ਨਗਰ ਕੋਂਸਲ ਕਾਦੀਆਂ ਚ ਕਾਂਗਰਸ ਦਾ ਹੋਇਆ ਕਬਜ਼ਾ, ਨੇਹਾ ਪ੍ਰਧਾਨ ਅਤੇ ਚੌਧਰੀ ਅਬਦੁਲ ਵਾਸੇ ਬਣੇ ਮੀਤ ਪ੍ਰਧਾਨ

ਅੱਜ ਨਗਰ ਕੋਂਸਲ ਕਾਦੀਆਂ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਪੱਦ ਲਈ ਚੋਣ ਹੋਈ। ਬਲਵਿੰਦਰ ਸਿੰਘ ਐਸ ਡੀ ਐਮ ਦੀ ਦੇਖ ਰੇਖ ਚ ਚੋਣ ਪ੍ਰੀਕਿਰੀਆ ਸ਼ੁਰੂ ਹੋਈ। ਇੱਸ ਮੋਕੇ ਤੇ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਮੋਜੂਦ ਰਹੇ।

ਉਨ੍ਹਾਂ ਨਾਲ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਮੋਜੂ ਸਨ। ਇੱਸ ਮੋਕੇ ਤੇ ਸ਼੍ਰੀਮਤਿ ਨੇਹਾ ਪਤਨੀ ਜੋਗਿੰਦਰਪਾਲ ਨੰਦੂ ਨੂੰ ਨਗਰ ਕੋਂਸਲ ਦਾ ਪ੍ਰਧਾਨ ਜਦਕਿ ਅਹਿਮਦੀਆ ਮੁਸਲਿਮ ਜਮਾਤ ਦੇ ਨਾਲ ਸਬੰਧਿਤ ਚੋਧਰੀ ਅਬਦੁਲ ਵਾਸੇ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਜਲੂਸ ਦੀ ਸ਼ਕਲ ਚ ਸ਼ਹਿਰ ਚ ਜਾਕੇ ਫ਼ਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ, ਨਗਰ ਕੋਂਸਲ ਦੀ ਨਵੀਂ ਬਣੀ ਪ੍ਰਧਾਨ ਨੇਹਾ ਅਤੇ ਚੋਧਰੀ ਅਬਦੁਲ ਵਾਸੇ ਮੀਤ ਪ੍ਰਧਾਨ ਨਾਲ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇੱਸ ਤੋਂ ਬਾਅਦ ਫ਼ਤਿਹਜੰਗ ਸਿੰਘ ਅਹਿਮਦੀਆ ਹੈਡਕਵਾਟਰ ਪਹੁੰਚੇ ਜਿਥੇ ਉਨ੍ਹਾਂ ਨੇ ਅਹਿਮਦੀਆ ਮੁਸਲਿਮ ਜਮਾਤ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗ਼ੋਰੀ ਨਾਲ ਮੁਲਾਕਾਤ ਕਰਕੇ ਸਹਿਯੋਗ ਦਿੱਤੇ ਜਾਣ ਤੇ ਧੰਨਵਾਦ ਕੀਤਾ। ਇੱਸ ਮੋਕੇ ਤੇ ਸ਼੍ਰੀ ਮੁਹੰਮਦ ਇਨਾਮ ਗ਼ੋਰੀ ਨੇ ਹਲਕਾ ਵਿਧਾਇਕ ਅਤੇ ਚੁਣੇ ਗਏ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਮੁਬਾਰਕਬਾਦ ਦਿੰਦੇ ਹੋਏ ਸ਼ਹਿਰ ਦੀ ਤਰੱਕੀ ਦੇ ਲਈ ਕੰਮ ਕੀਤੇ ਜਾਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹਲਕਾ ਵਿਧਾਇਕ ਨੂੰ ਸ਼ਹਿਰ ਚ ਕਈ ਦਹਾਕਿਆਂ ਤੋਂ ਸਟਰੀਟ ਲਾਈਟਾਂ ਨੂੰ ਚਾਲੂ ਕੀਤੇ ਜਾਣ ਲਈ ਕਿਹਾ। ਜਿਸਤੇ ਹਲਕਾ ਵਿਧਾਇਕ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਸਟਰੀਟ ਲਾਈਟਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਨਗਰ ਕੋਂਸਲ ਦੀ ਮਾਲੀ ਹਾਲਤ ਚੰਗੀ ਨਹੀਂ ਸੀ ਪਰ ਹੁਣ ਕੋਂਸਲ ਕੋਲ ਆਪਣੀ ਕਾਫ਼ੀ ਜਾਇਦਾਦਾਂ ਹਨ ਜਿਨ੍ਹਾਂ ਤੋਂ ਇਨ੍ਹਾਂ ਜ਼ਿਆਦਾ ਆਮਦਨ ਹੋ ਸਕਦੀ ਹੈ ਕਿ ਕਾਦੀਆਂ ਕਮੇਟੀ ਆਪਣੇ ਪੈਰਾਂ ਚ ਖੜੀ ਸਕਦੀ ਹੈ। ਇੱਸ ਤੋਂ ਬਾਅਦ ਸਾਰੇ ਨੇਤਾ ਜਮਾਤੇ ਅਹਿਮਦੀਆ ਦੀ ਪਵਿਤਰ ਮਸਜਿਦ ਮੁਬਾਰਕ ਚ ਸਿੱਥਤ ਬੈਤੁਲ ਦੁਆ ਗਏ ਅਤੇ ਉਥੇ ਸਜਦਾ ਸ਼ੁਕਰ ਅਦਾ ਕੀਤਾ। ਇੱਸ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੀਆਂ ਕਿਹਾ ਹੈ ਕਿ ਸਾਡੀ ਨਗਰ ਕੋਂਸਲ ਦੀ ਕਮੇਟੀ ਚ ਕਾਫ਼ੀ ਵੱਧਿਆ ਕੰਮ ਕਰਨ ਵਾਲੇ ਮੈਂਬਰ ਬਣੇ ਹਨ। ਅਤੇ ਅਸੀਂ ਮਜ਼ਬੂਤ ਕਮੇਟੀ ਬਣਾਈ ਹੈ। ਨੇਹਾ ਅਤੇ ਚੋਧਰੀ ਵਾਸੇ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਾਏ ਜਾਣ ਨਾਲ 2022 ਦੀ ਚੋਣਾਂ ਚ ਇਨ੍ਹਾਂ ਦਾ ਕਾਫ਼ੀ ਅਸਰ ਵੇਖਣ ਨੂੰ ਮਿਲੇਗਾ ਅਤੇ ਅਸੀਂ ਸ਼ਾਨਦਾਰ ਜਿੱਤ ਹਾਸਿਲ ਕਰਾਂਗੇ। ਉਨ੍ਹਾਂ ਕਿਹਾ ਕਿ ਕਾਦੀਆਂ ਜਿਥੇ ਅਹਿਮਦੀਆ ਮੁਸਲਿਮ ਜਮਾਤ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਕਾਦੀਆਨੀ ਪੈਦਾ ਹੋਏ ਅਤੇ ਇੱਥੇ ਜਮਾਤੇ ਅਹਿਮਦੀਆ ਦੀ ਨੀਂਵ ਰੱਖੀ ਮੇਰਾ ਸ਼ੁਰੂ ਤੋਂ ਇੱਕ ਸੁਪਨਾ ਸੀ ਕਿ ਬਹਿਸ਼ਤੀ ਮਕਬਰਾ ਕੋਲ ਇੱਕ ਖ਼ੂਬਸੂਰਤ ਪਾਰਕ ਹੋਵੇ। ਉਨ੍ਹਾਂ ਕਿਹਾ ਕਿ ਬਹਿਸ਼ਤੀ ਮਕਬਰਾ ਨਾਲ ਲਗਦੀ ਗੰਦਗੀ ਦੇ ਢੇਰਾਂ ਨੂੰ ਖ਼ਤਮ ਕਰਕੇ ਉਥੇ 10 ਦਿਨਾਂ ਦੇ ਅੰਦਰ ਪਾਰਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਇੱਸ ਮੋਕੇ ਤੇ ਜਮਾਤੇ ਅਹਿਮਦੀਆ ਦੇ ਸਕੱਤਰ ਸ਼ਰੀਫ਼ ਉਲ ਹਸਨ, ਮੋਲਾਨਾ ਫ਼ਜ਼ਲੁਰ ਰਹਿਮਾਨ ਭੱਟੀ ਅਡੀਸ਼ਨ ਸਕੱਤਰ, ਚੋਧਰੀ ਮੁਹੰਮਦ ਅਕਰਮ, ਰਫ਼ੀ ਅਹਿਮਦ ਐਡਵੋਕੇਟ, ਬੁਰਹਾਨ ਅਹਿਮਦ ਮੋਜੂਦ ਸਨ। ਦੂਜੇ ਪਾਸੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਹੈ ਕਿ ਫ਼ਤਿਹਜੰਗ ਸਿੰਘ ਬਾਜਵਾ ਨੇ ਕਾਦੀਆਂ ਚ ਅਨੂਸੂਚਿਤ ਜਾਤਿ ਨਾਲ ਸਬੰਧਿਤ ਨੇਹਾ ਨੂੰ ਪ੍ਰਧਾਨ ਬਣਾਕੇ ਹਰੇਕ ਦਾ ਦਿੱਲ ਜਿੱਤ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 2022 ਚ ਹੋਣ ਵਾਲੀ ਚੋਣਾਂ ਚ ਕਾਦੀਆਂ ਅਤੇ ਸ਼੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।ਇੱਸ ਮੋਕੇ ਤੇ ਉਨ੍ਹਾਂ ਨਾਲ ਰਤਨ ਸਿੰਘ ਮਾਝਾ, ਪਰਮਜੀਤ ਕੋਰ, ਰੀਟਾ ਭਾਟੀਆ, ਸੁੱਖਪਾਲ ਸਿੰਘ, ਗੁਰਬਚਨ ਸਿੰਘ, ਪਰਸ਼ੋਤਮ ਲਾਲ, ਦੀਕਸ਼ਿਤ ਲੱਡਾ ਸਮੇਤ ਵੱਡੀ ਗਿਣਤੀ ਚ ਸਮਰਥਕ ਮੋਜੂਦ ਸਨ। ਉਧੱਰ ਚੌਧਰੀ ਅਬਦੁਲ ਵਾਸੇ ਮੀਤ ਪ੍ਰਧਾਨ ਨਗਰ ਕੋਂਸਲ ਕਾਦੀਆਂ ਨੇ ਕਿਹਾ ਹੈ ਕਿ ਜਮਾਤੇ ਅਹਿਮਦੀਆ ਨੇ ਬਿਨਾਂ ਕਿਸੇ ਸ਼ਰਤ ਦੇ ਕਾਂਗਰੇਸ ਨੂੰ ਸਮਰਥਨ ਦਿੱਤਾ ਸੀ। ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਜੋ ਮਾਨ ਬਖ਼ਸ਼ਿਆ ਹੈ ਉਹ ਉਨ੍ਹਾਂ ਦੀ ਉਮੀਦਾਂ ਚ ਪੂਰਾ ਉਤਰਣਗੇ। ਚੌਧਰੀ ਵਾਸੇ ਦੂਜੇ ਵਾਰ ਨਗਰ ਕੋਂਸਲ ਦੇ ਪ੍ਰਧਾਨ ਚੁਣੇ ਗਏ ਹਨ। ਉਹ ਇੱਕ ਇਮਾਨਦਾਰ ਅਤੇ ਸਾਫ਼ ਛਵੀ ਦੇ ਮਾਲਿਕ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: