ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦੀ ਕੋਠੀ ਮੁਹਰੇ ਰੋਸ਼ ਪ੍ਰਗਟ ਕੀਤਾ, ਅੰਦਲੋਨ ਕਾਰੀ ਕਰਮਚਾਰੀਆਂ ਨੇ ਮੰਤਰੀ ਨੂੰ ਮੰਗ ਪੱਤਰ ਸੋਂਪਿਆ

ਸੀ ਪੀ ਐਫ਼ ਯੁਨੀਅਨ ਅਤੇ ਮਨਰੇਗਾ ਕਰਮਚਾਰੀ ਯੁਨੀਅਨ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਨੇੜੇ ਆਪਣੀਆਂ ਮੰਗਾਂ ਦੇ ਹੱਕ ਚ ਰੋਸ਼ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਾਰੀ ਜਦੋਂ ਕੈਬਨਿਟ ਮੰਤਰੀ ਦੀ ਕੋਠੀ ਦਾ ਘੇਰਾਉ ਕਰਨ ਲਈ ਕੂਚ ਕਰਨ ਲਗੇ ਤੇ ਵੱਡੀ ਤਾਦਾਦ ਚ ਤੈਨਾਤ ਪੁਲੀਸ ਮੁਲਾਜ਼ਮਾਂ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵੱਧਣ ਤੋਂ ਰੋਕ ਦਿੱਤਾ। ਜਿਸਤੇ ਪ੍ਰਦਰਸ਼ਨਕਾਰੀਆਂ ਨੇ ਸਿਵਲ ਲਾਈਨ ਰੋਡ ਦੇ ਵਿਚਕਾਰ ਬੈਠਕੇ ਧਰਨਾ ਲਗਾ ਦਿੱਤਾ।

ਪੁਲੀਸ ਅਧਿਕਾਰੀਆਂ ਵੱਲੋਂ ਕੈਬਨਿਟ ਮੰਤਰੀ ਨੂੰ ਸਿਥਤੀ ਬਾਰੇ ਜਦੋਂ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦੇ 10 ਪ੍ਰਤਿਨਿਧੀਆਂ ਨੁੰ ਮੁਲਾਕਾਤ ਕਰਨ ਲਈ ਆਪਣੀ ਕੋਠੀ ਅੰਦਰ ਬੁਲਾ ਲਿਆ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਹੋਏ ਜ਼ਿਲਾ ਪ੍ਰਧਾਨ ਪੁਨੀਤ ਸਾਗਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਨੂੰ ਉਨਾਂ੍ਹ ਆਪਣਾ ਮੰਗਪੱਤਰ ਸੋਂਪਿਆ ਹੈ ਜਿਸ ਵਿੱਚ ਉਨ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਲੰਬੇ ਚਿਰ ਤੋਂ ਲਟਕਦੀਆਂ ਆ ਰਹੀਆਂ ਮੰਗਾ ਨੂੰ ਮਨਜ਼ੂਰ ਕੀਤੇ ਜਾਣ ਦੀ ਮੰਗ ਕੀਤੀ ਹੈ। ਮੰਗ ਪੱਤਰ ਚ ਕਿਹਾ ਗਿਆ ਹੈ ਕਿ ਕਰਮਚਾਰੀ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ ਨਾਕਿ ਸਰਕਾਰ ਤੋਂ ਖ਼ੈਰਾਤ ਮੰਗ ਰਹੇ ਹਨ। ਸੁਪਰੀਮ ਕੋਰਟ ਨੇ ਵੀ ਕਰਮਚਾਰੀਆਂ ਦੇ ਹੱਕ ਚ ਫ਼ੈਸਲਾ ਦਿੱਤਾ ਹੈ। ਪਰ ਸਰਕਾਰ ਚ ਇੱਸਦਾ ਕੋਈ ਅਸਰ ਨਹੀਂ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪ੍ਰਦਰਸ਼ਨਕਾਰੀਆਂ ਨੂੰ ਯਕੀਨ ਦਵਾਇਆ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇੱਸ ਸਬੰਧ ਚ ਗੱਲ ਕਰਣਗੇ। ਅਤੇ ਜੋ ਵੀ ਮੰਗਾਂ ਹਨ ਉਨ੍ਹਾਂ ਨੂੰ ਮਨਜ਼ੂਰ ਕਰਵਾਉਣਗੇ। ਇੱਸ ਮੋਕੇ ਤੇ ਅਰਵਿੰਦਰ ਸ਼ਰਮਾਂ, ਅਜੇ ਕੁਮਾਰ ਜੁਆ, ਮੁਕੇਸ਼ ਕੁਮਾਰ, ਵਿਪਨ ਪਰਾਸ਼ਰ, ਪ੍ਰਦੀਪ ਕੁਮਾਰ, ਵਿਪਨ ਕੁਮਾਰ, ਪਵਨ ਕੁਮਾਰ, ਜਸਪ੍ਰੀਤ ਸਿੰਘ ਸਮਰਾ, ਪਲਵਿੰਦਰ ਸਿੰਘ, ਮੋਹਿਤ ਗੁਪਤਾ, ਵਰਿੰਦਰ ਸਿੰਘ ਬਠਿੰਡਾ, ਸੰਯੁਕਤ ਸਕਤਰ ਹਰਿੰਦਰਪਾਲ ਸਿੰਘ ਜੋਸ਼ਨ, ਮਨਸੇਖਾਂL ਸਿਧੂ, ਰਮਨ ਕੁਮਾਰ, ਸੀਨਿਅਰ ਮੀਤ ਪ੍ਰਧਾਨ ਰਣਧੀਰ ਸਿੰਘ ਲੁਧਿਆਣਾ, ਸੰਦੀਪ ਸਿੰਘ, ਗੁਰਕੀਰਤ ਸਿੰਘ, ਹਰਦੀਪ ਸਿੰਘ, ਮਨਮਿੰਦਰ ਸਿੰਘ, ਅਰਵਿੰਦਰ ਸ਼ਰਮਾਂ ਆਦਿ ਮੋਜੂਦ ਸਨ। ਦੂਜੇ ਪਾਸੇ ਪੁਲੀਸ ਨੇ ਸੁਰਖਿਆ ਦ ਸਖ਼ਤ ਪ੍ਰਬੰਧ ਕੀਤੇ ਹੋਏ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: