ਪੰਜਾਬ ਚ ਆਪ ਦੀ ਸਰਕਾਰ ਆਉਣ ਤੇ ਹਰ ਫ਼ਰੰਟ ਦੇ ਮੁਲਾਜ਼ਮਾਂ ਦੀ ਮੰਗਾਂ ਨੂੰ ਮਨਜ਼ੂਰ ਕਰਾਂਗੇ: ਭਗਵੰਤ ਮਾਨ

ਪਿਛਲੇ ਸਵਾ ਚਾਰ ਸਾਲਾਂ ਤੋਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੀ ਮੰਗਾਂ ਦੇ ਹੱਕ ਚ ਕੀਤੇ ਜਾ ਰਹੇ ਸੰਘਰਸ਼ ਦੇ ਸਬੰਧ ਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਚ ਭਾਵੇ ਕਾਂਗਰਸ ਦੀ ਸਰਕਾਰ ਹੋਵੇ ਜਾਂ ਕਿਸੇ ਹੋਰ ਪਾਰਟੀ ਦੀ ਸਰਕਾਰ ਸਾਰੀਆਂ ਨੇ ਲੋਕਾਂ ਤੋਂ ਵੋਟਾਂ ਬਟੋਰਨ ਦੀ ਹੀ ਰਾਜਨੀਤਿ ਕੀਤੀ ਹੈ। ਵੋਟਾਂ ਤੋਂ ਪਹਿਲਾਂ ਉਨ੍ਹਾਂ ਨਾਲ ਝੂਠੇ ਵਾਅਦੇ ਕਰਦੇ ਹਨ ਬਾਅਦ ਚ ਉਨ੍ਹਾਂ ਦੀ ਮੰਗਾਂ ਵੱਲ ਧਿਆਨ ਤੱਕ ਨਹੀਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਡਾ 2017 ਚ ਜੋ ਚੋਣ ਮੈਨੀਫ਼ੈਸਟੋ ਹੈ ਉਸ ਚ ਅਸੀਂ ਸਪਸ਼ਟ ਕੀਤਾ ਹੈ ਕਿ ਅਸੀਂ ਮੁਲਾਜ਼ਮਾਂ ਦੀ ਚਿਰਾਂ ਤੋਂ ਲਟਕਦੀ ਆ ਰਹੀਆਂ ਮੰਗਾਂ ਨੂੰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਂਦੇ ਹੋਏ ਮਨਜ਼ੂਰ ਕਰਾਂਗੇ। ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਚ ਸਾਡੀ ਸਰਕਾਰ ਦੇਸ਼ ਦੀ ਸਭ ਤੋਂ ਬੇਹਤਰੀਨ ਸਰਕਾਰ ਹੈ ਜਿਸਨੇ ਹਰ ਵਰਗ ਦਾ ਖ਼ਿਆਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਇਨ੍ਹਾਂ ਨੂੰ ਵੋਟਾਂ ਲੈਣ ਤੋਂ ਮਤਲਬ ਹੈ। ਦੂਜੇ ਪਾਸੇ ਸੀਨਿਅਰ ਆਪ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ ਚਾਰ ਸਾਲਾ ਸ਼ਾਸਨ ਕਾਲ ਚ ਕੋਈ ਵਿਕਾਸ ਕਾਰਜ ਨਹੀਂ ਕੀਤਾ ਹੈ। ਉਲਟਾ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਅੱਜ ਕਾਦੀਆਂ ਚ ਮੁਲਾਜ਼ਮਾਂ ਵੱਲੋਂ ਦਿੱਤੇ ਧਰਨੇ ਦੇ ਸਬੰਧ ਚ ਕਿਹਾ ਹੈ ਕਿ ਪੰਜਾਬ ਚ ਆਪ ਦੀ ਸਰਕਾਰ ਬਣਨ ਤੇ ਕਰਮਚਾਰੀਆਂ ਦੀ ਸਾਰੀ ਮੰਗਾਂ ਪਰਵਾਨ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਬਣਦੀ ਡੀਏ ਦੀ ਕਿਸ਼ਤ ਰੀਲੀਜ਼ ਕੀਤੀ ਜਾਵੇਗੀ। ਪੇ ਕਮੀਸ਼ਨ ਲਾਗੂ ਕੀਤਾ ਜਾਵੇਗਾ ਅਤੇ ਕਰਮਚਾਰੀਆਂ ਨੂੰ ਜੋਕਿ ਆਪਣੀ ਰੈਗੁਲੈਰਿਟੀ ਲਈ ਸੰਘਰਸ਼ ਕਰ ਰਹੇ ਹਨ ਉਨ੍ਹਾਂ ਨੂੰ ਰੈਗੁਲਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜਿਸ ਤਰ੍ਹਾਂ ਦਿੱਲੀ ਵਿੱਚ ਮਾਡੂਲ ਬਣਾਇਆ ਹੈ ਠੀਕ ਉਸੇ ਤਰਜ਼ ਤੇ ਪੰਜਾਬ ਦਾ ਮਾਡੂਲ ਤਿਆਰ ਕਰਕੇ ਵਿਕਾਸ ਕੀਤਾ ਜਾਵੇਗਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: