ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦੀ ਕੋਠੀ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮੀਆਂ ਨੇ ਪਰਿਵਾਰਾਂ ਸਮੇਤ ਦਿੱਤਾ ਧਰਨਾ

ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਹੱਕ ਚ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰਿਆਂ ਵੱਲੋਂ ਆਪਣੇ ਪਰਿਵਾਰਾਂ ਅਤੇ ਬੱਚਿਆ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਦੇ ਮੁਹਰੇ ਧਰਨਾ ਦਿਤਾ ਅਤੇ ਰੋਸ਼ ਪ੍ਰਦਰਸ਼ਨ ਕੀਤਾ।

ਸਖ਼ਤ ਗਰਮੀ ਚ ਪ੍ਰਦਰਸ਼ਨਕਾਰੀ ਵਿੱਚਕਾਰ ਸੜਕ ਦੇ ਟੈਂਟ ਲਗਾਕੇ ਧਰਨੇ ਤੇ ਬੈਠ ਗਏ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ। 24 ਘੰਟੇ ਦਿਨ ਰਾਤ ਚਲਣ ਵਾਲੇ ਇੱਸ ਧਰਨੇ ਚ ਸੂਬਾਈ ਪ੍ਰਧਾਨ ਵਰਿੰਦਰ ਸਿੰਘ ਮੋਮੀ, ਜਨਰਲ ਸਕਤਰ ਕੁਲਦੀਪ ਸਿੰਘ ਬੁਢੇਵਾਲ ਅਤੇ ਮੀਤ ਪ੍ਰਧਾਨ ਹਾਕਮ ਧਨੇਠਾ ਨੇ ਸੰਬੋਧਣ ਕਰਦੀਆਂ ਕਿਹਾ ਹੈ ਕਿ ਜਲ ਸਪਲਾਈ ਵਿਭਾਗ ਦੇ ਠੇਕਾ ਵਰਕਰਾਂ ਨੂੰ ਸਬੰਧਿਤ ਵਿਭਾਗ ਵਿੱਚ ਮਰਜ ਕਰਜੇ ਰੈਗੁਲਰ ਕੀਤਾ ਜਾਵੇ ਅਤੇ ਸਾਰੀਆਂ ਜਾਇਜ਼ ਮੰਗਾਂ ਨੂੰ ਮਨਜ਼ੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦਾ 10 ਸਾਲ ਦਾ ਸ਼ਾਸ਼ਨ ਰਿਹਾ ਪਰ ਉਨ੍ਹਾਂ ਦੀ ਸਰਕਾਰ ਨੇ ਕੁੱਝ ਨਹੀਂ ਕੀਤਾ। ਜਦਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਘਰ ਘਰ ਨੋਕਰੀ ਦੇਣ ਦਾ ਵਾਅਦਾ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਕੀਤਾ ਸੀ। ਪਰ ਇਹ ਵਾਅਦਾ ਅਜੇ ਤੱਕ ਪੁਰਾ ਨਹੀਂ ਕੀਤਾ ਜਾ ਸਕਿਆ ਹੈ। ਅਤੇ ਸਰਕਾਰ ਕੁੰਭਕਰਨੀ ਨੀਂਦ ਸੁਤੀ ਪਈ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਯੁਨੀਅਨ ਨੇ 12 ਮਾਰਚ 2021 ਨੂੰ ਪਟਿਆਲਾ ਰਾਜ ਪੱਧਰੀ ਧਰਨਾ ਦਿੱਤਾ ਸੀ। ਜਿਸਤੇ ਪਟਿਆਲਾ ਪ੍ਰਸ਼ਾਸਨ ਨੇ 18 ਮਾਰਚ ਅਤੇ 30 ਮਾਰਚ ਨੂੰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਉਣ ਦਾ ਸਮਾਂ ਦਿੱਤਾ ਸੀ। ਪਰ ਤਾਰੀਖ਼ ਦੇਣ ਦੇ ਬਾਵਜੂਦ ਮੁੱਖ ਮੰਤਰੀ ਨੇ ਮੀਟਿੰਗ ਨਹੀਂ ਕੀਤੀ। ਅਤੇ ਮੁੱਖ ਮੰਤਰੀ ਵੱਲੋਂ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਮੇਜ਼ ਚ ਬੈਠਕੇ ਗਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਉਨਾਂ੍ਹ ਕਿਹਾ ਕਿ ਕਰੋਨਾ ਮਹਾਮਾਰੀ ਚ ਸਾਨੂੰ ਸਰਕਾਰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ। ਕਿਉਂਕਿ ਸਰਕਾਰ ਠੇਕਾ ਵਰਕਰਾਂ ਨੂੰ ਕੱਢਣ ਦੀ ਕੋਸ਼ਿਸ਼ ਚ ਹੈ। ਇਨ੍ਹਾਂ ਨੇਤਾਂਵਾ ਨੇ ਕਿਹਾ ਹੈ ਕਿ ਜਲ ਸਪਲਾਈ ਵਿਭਾਗ ਦੇ ਜ਼ਿਲਾ ਅਤੇ ਬਲਾਕ ਪੱਧਰ ਤੇ ਵਾਟਰ ਟੈਸਟਿੰਗ ਲੈਬਾਰਟਰੀਆਂ ਚ ਕੰਮ ਕਰਦੇ ਕੈਮਿਸਟਾਂ ਅਤੇ ਠੇਕਾ ਵਰਕਰਾਂ ਨੂੰ ਨੋਕਰੀਆਂ ਤੋਂ ਕੱਢਿਆ ਜਾ ਰਿਹਾ ਹੈ। ਅਤੇ ਇਨ੍ਹਾਂ ਸਾਰੇ ਵਿਭਾਗਾਂ ਨੂੰ ਨਿਜੀਕਰਨ ਕੀਤੇ ਜਾਣ ਦੀ ਸਾਜ਼ਿਸ਼ਾਂ ਚੱਲ ਰਹੀਆਂ ਹਨ। ਜੇ ਅਜਿਹਾ ਹੁੰਦਾ ਹੈ ਤਾਂ 3500 ਵਰਕਰ ਬੇਰੋਜ਼ਗਾਰ ਹੋ ਜਾਣਗੇ। ਉਨ੍ਹਾਂ ਸਾਰੇ ਵਰਕਰਾਂ ਨੂੰ ਰੈਗੁਲਰ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕੋਟੇਸ਼ਨ ਸਿਸਟਮ ਬੰਦ ਕਰਨ ਅਤੇ ਛਟਨੀ ਨਾ ਕਰਨ ਦੀ ਮੰਗ ਕੀਤੀ ਹੈ। ਇੱਸ ਮੋਕੇ ਤੇ ਜਥਬੰਦੀ ਦੇ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ, ਜਗਰੂਪ ਸਿੰਘ,ਪ੍ਰਦੂਮਣ ਸਿੰਘ, ਤੇਜਿੰਦਰ ਸਿੰਘ ਮਾਨ, ਰੂਪਿੰਦਰ ਸਿੰਘ, ਰਾਜਵਰਨ,ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ ਮੋਜੂਦ ਸਨ। ਇੱਸ ਮੋਕੇ ਤੇ ਇਨਕਲਾਬੀ ਜਮਹੂਰੀ ਫ਼੍ਰੰਟ ਦੇ ਰਾਜਿੰਦਰ ਕੁਮਾਰ, ਟੀ ਐਸ ਯੂ (ਭੰਗਲ) ਰੋਪੜ ਸਰਕਲ ਦੇ ਦਵਿੰਦਰ ਸਿੰਘ, ਮੁਹਾਲੀ ਸਰਕਲ ਤੋਂ ਲੱਖਾ ਸਿੰਘ, ਜਗਤਾਰ ਸਿੰਘ ਖੁੰਡਾ, ਸੂਬਾਈ ਨੇਤਾ ਪ੍ਰਮੋਦ ਕੁਮਾਰ, ਰਛਪਾਲ ਸਿੰਘ, ਸਤਿੰਦਰ ਸਿੰਘ ਬਠਿੰਡਾ, ਜਸਵਿੰਦਰ ਸਿੰਘ ਖੰਨਾ ਸਰਕਲ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਨੇਤਾ ਬਲਿਹਾਰ ਸਿੰਘ ਜਗਰੂਪ ਸਿੰਘ, ਗੁਰਵਿੰਦਰ ਸਿੰਘ, ਪਨਸਬ ਦੇ ਦਵਿੰਦਰ ਸਿੰਘ, ਰਾਜਿੰਦਰ ਸਿੰਘ ਦੇ ਇਲਾਵਾ ਵੱਖ ਵੱਖ ਭਾਈਵਾਲੀ ਜਥੇਬੰਦਿਆਂ ਦੇ ਪ੍ਰਤਿਨਿਧੀ ਅਤੇ ਭਾਰਤੀ ਕਿਸਾਨ ਯੁਨੀਅਨ (ਏਕਤਾ) ਉਗਰਾਹਾਂ ਦੇ ਪ੍ਰਤਿਨਿਧੀਆਂ ਨੇ ਹਿਸਾ ਲਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਤੁਰੰਤ ਮੰਗਾ ਮਨਜ਼ੂਰ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇੱਸ ਮੋਕੇ ਤੇ ਪੁਲੀਸ ਨੇ ਸਖ਼ਤ ਸੁਰਖਿਆ ਪ੍ਰਬੰਧ ਕੀਤੇ ਹੋਏ ਹਨ। ਪ੍ਰਦਰਸ਼ਨਕਾਰੀ ਰਾਤ ਭਰ ਧਰਨਾ ਦੇਣਗੇ ਅਤੇ ਇੱਹ ਧਰਨਾ ਕਲ ਤੱਕ ਜਾਰੀ ਰਹੇਗਾ। ਪ੍ਰਦਰਸ਼ਨਕਾਰੀ ਬਸੰਤੀ ਰੰਗ ਦੀ ਪਗੜੀਆਂ ਪਾਕੇ ਧਰਨਾ ਦੇ ਰਹੇ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: