ਰਾਹਤ ਫ਼ਾਂਉਂਡੇਸ਼ਨ ਵੱਲੋਂ 25 ਲੜਕੀਆਂ ਨੂੰ ਸਿਖਲਾਈ ਦੇਕੇ ਸਿਲਾਈ ਮਸ਼ੀਨਾਂ ਵੰਡੀਆਂ

ਅੱਜ ਰਾਹਤ ਫ਼ਾਂਉਂਡੇਸ਼ਨ ਕਾਦੀਆ ਵੱਲੋਂ 2 ਮਹੀਨੇ ਦੀ ਸਿਖਲਾਈ ਪ੍ਰਾਪਤ ਕਰਨ ਬਾਅਦ 25 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇੱਸ ਸਬੰਧ ਚ ਸਥਾਨਕ ਠਾਕੁਰ ਦੁਆਰਾ ਮੰਦਿਰ ਚ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੰਸਥਾ ਦੇ ਪੈਟਰਨ ਸਰਦਾਰ ਜਗਦੇਵ ਸਿੰਘ ਬਾਜਵਾ ਨੇ ਸਿਲਾਈ ਕੋਰਸ ਕਰਨ ਵਾਲੀ ਲੜਕੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਸਿਲਾਈ ਮਸ਼ੀਨਾਂ ਵੰਡੀਆਂ।

ਇੱਸ ਸਬੰਧ ਚ ਸੰਸਥਾ ਦੇ ਮੁੱਖੀ ਰਾਮਲਾਲ ਅਤੇ ਜਨਰਲ ਸਕੱਤਰ ਮੁਕੇਸ਼ ਵਰਮਾਂ ਨੇ ਆਏ ਮੁੱਖ ਮਹਿਮਾਨ ਦਾ ਸਵਾਗਤ ਕਰਦੀਆਂ ਦੱਸਿਆ ਕਿ ਇੱਹ ਸੰਸਥਾ ਪਿਛਲੇ 3 ਸਾਲਾਂ ਤੋਂ ਵਧੀਆ ਕੰਮ ਕਰ ਰਹੀ ਹੈ। ਅਤੇ ਇੱਸ ਸਮੇਂ ਲਗਪਗ 35 ਪ੍ਰੋਗਰਾਮਾਂ ਦਾ ਆਯੋਜਨ ਕਰ ਚੁੱਕੀ ਹੈ। ਜਿਨ੍ਹਾਂ ਲੜਕੀਆਂ ਨੂੰ ਸਿਲਾਈ ਦੀ ਸਿਖਲਾਈ ਦਿੱਤੀ ਗਈ ਹੈ ਉਹ ਨੇੜਲੇ ਪਿੰਡ ਭਗਤਪੁਰਾ ਅਤੇ ਠੀਕਰੀਵਾਲ ਰੋਡ ਤੇ ਸਿਥਤ ਇੱਕ ਸਿਖਲਾਈ ਸੈਂਟਰ ਸਥਾਪਤ ਕਰਕੇ ਸਿਖਲਾਈ ਦਿੱਤੀ ਗਈ ਹੈ। ਇੱਸ ਮੋਕੇ ਸੰਸਥਾ ਦੇ ਸਰਪ੍ਰਸਤ ਜਗਦੇਵ ਸਿੰਘ ਬਾਜਵਾ ਨੇ ਕਿਹਾ ਕਿ ਲੜਕੀਆਂ ਨੂੰ ਸਿਖਲਾਈ ਦੇਣਾ ਅਤੇ ਮਸ਼ੀਨਾਂ ਮੁਹੈਆ ਕਰਵਾਉਣ ਦਾ ਮਕਸਦ ਇਨ੍ਹਾਂ ਨੂੰ ਆਪਣੇ ਪੈਰਾਂ ਚ ਖੜੇ ਕਰਕੇ ਆਤਮ ਨਿਰਭਰ ਬਣਾਉਨਾ ਹੈ। ਉਨ੍ਹਾਂ ਕਿਹਾ ਹੈ ਕਿ ਸੰਸਥਾ ਭਵਿੱਖ ਵਿੱਚ ਵੀ ਸਿਖਲਾਈ ਕੈਪ ਲਗਾਵੇਗੀ। ਉਨ੍ਹਾਂ ਕੋਰੋਨਾ ਵਿੱਚ ਸੰਸਥਾ ਵੱਲੋਂ ਗ਼ਰੀਬ ਲੋਕਾਂ ਦੀ ਕੀਤੀ ਸੇਵਾ ਦੀ ਵੀ ਤਾਰੀਫ਼ ਕੀਤੀ। ਇੱਸ ਮੋਕੇ ਤੇ ਨਰਿੰਦਰਪਾਲ ਸਿੰਘ, ਪਰਮਿੰਦਰ ਸਿੰਘ, ਰਾਜ ਕੁਮਾਰ, ਮੀਤ ਪ੍ਰਧਾਨ ਪਵਨ ਕੁਮਾਰ, ਜੋਗਿੰਦਰ ਸਿੰਘ ਸੰਧੂ, ਦਿਨੇਸ਼ ਕੁਮਾਰ, ਪਿੰ੍ਰਸੀਪਲ ਅਮਰਜੀਤ ਸਿੰਘ ਭਾਟੀਆ, ਵਿਪਨ ਕੁਮਾਰ, ਵਿਜੇ ਪ੍ਰਤਾਪ ਸਿੰਘ, ਸਕੱਤਰ ਕੁਲਭੂਸ਼ਣ ਉਰਫ਼ ਲਾਡੀ, ਬਲਜਿੰਦਰ ਸਿੰਘ ਅਤੇ ਮਨਮੋਹਨ ਸਿੰਘ ਉਬਰਾਏ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: