ਦੀ ਭੇਂਟ ਚੜ ਗਈਆਂ।

ਇਕ ਕਿਸਾਨ ਸਿਕੰਦਰ ਸਿੰਘ ਵਾਸੀ ਪਿੰਡ ਬਸਰਾਂਵਾ ਨੇ ਦੱਸਿਆ ਕਿ ਉਹ ਕਲ ਦਾ ਸਥਾਨਕ ਦਾਣਾ ਮੰਡੀ ਚ ਆਪਣੀ ਕਣਕ ਵੇਚਣ ਲਈ ਆਇਆ ਹੋਇਆ ਹੈ। ਮੰਡੀ ਚ ਅਧੂਰੇ ਪ੍ਰਬੰਧਾ ਕਰਕੇ ਉਸਦੀ ਕਣਕ ਅਜੇ ਤੱਕ ਇੱਸ ਕਰਕੇ ਖਰੀਦੀ ਨਹੀਂ ਜਾ ਸਕੀ ਹੈ ਕਿ ਕਿਉਂਕਿ ਮੰਡੀ ਚ ਬਾਰਦਾਨਾ ਨਹੀਂ ਹੈ। ਉਸਨੇ ਦੱਸਿਆ ਕਿ ਮੰਡੀ ਚ ਉਨ੍ਹਾਂ ਦੀ ਕਣਕ ਖੁਲੇ ਆਸਮਾਨ ਦੇ ਥੱਲੇ ਰੁੜ ਰਹੀ ਹੈ। ਅੱਜ ਜਦੋਂ ਬਾਰਸ਼ ਹੋਈ ਤਾਂ ਤਰਪਾਲਾਂ ਦੀ ਕਮੀ ਦੇ ਚਲਦੀਆਂ ਉਨ੍ਹਾਂ ਦੀ ਕਣਕਾਂ ਭਿੱਜ ਗਈਆਂ। ਉਸਨੇ ਦੱਸਿਆ ਕਿ ਮੰਡੀ ਚ ਪੂਰੇ ਸ਼ੈਡ ਵੀ ਨਹੀਂ ਹਨ ਜਿਥੇ ਕਿਸਾਨਾਂ ਦੀਆਂ ਕਣਕਾਂ ਨੂੰ ਖੁਲੇ ਆਸਮਾਨ ਹੇਠ ਰਖਣ ਤੋਂ ਬਚਾਇਆ ਜਾ ਸਕੇ। ਉਸਨੇ ਆੜਤੀਆਂ ਨੂੰ ਵੀ ਮਦਦ ਦਿਤੇ ਜਾਣ ਲਈ ਕਿਹਾ ਤਾਂ ਆੜਤੀਆਂ ਨੇ ਵੀ ਦੱਸਿਆ ਕਿ ਉਨ੍ਹਾਂ ਕੋਲ ਤਰਪਾਲਾਂ ਨਹੀਂ ਹਨ। ਇਸੇ ਤਰ੍ਹਾਂ ਇੱਕ ਹੋਰ ਕਿਸਾਨ ਜਸਵੰਤ ਸਿੰਘ ਪਿੰਡ ਸਲਾਹਪੁਰ ਨੇ ਦੱਸਿਆ ਕਿ ਬਾਰਸ਼ ਦੇ ਚਲਦੀਆਂ ਉਸਦੀ ਕਣਕ ਭਿਗ ਗਈ ਹੈ। ਮੰਡੀ ਚ ਲੋੜੀਂਦੇ ਪ੍ਰਬੰਧਾ ਦੀ ਕਮੀ ਦੇ ਚਲਦੇ ਉਸਦਾ ਬਾਰਸ਼ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਮੰਡੀ ਨੇ ਜਿਹੜੀ ਕਣਕ ਖਰੀਦਕੇ ਬਾਰਦਾਨੇ ਚ ਭਰਕੇ ਰੱਖੀ ਹੈ ਉਹ ਵੀ ਖੁੱਲੇ ਆਸਮਾਨ ਹੇਠ ਪਈ ਹੋਈ ਹੈ। ਅੱਜ ਜਦੋਂ ਬਾਰਸ਼ ਹੋਈ ਤਾਂ ਤਰਪਾਲਾਂ ਨਾ ਹੋਣ ਕਾਰਨ ਹਜ਼ਾਰਾਂ ਕਵਿੰਟਲ ਬਾਰਦਾਨਾ ਭਿੱਜ ਗਿਆ ਹੈ। ਦੂਜੇ ਪਾਸੇ ਮੰਡੀ ਚ ਸਬੰਧਿਤ ਅਧਿਕਾਰੀ ਮੋਕੇ ਤੇ ਨਾ ਮਿਲਣ ਕਾਰਨ ਉਨ੍ਹਾਂ ਦਾ ਪੱਖ ਪਤਾ ਨਹੀਂ ਚਲ ਸਕਿਆ ਹੈ। ਦੂਜੇ ਪਾਸੇ ਆਲੇ ਦੁਆਲੇ ਦੇ ਪਿੰਡਾਂ ਚ ਕਣਕ ਦੀ ਤਿਆਰ ਫ਼ਸਲਾਂ ਅੱਜ ਦੀ ਬਾਰਸ਼ ਦੀ ਭੇਂਟ ਚੜ ਗਈ ਹੈ। ਅਨੇਕਾਂ ਖੇਤਾਂ ਚ ਕਣਕ ਦੀਆਂ ਫ਼ਸਲਾਂ ਡਿੱਗਣ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਦੂਜੇ ਪਾਸੇ ਕਿਸਾਨ ਕੁਲਵੰਤ ਸਿੰਘ, ਬਾਵਾ ਸਿੰਘ, ਅਵਤਾਰ ਸਿੰਘ, ਅਹਿਮਦ, ਦਾਊਦ, ਜੋਗਿੰਦਰ ਸਿੰਘ ਸਮੇਤ ਅਨੇਕ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਣਕ ਦੀ ਫ਼ਸਲ ਭਾਰੀ ਬਾਰਿਸ਼ ਦੇ ਚਲਦੀਆਂ ਕਾਫ਼ੀ ਨੁਕਸਾਨੀ ਗਈ ਹੈ। ਉਹ ਇੱਸ ਹੋਏ ਨੁਕਸਾਨ ਤੋਂ ਕਾਫ਼ੀ ਪਰੇਸ਼ਾਨ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਰਿਸ਼ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ ਉਸਦਾ ਮੁਆਵਜ਼ਾ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਵੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: