7 ਅਪਰੈਲ ਨੂੰ ਕਾਦੀਆਂ ਚ ਹੋਵੇਗੀ ਮਹਾਰੈਲੀ

7 ਅਪਰੈਲ ਨੂੰ ਦਾਣਾ ਮੰਡੀ ਕਾਦੀਆਂ ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮਹਾਰੈਲੀ ਕੀਤੀ ਜਾਵੇਗੀ। ਅੱਜ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਕਿਸਾਨ ਨੇਤਾਂਵਾ ਨੇ ਹੋਣ ਵਾਲੀ ਰੈਲੀ ਦੇ ਸਬੰਧ ਚ

ਦਾਣਾ ਮੰਡੀ ਪਹੁੰਚਕੇ ਜਾਇਜ਼ਾ ਲਿਆ। ਇੱਸ ਮੋਕੇ ਤੇ ਸੁਰਿੰਦਰ ਸਿੰਘ ਚੁਤਾਲਾ ਨੇ ਦੱਸਿਆ ਕਿ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ ਕੇਂਦਰ ਸਰਕਾਰ ਵਿਰੁੱਧ ਦਿਲੀ ਮੋਰਚੇ ਚ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕਰਨ, ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਇੱਹ ਮਹਾਰੈਲੀ ਰੱਖੀ ਗਈ ਹੈ। ਇੱਸ ਰੈਲੀ ਚ ਹਰ ਪਿੰਡ ਤੋਂ ਟਰੈਕਟਰ, ਟਰਾਲਿਆਂ, ਮੋਟਰ ਸਾਈਕਲ ਅਤੇ ਹੋਰ ਵਾਹਨਾਂ ਚ ਕਿਸਾਨ ਸਵਾਰ ਹੋਕੇ ਰੈਲੀ ਚ ਸ਼ਾਮਿਲ ਹੋਣਗੇ। ਇੱਸ ਮੋਕੇ ਤੇ ਕਿਸਾਨ ਨੇਤਾ ਗੁਰਪ੍ਰੀਤ ਸਿੰਘ ਖਲਾਨਪੁਰ, ਹਰਦੀਪ ਸਿੰਘ ਫ਼ੌਜੀ, ਹਰਭਜਨ ਸਿੰਘ ਵੇਰੋਨੰਗਲ, ਬਖ਼ਸ਼ੀਸ਼ ਸਿੰਘ ਸੁਲਤਾਨੀ, ਗੁਰਪ੍ਰਤਾਪ ਸਿੰਘ, ਸੋਹਣ ਸਿੰਘ ਗਿੱਲ, ਗੁਰਮੁੱਖ ਸਿੰਘ ਖ਼ਾਨ ਮਲਿਕ, ਹਰਵਿੰਦਰ ਸਿੰਘ ਖੁਜਾਲਾ ਅਤੇ ਆੜਤੀ ਭਾਈਚਾਰਾ ਕਾਦੀਆਂ ਦੇ ਮੈਂਬਰ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: