ਕੋਰੋਨਾ ਦੇ ਵੱਧਦੇ ਹੋਏ ਕੇਸਾਂ ਦੇ ਚਲਦੀਆਂ ਅਹਿਮਦੀਆ ਜਮਾਤ ਨੇ ਆਪਣੇ ਸੰਸਥਾਨ 14 ਮਈ ਤੱਕ

ਕਾਦੀਆਂ ਚ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਮੁੱਖ ਰਖਦੇ ਹੋਏ ਅਹਿਮਦੀਆ ਮੁਸਲਿਮ ਜਮਾਤ ਨੇ ਆਪਣੇ ਸਾਰੇ ਸSਸਥਾਨਾਂ ਨੂੰ 14 ਮਈ ਤੱਕ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਹੈ। ਮਸਜਿਦਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਘਰਾਂ ਚ ਨਮਾਜ਼ਾਂ ਅਦਾ ਕਰ ਰਹੇ ਹਨ। ਪਵਿਤੱਰ ਰਮਜ਼ਾਨ ਉਲ ਮੁਬਾਰਕ ਦੇ ਅਵਸਰ ਤੇ ਮਸਜਿਦ ਚ ਹੋਣ ਵਾਲੀ ਤਰਵੀਹ ਦੀ ਨਮਾਜ਼ ਵੀ ਲੋਕੀ ਆਪਣੇ ਆਪਣੇ ਘਰਾਂ ਚ ਅਦਾ ਕਰ ਰਹੇ ਹਨ। ਦੂਜੇ ਪਾਸੇ ਅਹਿਮਦੀਆ ਮੁਸਲਿਮ ਜਮਾਤ ਦੀ ਹਿਉਮੈਨਿਟੀ ਫ਼ਰਸਟ ਵੱਲੋਂ ਸ਼ਹਿਰ ਦੀ ਵੱਖ ਵੱਖ ਗਲੀਆਂ ਅਤੇ ਮੁਹਲਿਆਂ ਨੂੰ ਵੀ ਅੱਜ ਸੈਨੇਟਾਈਜ਼ਡ ਕੀਤਾ ਗਿਆ ਹੈ। ਲੋਕਾਂ ਨੂੰ ਸਰਕਾਰ ਵੱਲੋਂ ਦਿਤੀਆਂ ਹਿਦਾਇਤਾਂ ਤੇ ਅਮਲ ਕਰਨ ਅਤੇ ਮਾਸਕ ਪਾਕੇ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: