ਜੋਗਿੰਦਰਪਾਲ ਨੰਦੂ ਆਪਣੀ ਕੌਂਸਲਰ ਪਤਨੀ ਨੇਹਾ ਨਾਲ ਕਾਂਗਰਸ ਚ ਸ਼ਾਮਿਲ ਹੋਏ

ਅੱਜ ਵਾਰਡ ਨੰਬਰ 9 ਤੋਂ ਆਜ਼ਾਦ ਕੌਂਸਲਰ ਨੇਹਾ ਅਤੇ ਉਨ੍ਹਾਂ ਦੇ ਪਤਿ ਜੋਗਿੰਦਰਪਾਲ ਨੰਦੂ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਏ ਹਨ। ਚੰਡੀਗੜ ਪੰਜਾਬ ਭਵਨ ਚ ਪੰਜਾਬ ਪ੍ਰਦੇਸ਼ ਕਾਂਗਰਸ(ਆਈ) ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਪਾਰਟੀ ਚ ਉਨ੍ਹਾਂ ਨੂੰ ਸ਼ਾਮਲ ਕਰਕੇ ਸਵਾਗਤ ਕੀਤਾ।

ਇੱਸ ਮੌਕੇ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇੱੱਸ ਮੋਕੇ ਤੇ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹਜੰਗ ਸਿੰਘ ਅਤੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਿਸ਼ੇਸ਼ ਤੋਰ ਤੇ ਮੋਜੂਦ ਸਨ। ਦੂਜੇ ਪਾਸੇ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਦੀ ਚੋਣ 15 ਅਪਰੈਲ ਨੂੰ ਦੁਪਹਿਰ ਇੱਕ ਵੱਜੇ ਕੀਤੀ ਜਾਵੇਗੀ। ਜਿਥੇ ਸ਼੍ਰੀਮਤਿ ਨੇਹਾ ਨੂੰ ਨਗਰ ਕੌਂਸਲ ਕਾਦੀਆਂ ਦਾ ਪ੍ਰਧਾਨ ਚੁਣਿਆ ਜਾਵੇਗਾ। ਅਤੇ ਜੇਤੂ ਕੌਂਸਲਰਾਂ ਨੂੰ ਸੰਹੁ ਚੁਕਾਈ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਨੇ ਐਸ ਡੀ ਐਮ ਬਟਾਲਾ ਨੂੰ ਚੋਣ ਕਰਵਾਉਣ ਲਈ ਨਿਯੁਕਤ ਕੀਤਾ ਹੈ ਜੋ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਵਾਉਣਗੇ। ਅਤੇ ਕੋਂਸਲਰਾਂ ਨੂੰ ਸਹੁੰ ਚੁਕਵਾਉਣਗੇ। ਨਗਰ ਕੋਂਸਲ ਕਾਦੀਆਂ ਚ ਅਕਾਲੀ ਦਲ (ਬਾਦਲ) ਨੇ ਸੱਤ, ਕਾਂਗਰਸ ਨੇ 6 ਜਦਕਿ ਦੋ ਆਜ਼ਾਦ ਉਮੀਦਵਾਰ ਜਿਤੇ ਸਨ। ਆਜ਼ਾਦ ਉਮੀਦਵਾਰ ਚੌਧਰੀ ਅਬਦੁਲ ਵਾਸੇ ਅਤੇ ਨੇਹਾ ਨੇ ਕਾਂਗਰਸ ਨੂੰ ਸਮਰਥਨ ਦੇਕੇ ਕਾਦੀਆਂ ਚ ਕਾਂਗਰਸ ਦੀ ਕਮੇਟੀ ਬਣਾਉਣ ਚ ਅਹਿਮ ਭੁਮਿਕਾ ਅਦਾ ਕੀਤੀ ਹੈ। ਹਲਕਾ ਵਿਧਾਕਿੲ ਫ਼ਤਿਹਜੰਗ ਸਿੰਘ ਬਾਜਵਾ ਨੇ ਇਨ੍ਹਾਂ ਦੋਂਵਾ ਦਾ ਪਾਰਟੀ ਚ ਸਵਾਗਤ ਕਰਦੀਆਂ ਕਿਹਾ ਹੈ ਕਿ ਸ਼ਹਿਰ ਦੇ ਵਿਕਾਸ ਲਈ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇੱਸ ਮੋਕੇ ਤੇ ਸੁਖਵਿੰਦਰਪਾਲ ਸਿੰਘ ਸੁੱਖ ਭਾਟੀਆ ਕੌਂਸਲਰ, ਚੋਧਰੀ ਅਬਦੁਲ ਵਾਸੇ ਕੋਂਸਲਰ, ਨਰਿੰਦਰ ਕੁਮਾਰ ਭਾਟੀਆ, ਸ਼੍ਰੀਮਤਿ ਰੀਟਾ ਭਾਟੀਆ ਕੌਂਸਲਰ, ਰਾਜੂ ਸਮੇਤ ਅਨੇਕ ਉਘੀ ਸ਼ਖ਼ਸੀਅਤਾਂ ਮੋਜੂਦ ਸਨ। ਦੂਜੇ ਪਾਸੇ ਸੁਖਵਿੰਦਰਪਾਲ ਸਿੰਘ ਸੁੱਖ ਭਾਟੀਆ ਦੇ ਕਾਦੀਆਂ ਨਗਰ ਕੌਂਸਲ ਦੇ ਮੀਤ ਪ੍ਰਧਾਨ ਬਣਾਏ ਜਾਣ ਦੀ ਚਰਚਾ ਜ਼ੋਰਾਂ ਚ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: