ਬਿਜਲੀ ਕਾਮਿਆਂ ਵੱਲੋਂ ਕਾਲੇ ਬਿੱਲੇ ਲਾਕੇ ਕਾਲਾ ਦਿਵਸ ਮਨਾਇਆ

ਅੱਜ ਬਿਜਲੀ ਕਾਮਿਆਂ ਵੱਲੋਂ ਸਬ ਡਵੀਜ਼ਨ ਕਾਦੀਆਂ ਦਫ਼ਤਰ ਵਿਖੇ ਕਾਲੇ ਬਿੱਲੇ ਲਾਕੇ ਅਤੇ ਕਾਲੇ ਝੰਡੇ ਲਹਿਰਾਕੇ ਕਾਲਾ ਦਿਵਸ ਮਨਾਇਆ ਗਿਆ। ਪ੍ਰੈਸ ਦੇ ਨਾਂ ਜਾਰੀ ਬਿਆਨ ਚ ਜਗਤਾਰ ਸਿੰਘ ਖੁੰਡਾ ਨੇ ਕਿਹਾ ਹੈ ਕਿ ਅੱਜ ਦੇ ਦਿਨ 2010 ਨੂੰ ਬਿਜਲੀ ਬੋਰਡ ਭੰਗ ਕੀਤਾ ਗਿਆ ਸੀ। ਅਤੇ ਹਾਕਮਾਂ ਵੱਲੋਂ ਸਸਤੀ ਬਿਜਲੀ ਅਤੇ ਪਹਿਲੀਆਂ ਸੇਵਾ ਸ਼ਰਤਾਂ ਬਹਾਲ ਰਖੱਣ ਦਾ ਵਾਅਦਾ ਕੀਤਾ ਗਿਆ ਸੀ। ਪ੍ਰੰਤੂ ਅੱਜ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਮੁਕੰਮਲ ਨਿਜੀਕਰਨ ਵੱਲ ਤੇਜ਼ੀ ਨਾਲ ਕਦਮ ਵਧਾਏ ਜਾ ਰਹੇ ਹਨ। ਇੱਸ ਮੌਕੇ ਵੱਖ ਵੱਖ ਆਗੂਆਂ ਨੇ ਸਬੰਧੋਣ ਕਰਦਿਆਂ ਮੰਗ ਕੀਤੀ ਹੈ ਕਿ ਬਿਜਲੀ ਐਕਟ 2003,2020 ਰੱਦ ਕੀਤਾ ਜਾਵੇ। ਸਰਕਾਰੀ ਥਰਮਲ ਚਾਲੂ ਕੀਤਾ ਜਾਵੇ। ਪ੍ਰਾਈਵੇਟ ਥਰਮਲ ਸਰਕਾਰੀ ਕੰਟਰੋਲ ਹੇਠ ਕੀਤਾ ਜਾਵੇ। ਠੇਕਾ ਪ੍ਰਣਾਲੀ ਰੱਦ ਕੀਤੀ ਜਾਵੇ। ਪਹਿਲੀਆਂ ਸੇਵਾ ਸ਼ਰਤਾਂ ਤੇ ਹਮਲਾ ਬੰਦ ਕੀਤਾ ਜਾਵੇ। ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਸਿਧਾਂਤ ਲਾਗੂ ਕੀਤਾ ਜਾਵੇ। ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਵੇ ਅਤੇ ਖੇਤੀ ਕਾਨੂੰਨ ਰੱਦ ਕੀਤੇ ਜਾਣ। ਇੱਸੇ ਤਰ੍ਹਾਂ ਉਨ੍ਹਾਂ ਨਵੇਂ ਲੇਬਰ ਕਾਨੂੰਨਾਂ ਨੂੰ ਵੀ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਇੱਸ ਮੋਕੇ ਜਗਤਾਰ ਸਿੰਘ ਖੁੰਡਾ, ਪਿਆਰਾ ਸਿੰਘ ਭਾਮੜੀ, ਹਰਦੀਪ ਸਿੰਘ, ਜਸਵਿੰਦਰ ਸਿੰਘ, ਗੁਰਮੇਜ ਸਿੰਘ ਸੁਰਜੀਤ ਸਿੰਘ ਅਤੇ ਕਸ਼ਮੀਰ ਸਿੰਘ ਸ਼ਾਮਲ ਹੋਏ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: