ਨੀਰੂ ਬਾਜਵਾ ਨੂੰ ਕੈਨੇਡਾ ਚ ਭਾਰਤੀ ਉਡਾਣਾਂ ਦੀ ਪਾਬੰਦੀ ਦੇ ਚਲਦੀਆਂ ਸ਼ੂਟਿੰਗ ਛੱਡ ਕੈਨੇਡਾ ਰਵਾਨਾ ਹੋਣਾ ਪਿਆ

ਸਿੱਖ ਨੈਸ਼ਨਲ ਕਾਲਜ ਕਾਦੀਆਂ ਚ ਕਲੀ ਜੋਟਾ ਦੀ ਚੱਲ ਰਹੀ ਸ਼ੂਟਿੰਗ ਨੂੰ ਅੱਧ-ਵਿਚਕਾਰ ਛੱਡਕੇ ਫ਼ਿਲਮ ਦੀ ਹੀਰੋਇਨ ਨੀਰੂ ਬਾਜਵਾ ਨੂੰ ਕੈਨੇਡਾ ਲਈ ਰਵਾਣਾ ਹੋਣਾ ਪੈ ਗਿਆ ਹੈ। ਇੱਸ ਸਬੰਧ ਚ ਫ਼ਿਲਮ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਾਦੀਆਂ ਚ ਕਈ ਸੀਣ ਫ਼ਿਲਮਾਏ ਜਾਣੇ ਬਾਕੀ ਸਨ। ਇੱਹ ਫ਼ਿਲਮੀ ਸੀਨ 28 ਅਪਰੈਲ ਤੱਕ ਪੂਰੇ ਹੋਣ ਦੀ ਸੰਭਾਵਨਾ ਸੀ। ਪਰ ਭਾਰਤ ਚ ਕੋਰੋਨਾ ਦੇ ਵੱਧਦੇ ਕੇਸਾਂ ਕਾਰਨ ਕੈਨੇਡਾ ਨੇ ਭਾਰਤੀ ਉਡਾਣਾ ਤੇ ਪਾਬੰਦੀ ਲਗਾਉਣ ਦਾ ਜੋ ਐਲਾਨ ਕੀਤਾ ਸੀ ਉਸਦੇ ਚਲਦੀਆਂ ਨੀਰੂ ਬਾਜਵਾ ਨੂੰ ਕਲ ਸੂLਟਿੰਗ ਦੇਰ ਸ਼ਾਮ ਤੱਕ ਕਰਨ ਤੋਂ ਬਾਅਦ ਵਾਪਸ ਜਾਣਾ ਪਿਆ ਹੈ। ਦੂਜੇ ਪਾਸੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਨੂੰ ਫ਼ਿਲਮ ਚ ਸਿੱਖ ਨੈਸ਼ਨਲ ਕਾਲਜ ਪਟਿਆਲਾ ਦਰਸ਼ਾਉਣ ਦਾ ਕਾਦੀਆਂ ਦੇ ਸ਼ਹਿਰ ਵਾਸੀਆਂ ਨੇ ਸਖ਼ਤ ਵਿਰੋਧ ਕੀਤਾ ਹੈ। ਉਘੇ ਸਮਾਜ ਸੇਵਕ ਬਲਦੇਵ ਰਾਜ ਨੇ ਕਿਹਾ ਹੈ ਕਿ ਪਟਿਆਲਾ ਚ ਕਦੇ ਵੀ ਸਿੱਖ ਨੈਸ਼ਨਲ ਕਾਲਜ ਨਾਂ ਦਾ ਕੋਈ ਕਾਲਜ ਨਹੀਂ ਰਿਹਾ ਹੈ। ਸਾਡੇ ਸ਼ਹਿਰ ਦੇ ਕਾਲਜ ਨੂੰ ਪਟਿਆਲਾ ਦਾ ਕਾਲਜ ਦਰਸ਼ਾਕੇ ਸਾਡੇ ਦਿਲਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ੳLੁਨ੍ਹਾਂ ਫ਼ਿਲਮ ਦੇ ਪ੍ਰਬੰਧਕਾਂ ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਗ਼ਲਤੀ ਦਾ ਤੁਰੰਤ ਸੁਧਾਰ ਕਰਨ। ਇੱਸ ਮੋਕੇ ਤੇ ਬਲਦੇਵ ਨੇ ਆਪਣੇ ਸਾਥਿਆਂ ਨਾਲ ਪੋਸਟਰ ਦੀ ਕਾਪੀਆਂ ਵੀ ਸਾੜੀਆਂ ਹਨ। ਦੂਜੇ ਪਾਸੇ ਨਗਰ ਸੇਵਕ ਸੰਸਥਾ ਕਾਦੀਆਂ ਦੇ ਚੇਅਰਮੈਨ ਬਲਵਿੰਦਰ ਸਿੰਘ ਮਿੰਟੂ ਬਾਜਵਾ ਨੇ ਪ੍ਰੈਸ ਕਾਨਫ਼ਰੰਸ ਕਰਕੇ ਫ਼ਿਲਮ ਕਲੀ ਜੋਟਾ ਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਨਾਂ ਸਿੱਖ ਨੈਸ਼ਨਲ ਕਾਲਜ ਪਟਿਆਲਾ ਦਰਸ਼ਾਉਣ ਤੇ ਸਖ਼ਤ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇੱਸ ਗ਼ਲਤੀ ਦਾ ਤੁਰੰਤ ਸੁਧਾਰ ਹੋਣਾ ਚਾਹੀਦਾ ਹੈ। ਇੱਹ ਕਾਲੇਜ ਅਹਿਮਦੀਆ ਮੁਸਲਿਮ ਜਮਾਤ ਦਾ ਪਹਿਲਾਂ ਤਾਲੀਮ ਉਲ ਇਸਲਾਮ ਕਾਲਜ ਸੀ ਜੋ ਭਾਰਤ ਪਾਕ ਵੰਡ ਤੋਂ ਬਾਅਦ ਸਿੱਖ ਨੈਸ਼ਨਲ ਕਾਲੇਜ ਲਾਹੋਰ ਤੋਂ ਸ਼ਿਫ਼ਟ ਕਰਕੇ ਕਾਦੀਆਂ ਚ ਕਾਇਮ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇੱਸ ਕਾਲੇਜ ਨਾਲ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਹਨ। ਇੱਸ ਲਈ ਫ਼ਿਲਮ ਚ ਸਿੱਖ ਕਾਲੇਜ ਕਾਦੀਆਂ ਹੀ ਲਿਖਿਆ ਆਉਣਾ ਚਾਹੀਦਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: