ਕਾਦੀਆਂ ਚ ਸਫ਼ਾਈ ਕਰਮਚਾਰੀ ਕੰਮ ਤੇ ਪਰਤੇ

ਕਈ ਦਿਨਾਂ ਤੋਂ ਚਲ ਰਹੀ ਸਫ਼ਾਈ ਸੇਵਕ ਅੱਜ ਕੰਮ ਤੇ ਪਰਤ ਆਏ ਹਨ। ਨਗਰ ਕੋਂਸਲ ਕਾਦੀਆਂ ਦੇ ਈ ਉ ਸ਼੍ਰੀ ਬ੍ਰਿਜ ਮੋਹਨ ਤ੍ਰਿਪਾਠੀ ਦੀ ਨਿਗਰਾਣੀ ਹੇਠ ਇੱਕ ਮੀਟਿੰਗ ਨਗਰ ਕੋਂਸਲ ਕਾਦੀਆਂ ਦੀ ਪ੍ਰਧਾਨ ਸ਼੍ਰੀਮਤਿ ਨੇਹਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕੋਂਸਲ ਪ੍ਰਧਾਨ ਨੇ ਹੜਤਾਲੀ ਕਰਮਚਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੀ ਜੋ ਵੀ ਮੰਗਾਂ ਹਨ ਉਹ ਲਿਖਤੀ ਰੂਪ ਚ ਉਨਾਂ੍ਹ ਨੂੰ ਲਿੱਖਕੇ ਦੇਣ। ਜਿਸਤੇ ਉਹ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਰਾਹੀਂ ਉਨ੍ਹਾਂ ਦੀ ਮੰਗਾਂ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ। ਅਤੇ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਨ੍ਹਾਂ ਦੀ ਮੰਗਾ ਮਨਜ਼ੂਰ ਕੀਤੀਆਂ ਜਾਣ। ਇੱਸ ਭਰੋਸੇ ਤੋਂ ਬਾਅਦ ਸਫ਼ਾਈ ਸੇਵਕਾਂ ਨੇ ਆਪਣੀ ਹੜਤਾਲ ਸਮਾਪਤ ਕਰ ਦਿੱਤੀ ਅਤੇ ਕੰਮ ਤੇ ਵਾਪਸ ਆ ਗਏ। ਸ਼ਹਿਰ ਚ ਜੇ ਸੀਬੀ ਮਸ਼ੀਨਾਂ ਰਾਹੀਂ ਗੰਦਗੀ ਦੇ ਲੱਗੇ ਢੇਰਾਂ ਨੂੰ ਚੁਕਿਆ ਗਿਆ। ਦੂਜੇ ਪਾਸੇ ਸ਼ਹਿਰ ਵਾਸੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਤੋਂ ਕਾਫ਼ੀ ਨਾਰਾਜ਼ ਵੀ ਨਜ਼ਰ ਆਏ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਫ਼ਾਈ ਕਰਮਚਾਰੀ ਜੋ ਆਪਣੇ ਨੂੰ ਪੱਕੇ ਕਰਨ ਦੀ ਮੰਗ ਕਰ ਰਹੇ ਸਨ ਉਨ੍ਹਾਂ ਨਾਲ ਪੱਕੇ ਸਫ਼ਾਈ ਸੇਵਕਾਂ ਦਾ ਹੜਤਾਲ ਚ ਚਲੇ ਜਾਣਾ ਬਹੁਤ ਹੀ ਮੰਦਭਾਗੀ ਗੱਲ ਹੈ। ਲੋਕਾਂ ਦਾ ਕਹਿਣਾ ਹੈ ਕਿ ਅੱਗੇ ਦੇਸ਼ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ। ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਇੱਕ ਹੋਰ ਮਹਾਮਾਰੀ ਦੇ ਫ਼ੈਲਣ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ। ਪੂਰਾ ਸ਼ਹਿਰ ਗੰਦਗੀ ਦੇ ਢੇਰਾਂ ਚ ਤਬਦੀਲ ਹੋ ਗਿਆ ਸੀ ਅਤੇ ਹਰ ਪਾਸੇ ਬਦਬੂ ਫ਼ੈਲ ਗਈ ਸੀ। ਸਫ਼ਾਈ ਸੇਵਕਾਂ ਦੀ ਹੜਤਾਲ ਸਮਾਪਤ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਂਹ ਲਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: