ਸਿੱਖ ਨੈਸ਼ਨਲ ਕਾਲਜ ਕਾਦੀਆਂ ਚ ਪੰਜਾਬੀ ਫ਼ਿਲਮ ਕਲੀ ਜੋਟਾ ਦੀ ਸ਼ੁਟਿੰਗ

ਪਿਛਲੇ ਕੁੱਝ ਦਿਨਾਂ ਤੋਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਚ ਪੰਜਾਬੀ ਫ਼ਿਲਮ ਕਲੀ ਜੋਟਾ ਦੀ ਸ਼ੁਟਿੰਗ ਚੱਲ ਰਹੀ ਹੈ। ਸ਼ੂਟਿੰਗ ਵੇਖਣ ਨੂੰ ਲੈਕੇ ਸ਼ਹਿਰ ਵਾਸੀਆਂ ਚ ਕੋਈ ਉਤਸਾਹ ਵੇਖਣ ਨੂੰ ਨਹੀਂ ਮਿਲ ਰਿਹਾ ਹੈ। ਜਦਕਿ ਘੱਟ ਪੜੇ ਲਿਖੇ ਨੋਜਵਾਨਾਂ ਚ ਸ਼ੂਟਿੰਗ ਨੂੰ ਵੇਖਣ ਦਾ ਥੋੜਾ ਬਹੁਤ ਉਤਸਾਹ ਵੇਖਣ ਨੂੰ ਜ਼ਰੂਰ ਮਿਲਿਆ।

ਇੱਸ ਸਬੰਧ ਚ ਮਿਲੀ ਜਾਣਕਾਰੀ ਮੁਤਾਬਿਕ ਕਲੀ ਜੋਟਾ ਇੱਕ ਪ੍ਰੇਮ ਕਹਾਣੀ ਤੇ ਆਧਾਰਿਤ ਹੈ। ਜਿਸਨੂੰ ਹਰਿੰਦਰ ਕੌਰ ਨੇ ਲਿਖਿਆ ਹੈ। ਇੱਸ ਫ਼ਿਲਮ ਚ ਮੁੱਖ ਕਿਰਦਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨਿਭਾ ਰਹੇ ਹਨ। ਇੱਹ ਪਹਿਲੀ ਵਾਰ ਹੈ ਕਿ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਇੱਸ ਸਾਥ ਕੰਮ ਕਰ ਰਹੇ ਹਨ। ਵਾਕਮੀ ਗੱਬੀ ਵੀ ਇੱਸ ਫ਼ਿਲਮ ਚ ਲੀਡ ਰੋਲ ਚ ਆ ਰਹੇ ਹਨ। ਇੱਸ ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਜਦਕਿ ਸੰਨੀ ਰਾਜ, ਵਰੁਣ ਅਰੋੜਾ ਅਤੇ ਸੰਤੋਸ਼ ਸੁਭਾਸ਼ ਥਾਈਟ ਪ੍ਰੋਡਿਉਸਰ ਹਨ। ਇੱਸ ਫ਼ਿਲਮ ਨੂੰ ਨੀਰੂ ਬਾਜਵਾ ਇਨਟਰਟੇਨਮੈਂਟ, ਯੂ ਐਂਡ ਆਈ ਅਤੇ ਵੀ ਐਚ ਇਨਟਰਟੇਨਮੈਂਟ ਨੇ ਪੇਸ਼ ਕੀਤਾ ਹੈ। ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਜੋੜੀ ਕਿਨ੍ਹੀਂ ਕਾਮਯਾਬ ਹੁੰਦੀ ਹੈ ਇੱਸ ਫ਼ਿਲਮ ਦੇ ਰੀਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

ਸਿੱਖ ਨੈਸ਼ਨਲ ਕਾਲਜ ਕਾਦੀਆਂ ਨੂੰ ਫ਼ਿਲਮ ਚ ਸਿੱਖ ਨੈਸ਼ਨਲ ਕਾਲੇਜ ਪਟਿਆਲਾ ਵੱਜੋਂ ਦਰਸ਼ਾਇਆ ਗਿਆ ਹੈ। ਜਦਕਿ ਪਟਿਆਲਾ ਚ ਇੱਸ ਨਾਂ ਦਾ ਕੋਈ ਕਾਲਜ ਮੋਜੂਦ ਨਹੀਂ ਹੈ। ਇੱਸ ਸਬੰਧ ਚ ਜਦੋਂ ਸੰਬੰਧਿਤ ਫ਼ਿਲਮ ਯੁਨਿਟ ਨਾਲ ਗਲਬਾਤ ਕੀਤੀ ਗਈ ਤਾਂ ਮੀਡਿਆ ਨੂੰ ਦੱਸਿਆ ਗਿਆ ਕਿ ਇੱਸ ਸਮੇਂ ਸਾਰੇ ਸ਼ੂਟਿੰਗ ਚ ਮਸਰੂਫ਼ ਹਨ। ਸਮੇਂ ਦੀ ਕਮੀ ਦੇ ਚਲਦੀਆਂ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੈ ਕਿ ਕੀ ਇਸ ਫ਼ਿਲਮ ਦੇ ਸਾਰੇ ਸੀਨ ਕਾਦੀਆਂ ਚ ਪੂਰੇ ਕੀਤੇ ਜਾਣਗੇ ਜਾਂ ਨਹੀਂ। ਜਾਂ ਫ਼ਿਰ ਕਾਦੀਆਂ ਚ ਸ਼ੂਟਿੰਗ ਦਾ ਸਮਾਂ ਵਧਾਇਆ ਜਾ ਸਕਦਾ ਹੈ। ਫ਼ਿਲਹਾਲ ਇੱਹ ਸ਼ੂਟਿੰਗ 28 ਅਪਰੈਲ ਤੱਕ ਚਲਦੀ ਰਹੇਗੀ। ਦੂਜੇ ਪਾਸੇ ਸਿੱਖ ਨੈਸ਼ਨਲ ਕਾਲਜੀਏਟ ਵਿੱਚ ਪਲਸ ਵਨ ਦੇ ਦਾਖ਼ਿਲੇ ਸ਼ੁਰੁ ਹੋ ਚੁਕੇ ਹਨ। ਪਰ ਲੋਕਾਂ ਨੂੰ ਆਪਣੇ ਬਚਿਆਂ ਨੂੰ ਇੱਸ ਕਾਲਜ ਚ ਦਾਖ਼ਲਾ ਦਵਾਉਣ ਚ ਹਿਚਕਿਚਾਹਟ ਹੋ ਰਹੀ ਹੈ। ਕਿਉਂਕਿ ਇਥੇ ਫ਼ਿਲਮ ਦੀ ਸ਼ੂਟਿੰਗ ਦੇ ਚਲਦੀਆਂ ਬਾਉਂਸਰਾਂ ਵੱਲੋਂ ਕਾਲਜ ਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਜਦਕਿ ਕਾਲਜ ਨੇ ਸਪਸ਼ਟ ਕੀਤਾ ਹੈ ਕਿ ਜਿਸਨੇ ਵੀ ਕਾਲਜ ਵਿੱਚ ਦਾਖ਼ਿਲੇ ਲਈ ਆਉਣਾ ਹੈ ਉਹ ਫ਼ਿਲਮੀ ਯੁਨਿਟ ਨੂੰ ਦੱਸਕੇ ਕਾਲਜ ਦੇ ਅੰਦਰ ਦਾਖ਼ਲੇ ਲਈ ਆ ਸਕਦਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: