ਕਾਦੀਆਂ ਚ ਪਿਛਲੇ 24 ਘੰਟੇ ਚ ਕਾਦੀਆਂ ਚ 4 ਕੋਰੋਨਾ ਮਰੀਜ਼ਾਂ ਦੀ ਮੌਤ, 27 ਕੇਸ ਐਕਟਿਵ

ਕਾਦੀਆਂ ਚ ਕੋਰੋਨਾ ਮਹਾਮਾਰੀ ਕਾਰਨ ਪਿਛਲੇ 24 ਘੰਟਿਆਂ ਚ 4 ਮਰੀਜ਼ਾ ਦੀ ਮੌਤ ਹੋ ਚੁੱਕੀ ਹੈ। ਕੱਲ ਇੱਕ ਮਹਿਲਾ ਨੂੰ ਸਾਂਹ ਦੀ ਤਕਲੀਫ਼ ਵੱਧਣ ਤੇ ਜਦੋਂ ਇੱਕ ਨਿਜੀ ਹਸਪਤਾਲ ਲੈਕੇ ਜਾ ਰਹੇ ਸਨ ਕਿ ਉਸਨੇ ਰਾਹ ਚ ਹੀ ਦਮ ਤੋੜ ਦਿੱਤਾ। ਅੱਜ ਵੀ ਕਾਦੀਆਂ ਚ ਦੋ ਮਹਿਲਾਂਵਾ ਸਮੇਤ ਤਿੰਨ ਕੋਰੋਨਾ ਮਹਾਮਾਰੀ ਕਾਰਨ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ ਨੂੰ ਸਾਂਹ ਲੈਣ ਅਤੇ ਆਕਸੀਜ਼ਨ ਲੈਵਲ ਘੱਟ ਹੋਣ ਕਾਰਨ ਪ੍ਰਾਈਵੇਟ ਹਸਪਤਾਲ ਚ ਇਲਾਜ ਲਈ ਲਿਜਾਂਦਾ ਗਿਆ ਸੀ। ਇਹ ਵੇਖਣ ਚ ਆਇਆ ਹੈ ਕਿ ਆਕਸੀਜ਼ਨ ਲੈਵਲ ਘੱਟ ਹੋਣ ਉਪਰੰਤ ਹਾਰਟ ਅਟੈਕ ਦੀ ਸ਼ਿਕਾਇਤ ਵੀ ਵੱਧ ਰਹੀਆਂ ਹਨ। ਜਿਸਦੇ ਕਾਰਨ ਇਹ ਮੋਤ ਦਾ ਸਬਬ ਬਣ ਰਹੀ ਹਨ। ਦੂਜੇ ਪਾਸੇ ਕਾਦੀਆਂ ਸਿਵਲ ਹਸਪਤਾਲ ਦੇ ਐਸ ਐਮ ਉ ਡਾਕਟਰ ਨਿਰੰਕਾਰ ਸਿੰਘ ਨੇ ਦੱਸਿਆ ਹੈ ਕਿ ਕਾਦੀਆਂ ਚ ਇੱਸ ਸਮੇਂ 27 ਦੇ ਲਗਪਗ ਕੋਰੋਨਾ ਦੇ ਐਕਟਿਵ ਕੇਸ ਹਨ। ਜਦਕਿ ਬਹੁਤ ਸਾਰੇ ਕੋਰੋਨਾ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇੱਹ ਮਰੀਜ਼ ਸ਼ਹਿਰ ਦੇ ਵੱਖ ਵੱਖ ਥਾਂਵਾ ਤੋਂ ਹਨ। ਉਨ੍ਹਾਂ ਸਿਥਤੀ ਨੂੰ ਕੰਟੋਰਲ ਚ ਦਸਿਆ ਅਤੇ ਕਿਹਾ ਹੈ ਕਿ ਅੱਜ ਇੱਕ ਵਿਅਕਤੀ ਦੀ ਕੋਰੋਾਨ ਕਾਰਨ ਮੋਤ ਹੋਣ ਦੀ ਉਨ੍ਹਾਂ ਨੂੰ ਸੂਚਨਾ ਹੈ। ਇੱਹ ਵੀ ਪਤਾ ਲਗਾ ਹੈ ਕਿ ਕਾਦੀਆਂ ਚ ਕੋਰੋਨਾ ਮਹਾਮਾਰੀ ਦੇ ਕੇਸ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੇ ਕਾਰਨ ਹੀ ਵੱਧੇ ਹਨ। ਜਦਕਿ ਸਥਾਨਕ ਤੌਰ ਤੇ ਸਬ ਕੁੱਝ ਠੀਕ ਚੱਲ ਰਿਹਾ ਹੈ। ਜੇ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੇ ਦਾਖ਼ਲੇ ਤੇ ਪਾਬੰਦੀ ਲਗਾਈ ਜਾਂਦੀ ਹੈ ਜਾਂ ਸਰਕਾਰੀ ਨਿਗਰਾਣੀ ਹੇਠ ਉਨ੍ਹਾਂ ਨੂੰ ਏਕਾਂਤਵਾਸ ਕੀਤਾ ਜਾਂਦਾ ਹੈ ਤਾਂ ਇੱਸ ਮਹਾਮਾਰੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕਦਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: