ਕਾਦੀਆਂ ਚ ਕਰੋਨਾ ਨਾਲ ਇੱਕ ਹੋਰ ਵਿਅਕਤੀ ਦੀ ਮੌਤ

ਕਾਦੀਆਂ ਚ ਕਰੋਨਾ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਮਕਸੂਦ ਅਹਿਮਦ ਭੱਟੀ (52) ਪਿਛਲੇ ਪੰਜ ਹਫ਼ਤੇ ਤੋਂ ਕਰੋਨਾ ਕਾਰਨ ਬੀਮਾਰ ਚਲੇ ਆ ਰਹੇ ਸਨ। ਪਹਿਲਾਂ ਉਨ੍ਹਾਂ ਨੂੰ ਇਲਾਜ ਲਈ ਜਲੰਧਰ ਅਤੇ ਬਾਅਦ ਚ ਲੁਧਿਆਣਾ ਦੇ ਇੱਕ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਸੀ। ਅੱਜ ਸਵੇਰੇ 4 ਵੱਜੇ ਉਨ੍ਹਾਂ ਹਸਪਤਾਲ ਚ ਆਖ਼ਰੀ ਸਾਂਹ ਲਿਆ। ਉਹ ਕਾਫ਼ੀ ਮਿਲਨਸਾਰ ਅਤੇ ਹੰਸਮੁੱਖ ਸ਼ਖ਼ਸੀਅਤ ਦੇ ਮਾਲਕ ਸਨ। ਕਲ ਕਾਦੀਆਂ ਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਬਾਜ਼ਾਰਾਂ ਚ ਵੱਖ ਵੱਖ ਦੁਕਾਨਦਾਰਾਂ ਦੇ ਕਰੋਨਾ ਟੈਸਟ ਕੀਤੇ ਸਨ। ਜਿਨ੍ਹਾਂ ਚ 239 ਨੈਗਟਿਵ ਜਦਕਿ ਇੱਕ ਮਾਮਲਾ ਪਾਜ਼ੇਟਿਵ ਪਾਇਆ ਗਿਆ ਸੀ। ਜ਼ਿਲਾ ਮੈਜਿਸਟਰੇਟ ਦੀ ਹਿਦਾਇਤਾਂ ਤੇ ਪੁਲੀਸ ਕੋਵਿਡ ਗਾਈਡ ਲਾਈਂਸ ਦੀ ਪੂਰੀ ਤਰ੍ਹਾਂ ਪਾਲਣਾ ਕਰਵਾ ਰਹੀ ਹੈ। ਜਿਸਦੇ ਚਲਦੀਆਂ ਕਾਦੀਆਂ ਦੀ ਸਿਥਤੀ ਠੀਕ ਹੈ। ਦੂਜੇ ਪਾਸੇ ਅੱਜ ਵੀ ਟੀਕੇ ਨਾ ਆਉਣ ਕਾਰਨ ਟੀਕਾਕਰਨ ਨਹੀਂ ਹੋ ਸਕਿਆ। ਜਦਕਿ ਲੋਕਾਂ ਚ ਕਾਫ਼ੀ ਪਰੇਸ਼ਾਨੀ ਪਾਈ ਜਾ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: