ਕਰੋਨਾ ਕਾਰਨ 2 ਮਹਿਲਾਂਵਾ ਦੀ ਹੋਈ ਮੌਤ

ਪਿਛਲੇ ਕੁੱਝ ਦਿਨਾਂ ਤੋਂ ਕਰੋਨਾ ਪੀੜਿਤ 2 ਮਹਿਲਾਂਵਾ ਜੋਕਿ ਵੱਖ ਵੱਖ ਹਸਪਤਾਲਾਂ ਚ ਜ਼ੇਰੇ ਇਲਾਜ ਸਨ ਅੱਜ ਉਨ੍ਹਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸਿਵਲ ਹਸਪਤਾਲ ਕਾਦੀਆਂ ਚ ਤੈਨਾਤ ਦਰਜਾ ਚਾਰ ਕਰਮਚਾਰੀ ਕਮਲੇਸ਼ ਕੁਮਾਰੀ 20 ਮਈ ਨੂੰ ਕਰੋਨਾ ਪਾਜ਼ੇਟਿਵ ਪਾਈ ਗਈ ਸੀ। ਜਿਸਤੇ ਉਨ੍ਹਾਂ ਨੂੰ ਘਰ ਚ ਹੀ ਆਈਸੋਲੇਟ ਕਰ ਦਿੱਤਾ ਗਿਆ ਸੀ। ਦੋ ਦਿਨ ਪਹਿਲਾਂ ਕਮਲੇਸ਼ ਦੀ ਹਾਲਤ ਵਿਗੜਨ ਤੇ ਉਨ੍ਹਾਂ ਦੇ ਬੇਟੇ ਕਰਨ ਭੱਟੀ ਨੇ ਸ਼੍ਰੀ ਗੁਰੁ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖ਼ਲ ਕਰਵਾਇਆ ਸੀ। ਜਿਨ੍ਹਾਂ ਦੀ ਅੱਜ ਸਵੇਰੇ ਕਰੋਨਾ ਮਹਾਮਾਰੀ ਚ ਮੌਤ ਹੋ ਗਈ। ਸਥਾਨਕ ਸ਼ਮਸ਼ਾਨ ਘਾਟ ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਸਦੇ ਬੇਟੇ ਕਰਨ ਨੇ ਸਿਵਲ ਹਸਪਤਾਲ ਕਾਦੀਆਂ ਦੇ ਅਧਿਕਾਰੀਆ ਤੇ 2 ਦਿਨ ਪਹਿਲਾਂ ਦੋਸ਼ ਲਗਾਏ ਗਏ ਸਨ ਕਿ ਉਸਦੀ ਮਾਂ ਨੂੰ ਕੋਵਿਡ ਪਾਜ਼ੇਟਿਵ ਹੋਣ ਦੇ ਬਾਵਜੂਦ ਨਾਈਟ ਡਿਉਟੀ ਤੇ ਸਦਕੇ ਵਡੀ ਲਾਪਰਵਾਹੀ ਵਰਤੀ ਗਈ ਸੀ। ਇਸੇ ਤਰ੍ਹਾਂ ਕ੍ਰਿਸ਼ਨਾ ਨਗਰ ਮੁਹਲਾ ਦੀ ਪ੍ਰੇਮ ਭਾਟੀਆ  ਪਤਨੀ ਵੀਰੇਂਦਰ ਭਾਟੀਆ ਦਾ ਵੀ ਕਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਪਿਛਲੇ 4 ਹਫ਼ਤੀਆਂ ਚ ਕਾਦੀਆਂ ਚ ਹੁਣ ਤੱਕ ਕੋਰੋਨਾ ਨਾਲ 13 ਦੇ ਕਰੀਬ ਮੋਤਾਂ ਹੋ ਚੁਕੀਆਂ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: