ਕਾਦੀਆਂ ਚ ਹਫ਼ਤਾਵਾਰੀ ਲਾਕਡਾਉਨ ਕਾਮਯਾਬੀ ਨਾਲ ਜਾਰੀ

ਕਾਦੀਆਂ ਚ ਹਫ਼ਤਾਵਾਰੀ ਲਾਕਡਾਉਨ ਪੂਰੀ ਕਾਮਯਾਬੀ ਨਾਲ ਜਾਰੀ ਹੈ। ਸਿਰਫ਼ ਮੈਡੀਕਲ ਅਤੇ ਜ਼ਰੂਰੀ ਵਸਤਾਂ ਦੀ ਦੁਕਾਨਾਂ ਲਾਕਡਾਉਨ ਚ ਖੋਲਣ ਦੀ ਹਿਦਾਇਤਾਂ ਹਨ। ਅੱਜ ਪੂਰਾ ਸ਼ਹਿਰ ਪੂਰੀ ਤਰ੍ਹਾਂ ਸੂਨਸਾਨ ਪਿਆ ਹੋਇਆ ਹੈ। ਈਦ ਦਾ ਦੂਜਾ ਦਿਨ ਹੋਣ ਦੇ ਬਾਵਜੂਦ ਸ਼ਹਿਰ ਚ ਕਰਫ਼ਿਉ ਵਰਗਾ ਮਾਹੌਲ ਹੈ।

ਪੁਲੀਸ ਵੱਲੋਂ ਕੋਰੋਨਾ ਮਹਾਮਾਰੀ ਨੂੰ ਲੈਕੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਆਮ ਜਨਤਾ ਨੂੰ ਮਾਸਕ ਪਾਉਣ ਦੀ ਪਾਬੰਦੀ ਕਰਵਾਈ ਜਾ ਰਹੀ ਹੈ। ਕਾਦੀਆਂ ਦੇ ਐਸ ਐਚ ਉ ਬਲਕਾਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਜੋ ਵੀ ਹਿਦਾਇਤਾਂ ਜਾਰੀ ਹਨ ਉਸ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਅਤੇ ਨਿਯਮਿਤ ਸਮੇਂ ਮੁਤਾਬਿਕ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਜਾਣ। ਜਿਹੜੀ ਦੁਕਾਨਾਂ ਨੁੰ ਖੁੱਲ ਦਿੱਤੀ ਗਈ ਹੈ ਉਹ ਵੀ ਨਿਯਮਾਂ ਮੁਤਾਬਿਕ ਪਾਬੰਦੀ ਕਰਦੇ ਹੋਏ ਸਮੇਂ ਸਿਰ ਦੁਕਾਨਾਂ ਬੰਦ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਵੀ ਦੁਕਾਨਦਾਰ ਜਾਂ ਵਿਅਕਤੀ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਹਿਦਾਇਤਾਂ ਦੀ ਪਾਬੰਦੀ ਨਹੀਂ ਕਰੇਗਾ ਉਸਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਸ਼ਹਿਰ ਵਾਸੀਆਂ ਵੱਲੋਂ ਵੀ ਪੁਲੀਸ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਸਮਾਜ ਸੇਵਕ ਅਬਦੁਲ ਹਫ਼ੀਜ਼ ਨੇ ਕਿਹਾ ਹੈ ਕਿ ਕਾਦੀਆਂ ਪੁਲੀਸ ਕਾਦੀਆਂ ਵਾਸੀਆਂ ਨਾਲ ਪੂਰੀ ਤਰ੍ਹਾਂ ਤਾਲਮੇਲ ਬਣਾਕੇ ਕੋਰੋਨਾ ਮਹਾਮਾਰੀ ਨਾਲ ਲੜ ਰਹੀ ਹੈ। ਅਤੇ ਲੋਕ ਵੀ ਪੁਲੀਸ ਨਾਲ ਪੂਰੀ ਤਰ੍ਹਾਂ ਸਹਿਯੋਗ ਕਰ ਰਹੇ ਹਨ। ਦੂਜੇ ਪਾਸੇ ਕਾਦੀਆਂ ਚ ਕੋਵਿਡ ਵੈਕਸੀਨ ਦੀ ਘਾਟ ਹੋਣ ਕਾਰਨ ਪਿਛਲੇ 4 ਦਿਨਾਂ ਤੋਂ ਵੈਕਸੀਨੇਸ਼ਨ ਨਹੀਂ ਹੋ ਪਾ ਰਹੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਛੇਤੀ ਹੀ ਕੋਵਿਡ ਵੈਕਸੀਨ ਦੀ ਸਪਲਾਈ ਚਾਲੂ ਹੋ ਜਾਵੇਗੀ ਅਤੇ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ। ਕੋਵਿਡ ਵੈਕਸੀਨ ਨੂੰ ਲੈਕੇ ਲੋਕੀ ਕਾਫ਼ੀ ਜਾਗਰੂਕ ਹੋ ਗਏ ਹਨ ਅਤੇ ਹਰ ਵਰਗ ਦੇ ਲੋਕੀ ਵੈਕਸੀਨ ਲਗਵਾਉਣ ਲਈ ਉਤਾਵਲੇ ਹੋ ਰਹੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: