ਕੋਰੋਨਾ ਮਹਾਮਾਰੀ ਦੇ ਚਲਦੀਆਂ ਮੁਸਲਿਮ ਭਾਈਚਾਰੇ ਨੇ ਕਾਦੀਆਂ ਚ ਘਰਾਂ ਚ ਈਦ-ਉਲ-ਫ਼ਿਤਰ ਮਨਾਈ

ਅੱਜ ਕਾਦੀਆਂ ਚ ਈਦ ਉਲ ਫ਼ਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਆਪਣੇ ਘਰਾਂ ਚ ਰਹਿਕੇ ਬੜੇ ਜੋਸ਼ ਨਾਲ ਮਨਾਇਆ ਗਿਆ। ਕੋਰੋਨਾ ਮਹਾਮਾਰੀ ਦੇ ਚਲਦੀਆਂ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਕਿਸੇ ਵੀ ਮਸਜਿਦ ਚ ਈਦ ਦੀ ਨਮਾਜ਼ ਅਦਾ ਨਹੀਂ ਕੀਤੀ ਗਈ। ਮੁਸਲਮਾਨਾਂ ਨੇ ਘਰਾਂ ਚ ਆਪਣੇ ਪਰਿਵਾਰਾਂ ਦੇ ਨਾਲ ਈਦ ਦੀ ਨਮਾਜ਼ ਅਦਾ ਕੀਤੀ। ਅਤੇ ਈਦ ਤੋਂ ਬਾਅਦ ਖੁਤਬਾ ਦਿੱਤਾ ਗਿਆ।

ਇੱਸ ਸਬੰਧ ਚ ਚੌਧਰੀ ਮਨਸੂਰ ਨੇ ਦੱਸਿਆ ਕਿ ਅੱਜ ਈਦ ਦੀ ਨਮਾਜ਼ ਉਨ੍ਹਾਂ ਆਪਣੇ ਪਰਿਵਾਰ ਨਾਲ ਘਰ ਚ ਪੜਾਈ। ਈਦ ਦੀ ਨਮਾਜ਼ ਤੋਂ ਬਾਅਦ ਉਨ੍ਹਾਂ ਇੱਸ ਤਿਉਹਾਰ ਦੀ ਮਹਤਵਤਾ ਬਾਰੇ ਰੋਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਪੂਰਾ ਇੱਕ ਮਹੀਨੇ ਰੋਜ਼ੇ ਰਖਣ ਨਾਲ ਸਾਨੂੰ ਇੱਸ ਚੀਜ਼ ਦਾ ਅਹਿਸਾਸ ਪੈਦਾ ਹੁੰਦਾ ਹੈ ਕਿ ਗ਼ਰੀਬ ਲੋਕ ਜੋ ਦੋ ਸਮੇਂ ਦੀ ਰੋਟੀ ਨਹੀਂ ਖਾ ਸਕਦੇ ਉਹ ਭੁੱਖ ਕੀ ਹੁੰਦੀ ਹੈ। ਰੋਜ਼ੇ ਰੱਖਣ ਨਾਲ ਸਾਡੇ ਅੰਦਰ ਮਾਨਵਤਾ ਦੀ ਸੇਵਾ ਕਰਨਾ ਅਤੇ ਗ਼ਰੀਬਾਂ ਦੀ ਮਦਦ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇੱਸ ਮੋਕੇ ਤੇ ਉਨ੍ਹਾਂ ਦੁਆ ਕੀਤੀ ਕਿ ਵਿਸ਼ਵ ਜੋ ਇੱਸ ਸਮੇਂ ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੈ ਉਸ ਤੋਂ ਦੁਨਿਆ ਨੂੰ ਛੇਤੀ ਨਿਜਾਤ ਮਿਲੇ। ਇੱਸ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆਪਣੇ ਘਰਾਂ ਚ ਤਿਆਰ ਵਿਸ਼ੇਸ਼ ਪਕਵਾਨਾਂ ਦਾ ਮਜ਼ਾ ਹਾਸਲ ਕੀਤਾ। ਇੱਸ ਮੋਕੇ ਸੇਂਵੀਆਂ ਅਤੇ ਬਰਿਆਣੀ ਵਿਸ਼ੇਸ਼ ਪਕਵਾਨਾਂ ਚ ਸ਼ਾਮਿਲ ਕੀਤੇ ਗਏ ਸਨ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮੋਬਾਈਲ ਫ਼ੋਨ, ਵਟਸਅੱਪ ਅਤੇ ਜ਼ੂਮ ਨਾਲ ਸੰਪਰਕ ਕਰਕੇ ਈਦ ਦੀ ਮੁਬਾਰਕਬਾਦ ਦਿੱਤੀਆਂ। ਸ਼ਹਿਰ ਦੀ ਉਘੀ ਸ਼ਖ਼ਸੀਅਤਾਂ ਨੇ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਫ਼ੋਨ ਕਰਕੇ ਈਦ ਦੀ

ਮੁਬਾਰਕਬਾਦ ਦਿੱਤੀ। ਮਸਜਿਦ ਅਕਸਾ ਜਿਥੇ ਹਰ ਸਾਲ ਈਦ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ ਅੱਜ ਉਹ ਪੂਰੀ ਤਰ੍ਹਾਂ ਸੂਨੀ ਵਿਖਾਈ ਦੇ ਰਹੀ ਸੀ। ਸਥਾਨਕ ਨੇਤਾਵਾਂ ਜਿਨ੍ਹਾਂ ਚ ਐਸ ਜੀ ਪੀ ਸੀ ਮੈਂਬਰ ਗੁਰਇਕਬਾਲ ਸਿੰਘ ਮਾਹਲ, ਡਾਕਟਰ ਸੁਖਪ੍ਰੀਤ ਸਿੰਘ ਬੇਦੀ, ਭਾਜਪਾ ਦੇ ਸੀਨਿਅਰ ਆਗੂ ਡਾਕਟਰ ਕਮਲ ਜਯੋਤੀ, ਮੰਡਲ ਭਾਜਪਾ ਪ੍ਰਧਾਨ ਡਾਕਟਰ ਅਜੇ ਕੁਮਾਰ ਛਾਬੜਾ,ਕਸ਼ਮੀਰ ਸਿੰਘ ਰਾਜਪੂਤ, ਅਸ਼ਵਨੀ ਵਰਮਾਂ, ਜੋਗਿੰਦਰਪਾਲ ਭੁੱਟੋ, ਸਾਬਕਾ ਕੋਂਸਲਰ ਗਗਨਦੀਪ ਸਿੰਘ ਗਿੰਨੀ ਭਾਟੀਆ, ਕਾਂਗਰਸ ਦੇ ਸੀਨਿਅਰ ਆਗੂ ਭੁਪਿੰਦਰ ਸਿੰਘ, ਅਕਾਲੀ ਦਲ (ਬਾਦਲ) ਦੇ ਸੀਨਿਅਰ ਆਗੂ ਗੁਰਇਕਬਾਲ ਸਿੰਘ ਮਾਹਲ, ਕਾਦੀਆਂ ਪ੍ਰੈਸ ਕਲਬ ਦੇ ਪ੍ਰਧਾਨ ਅਸ਼ੋਕ ਨਈਅਰ, ਮੀਤ ਪ੍ਰਧਾਨ ਨੀਟਾ ਮਾਹਲ, ਅਕਾਲੀ ਦਲ (ਬਾਦਲ) ਨਰਿੰਦਰ ਸਿੰਘ ਸੇਖਵਾਂ, ਦਰਬਾਰੀ ਲਾਲ, ਯੁਨਾਇਟਡ ਜਨਤਾ ਦਲ ਦੇ ਸੀਨਿਅਰ ਨੇਤਾ ਜਤਿੰਦਰ ਸਿੰਘ ਬਾਜਵਾ, ਅਬਦੁਲ ਹਫ਼ੀਜ਼, ਨਿਰਮਲ ਸਿੰਘ ਸਮੇਤ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਨੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਦੂਜੇ ਪਾਸੇ ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਅਲ ਖ਼ਾਮਿਸ ਨੇ ਲੰਦਨ ਤੋਂ ਮੁਸਲਿਮ ਟੈਲੀਵੀਜ਼ਨ ਅਹਿਮਦੀਆ ਰਾਹੀਂ ਵਿਸ਼ਵ ਭਰ ਦੇ ਮੁਸਲਮਾਨਾਂ ਨੂੰ ਸੰਬੋਧਣ ਕਰਦੀਆਂ ਪਵਿਤੱਰ ਰਮਜ਼ਾਨ ਉਲ ਮੁਬਾਰਕ ਦੀ ਅਹਿਮੀਅਤ ਬਾਰੇ ਪ੍ਰਕਾਸ਼ ਪਾਇਆ। ਉਨ੍ਹਾਂ ਫ਼ਰਮਾਇਆ ਕਿ ਹਕੀਕੀ ਈਦ ਉਦੋਂ ਹੀ ਹੋਵੇਗੀ ਜਦੋਂ ਇਸਲਾਮ ਦੇ ਦੱਸੇ ਹੋਏ ਰਸਤੇ ਚ ਚਲਦੀਆਂ ਉਸਤੇ ਅਮਲ ਕਰਨ। ਅਤੇ ਮਾਨਵਤਾ ਦੀ ਸੇਵਾ ਕਰਨ। ਖੁਤਬਾ ਈਦ ਤੋਂ ਬਾਅਦ ਆਪਣੇ ਦੁਆ ਕਰਵਾਈ ਅਤੇ ਵਿਸ਼ਵ ਭਰ ਦੇ ਮੁਸਲਮਾਨਾਂ ਨੂੰ ਮੁਬਾਰਕਬਾਦ ਦਿੱਤੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: