ਕਾਦੀਆਂ ਦੇ ਦੁਕਾਨਦਾਰਾਂ ਨੇ ਸਾਰੀਆਂ ਦੁਕਾਨਾਂ ਖੋਲਣ ਦੀ ਕੀਤੀ ਮੰਗ

ਅੱਜ ਕਾਦੀਆਂ ਚ ਦੁਕਾਨਦਾਰਾਂ ਨੇ ਸਾਰੀਆਂ ਦੁਕਾਨਾਂ ਖੋਲਣ ਦੀ ਮੰਗ ਕੀਤੀ ਹੈ। ਬਾਰਬਰ ਯੁਨੀਅਨ ਕਾਦੀਆਂ ਦੇ ਪ੍ਰਧਾਨ ਬਲਦੇਵ ਨੇ ਕਿਹਾ ਹੈ ਕਿ ਕਰੋਨਾ ਮਹਾਮਾਰੀ ਵਿੱਚ ਬੇਸ਼ਕ ਲਾਕਡਾਉਣ ਕੀਤਾ ਜਾਵੇ ਪਰੰਤੁ ਸਾਰੇ ਦੁਕਾਨਦਾਰਾਂ ਦੇ ਨਾਲ ਇਨਸਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੁੱਝ ਦੁਕਾਨਾਂ ਖੋਲਣ ਅਤੇ ਕੁੱਝ ਨੂੰ ਬੰਦ ਕਰਨ ਨਾਲ ਕਰੋਨਾ ਨਾਲ ਕਿਵੇਂ ਨਿਪਟਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਛੋਟੇ ਦੁਕਾਨਦਾਰਾਂ ਦਾ ਰੋਜ਼ ਦੀ ਬਿਕਰੀ ਨਾਲ ਗੁਜ਼ਰਾ ਚਲਦਾ ਹੈ। ਜੇ ਨਾਈ, ਮੋਚੀ, ਦਰਜ਼ੀ, ਚਾਹ ਪਾਣੀ ਦੀ ਦੁਕਾਨਾਂ, ਪਾਨ ਸਿਗਰੇਟ ਦੀ ਦੁਕਾਨਾਂ ਸਮੇਤ ਸਾਰੇ ਵਰਗਾਂ ਨੂੰ ਦੁਕਾਨਾਂ ਖੋਲਣ ਦੀ ਛੋਟ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਬੁਕ ਸਟੋਰਾਂ ਨੂੰ ਤੁਰੰਤ ਖੋਲ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਤਾਂ ਖੋਲ ਦਿੱਤੇ ਹਨ ਪਰੰਤੁ ਛੋਟੇ ਦੁਕਾਨਦਾਰਾਂ ਦੀ ਪੰਜਾਬ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈ। ਇਨ੍ਹਾਂ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਕੀ ਸ਼ਰਾਬ ਦੇ ਠੇਕੇ ਖੋਲਣ ਨਾਲ ਕਰੋਨਾ ਨਹੀਂ ਫ਼ੈਲੇਗਾ ਜਦਕਿ ਛੋਟੇ ਦੁਕਾਨਦਾਰਾਂ ਦੇ ਖੋਲਣ ਨਾਲ ਕਰੋਨਾ ਫ਼ੈਲੇਗਾ ਜੋਕਿ ਬੜੀ ਅਜੀਬ ਗੱਲ ਹੈ। ਸ਼ਾਮਲਾਲ ਪ੍ਰਧਾਨ ਕੋਬਲਰ ਯੁਨੀਅਨ ਕਾਦੀਆਂ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀਹੈ ਕਿ ਬੇਸ਼ਕ ਕੁੱਝ ਘੰਟਿਆ ਲਈ ਦੁਕਾਨਾਂ ਖੋਲਣ ਦੀ ਛੋਟ ਦਿੱਤੀ ਜਾਵੇ ਪਰ ਸਾਰਿਆਂ ਨੂੰ ਇਹ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਹੈ ਕਿ ਕਰਮਵਾਰ ਦੁਕਾਨਾਂ ਖੋਲਣ ਨਾਲ ਅਸੀਂ ਕਰੋਨਾ ਮਹਾਮਾਰੀ ਦਾ ਸਹੀ ਢੰਗ ਤੇ ਕਾਬੂ ਨਹੀਂ ਪਾ ਸਕਦੇ ਹਾਂ। ਇੱਸ ਮੌਕੇ ਤੇ ਸੁਹੈਲ, ਵਿਜੇ ਅਤੇ ਸਾਹਿਲ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: