ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਅਨੇਕ ਆਗੂਆਂ ਨੇ ਕਾਲੇ ਝੰਡੇ ਲਗਾਏ

ਅੱਜ ਕਾਦੀਆਂ ਚ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਚ ਦਿੱਲੀ ਚ ਚਲ ਰਹੇ ਸੰਘਰਸ਼ ਚ 6 ਮਹੀਨੇ ਪੂਰੇ ਹੋ ਜਾਣ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਿਵਲ ਲਾਈਨ ਸਿਥਤ ਆਪਣੇ ਨਿਵਾਸ ਸਥਾਨ ਤੇ ਕਾਲਾ ਝੰਡਾ ਲਗਾਕੇ ਖੇਤੀ ਕਾਨੂੰਨਾਂ ਦੇ ਪ੍ਰਤੀ ਰੋਸ਼ ਪ੍ਰਗਟ ਕੀਤਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ।

ਐਸ ਜੀ ਪੀ ਸੀ ਮੈਂਬਰ ਗੁਰਿੰਦਰ ਪਾਲ ਸਿੰਘ ਗੋਰਾ ਅਕਾਲੀ ਦਲ (ਬਾਦਲ) ਅਤੇ ਗੁਰਇਕਬਾਲ ਸਿੰਘ ਮਾਹਲ ਜਥੇਬੰਧਕ ਜਨਰਲ ਸਕਤਰ ਨੇ ਵੀ ਆਪਣੇ ਨਿਵਾਸ ਸਥਾਨਾਂ ਚ ਕਾਲੇ ਝੰਡੇ ਲਗਾਕੇ ਰੋਸ਼ ਪ੍ਰਗਟ ਕੀਤਾ। ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਸਾਂਝੇ ਮੋਰਚੇ ਚ ਸ਼ਾਮਿਲ ਭਾਰਤੀ ਕਿਸਾਨ ਯੁਨੀਅਨ, ਕ੍ਰਾਂਤਿਕਾਰੀ ਜਮਹੂਰੀ ਕਿਸਾਨ ਸਭਾ ਅਤੇ ਕੁਲ ਹਿੰਦ ਕਿਸਾਨ ਸਭਾ ਵੱਲੋਂ ਪਹਿਲਾਂ ਪਿੰਡਾਂ ਚ ਘਰ ਘਰ ਚ ਕਾਲੇ ਝੰਡੇ ਲਗਾਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਗਏ। ਡਾਕਟਰ ਅਸ਼ੋਕ ਨੇ ਜਾਰੀ ਪ੍ਰੈਸ ਬਿਆਨ ਚ ਦੱਸਿਆ ਕਸਬਾ ਘੁਮਾਣ ਦੇ ਮੁੱਖ ਚੋਕ ਚ ਰੈਲੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਗਏ।

ਇੱਸ ਮੋਕੇ ਤੇ ਗੁਰਮੇਜ ਸਿੰਘ ਚੀਮਾਂ ਖੁਡੀ, ਸੁਰਜੀਤ ਸਿੰਘ ਘੁਮਾਣ ਅਤੇ ਗੁਰਬਖ਼ਸ਼ ਸਿੰਘ ਘੁਮਾਣ ਦੀ ਅਗੁਆਈ ਹੇਠ ਰੋਸ਼ ਰੈਲੀ ਨੂੰ ਸੰਬੋਧਣ ਕੀਤਾ। ਸਾਰੇ ਹੀ ਬੁਲਾਰਿਆਂ ਨੇ ਇਕ ਜ਼ੁਬਾਨ ਹੋਕੇ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ। ਇੱਸ ਮੋਕੇ ਤੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇੱਸ ਮੋਕੇ ਤੇ ਡਾਕਟਰ ਅਸ਼ੋਕ ਭਾਰਤੀ, ਪਾਲ ਸਿੰਘ ਚੀਮਾਂ ਖੁੱਡੀ, ਚੈਨ ਸਿੰਘ ਚੀਮਾਂ ਖੁਡੀ, ਗੁਰਦਿਆਲ ਸਿੰਘ ਮਨੇਸ਼, ਅਜੈਬ ਸਿੰਘ ਪੰਡੋਰੀ, ਦਿਲਬਾਗ਼ ਸਿੰਘ ਵਾੜੇ, ਬਲਵਿੰਦਰ ਸਿੰਘ ਢੱਪੀ, ਮਹਿੰਦਰ ਸਿੰਘ ਦਕੋਹਾ, ਰਣਜੀਤ ਸਿੰਘ ਤੋਮਰ, ਜਰਨੈਲ ਸਿੰਘ ਭਰਥ, ਕੁਲਦੀਪ ਸਿੰਘ, ਰਣਜੀਤ ਸਿੰਘ ਬੋਪਾਰਾਏ, ਕੁਲਵਿੰਦਰ ਸਿੰਘ ਬਸਰਾਂਵਾ, ਹਰਦੀਪ ਸਿੰਘ, ਬਲਵਿੰਦਰ ਅਤੇ ਪਿਆਰਾ ਸਿੰਘ ਮੋਜੂਦ ਸਨ। ਦੂਜੇ ਪਾਸੇ ਅੱਜ ਕਿਸਾਨਾਂ ਦੇ ਬੱਚੇ ਵੀ ਸਾਈਕਲਾਂ ਚ ਕਾਲੇ ਝੰਡੇ ਲਗਾਕੇ ਰੋਸ਼ ਪ੍ਰਗਟ ਕਰਦੇ ਵੇਖੇ ਗਏ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: