ਅਹਿਮਦੀਆ ਯੂਥ ਵਿੰਗ ਭਾਰਤ ਦੇ ਸਾਬਕਾ ਪ੍ਰਧਾਨ ਸ਼ੂਐਬ ਅਹਿਮਦ ਦਾ ਕਰੋਨਾ ਦੇ ਕਾਰਨ ਹੋਇਆ ਦੇਹਾਂਤ

ਮਜਲਿਸ ਖ਼ੁਦਾਮ ਉਲ ਅਹਿਮਦੀਆ (ਅਹਿਮਦੀਆ ਯੂਥ ਵਿੰਗ ਭਾਰਤ) ਦੇ ਸਾਬਕਾ ਪ੍ਰਧਾਨ ਸੁਐਬ ਅਹਿਮਦ ਪੁੱਤਰ ਬਸ਼ੀਰ ਅਹਿਮਦ ਦਰਵੇਸ਼ ਕਾਦੀਆਂ ਦਾ ਕਰੋਨਾ ਕਾਰਨ ਬੀਤੀ ਰਾਤ ਜਲੰਧਰ ਦੇ ਇੱਕ ਨਿਜੀ ਹਸਪਤਾਲ ਚ ਕਰੋਨਾ ਕਾਰਨ ਦੇਹਾਂਤ ਹੋ ਗਿਆ। 55 ਸਾਲਾ ਸ਼੍ਰੀ ਸ਼ੁਐਬ ਅਹਿਮਦ ਦੀ ਮਾਤਾ ਦਾ ਵੀ ਦੋ ਹਫ਼ਤੇ ਪਹਿਲਾਂ ਕਰੋਨਾ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਦੀ ਸੂਚਨਾ ਜਿਵੇਂ ਹੀ ਸ਼ਹਿਰ ਚ ਪਹੁੰਚੀ ਤਾਂ ਕਾਦੀਆਂ ਵਾਸੀ ਸ਼ੋਕ ਚ ਡੁੱਬ ਗਏ। ਅੱਜ ਬਾਅਦ ਦੁਪਹਿਰ ਨੂੰ ਉਨ੍ਹਾਂ ਨੂੰ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਬਹਿਸ਼ਤੀ ਮਕਬਰਾ ਕਾਦੀਆਂ ਚ ਸਪੁਰਦੇ ਖ਼ਾਕ ਕਰ ਦਿੱਤਾ ਗਿਆ। ਸ਼ੁਐਬ ਅਹਿਮਦ ਨੇ ਪੂਰੇ ਭਾਰਤ ਚ ਨੋਜਵਾਨਾਂ ਦੀ ਤਰਕੀ ਅਤੇ ਲੋਕ ਭਲਾਈ ਦੇ ਕੰਮਾਂ ਲਈ ਕੰਮ ਕੀਤੇ। ਨੋਜਵਾਨਾਂ ਚ ਖੇਡਾਂ ਅਤੇ ਲੋਕ ਭਲਾਈ ਦੇ ਕੰਮਾਂ ਚ ਦਿਲਚਸਪੀ ਪੈਦਾ ਕਰਨ ਚ ਉਹ ਕਾਫ਼ੀ ਕਾਮਯਾਬ ਰਹੇ। ਉਹ ਜਮਾਤੇ ਅਹਿਮਦੀਆ ਦੇ ਵੱਖ ਵੱਖ ਉਚ ਪਦਾਂ ਚ ਕੰਮ ਕਰ ਚੁਕੇ ਸਨ। ਉਹ ਆਪਣੇ ਪਿਛੇ ਪਤਨੀ ਫ਼ੋਜ਼ਿਆ, ਦੋ ਪੁੱਤਰ ਅਤੇ ਇੱਕ ਪੁਤਰੀ ਯਾਦਗਾਰ ਛੱਡ ਗਏ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: