ਕੋਰੋਨਾ ਮਹਾਮਾਰੀ ਦੇ ਚਲਦੀਆਂ ਇੱਸ ਵਾਰ ਵੀ ਮੁਸਲਿਮ ਭਾਈਚਾਰੇ ਦੇ ਲੋਕ ਘਰਾਂ ਚ ਅਦਾ ਕਰਣਗੇ ਈਦ ਦੀ ਨਮਾਜ਼

ਇੱਸ ਵਾਰ ਫ਼ਿਰ ਦੇਸ਼ ਵਾਸੀ ਆਪਣੇ ਘਰਾਂ ਚ ਈਦ-ਉਲ-ਫ਼ਿਤਰ ਦੀ ਨਮਾਜ਼ ਆਪਣੇ ਘਰਾਂ ਚ ਅਦਾ ਕਰਣਗੇ। ਕੋਰੋਨਾ ਮਹਾਮਾਰੀ ਦੇ ਦੂਜੇ ਚਰਨ ਚ ਇੱਸ ਸਮੇਂ ਮਸਜਿਦਾਂ ਬੰਦ ਪਈਆਂ ਹਨ। ਪਵਿਤਰ ਰਮਜ਼ਾਨ-ਉਲ-ਮੁਬਾਰਕ ਦੇ ਮੋਕੇ ਤੇ ਮੁਸਲਿਮ ਭਾਈਚਾਰੇ

ਦੇ ਲੋਕ ਨਮਾਜ਼ਾਂ ਅਤੇ ਨਮਾਜ਼ੇ ਤਰਾਵੀਹ ਘਰਾਂ ਚ ਹੀ ਅਦਾ ਕਰ ਰਹੇ ਹਨ। ਘਰਾਂ ਚ ਹੀ ਰੋਜ਼ੇ ਇਫ਼ਤਾਰ ਕੀਤੇ ਜਾ ਰਹੇ ਹਨ। ਕੋਰੋਨਾਮਹਾਮਾਰੀ ਦੇ ਖ਼ਤਰਨਾਕ ਹਾਲਾਤਾਂ ਨੂੰ ਵੇਖਦੀਆਂ ਲੋਕਾਂ ਨੇ ਇਫ਼ਤਾਰ ਪਾਰਟੀਆਂ ਤੱਕ ਦਾ ਆਯੋਜਨ ਨਹੀਂ ਕੀਤਾ। ਮਸਜਿਦਾਂ ਤੋਂ ਸਿਰਫ਼ ਅਜ਼ਾਨ ਹੀ ਦਿੰਤੀ ਜਾ ਰਹੀ ਹੈ ਤਾਕਿ ਲੋਕਾਂ ਨੂੰ ਨਮਾਜ਼ ਦੇ ਸਮੇਂ ਦਾ ਪਤਾ ਚਲ ਸਕੇ। ਅਤੇ ਉਹ ਆਪਣੇ ਘਰਾਂ ਚ ਸਮੇਂ ਸਿਰ ਨਮਾਜ਼ ਅਦਾ ਕਰ ਸਕਣ। ਬਾਜ਼ਾਰਾਂ ਚ ਵੀ ਲਾਕਡਾਉਣ ਦੇ ਚਲਦੀਆਂ ਈਦ ਦੀ ਸ਼ਾਪਿੰਗ ਨਾ ਦੇ ਬਰਾਬਰ ਹੈ। ਈਦ ਤੋਂ ਪਹਿਲਾਂ ਮਹਿੰਦੀ ਲਗਾਉਣ ਦੀ ਕਾਫ਼ੀ ਮੰਗ ਰਹਿੰਦੀ ਸੀ। ਪਰ ਕੋਰੋਨਾ ਦੇ ਕਾਰਨ ਮਹਿੰਦੀ ਲਗਾਉਣ ਵਾਲਿਆਂ ਦਾ ਵੀ ਧੰਦਾ ਚੌਪਟ ਹੋਕੇ ਰਹਿ ਗਿਆ ਹੈ। ਤਿੰਨ ਵਜਦੇ ਸਾਰ ਹੀ ਕਾਦੀਆਂ ਦੇ ਬਾਜ਼ਾਰ ਸੂਣੇ ਪੈ ਜਾਂਦੇ ਹਨ। ਇੱਸ ਵਾਰ ਦਿੱਲੀ ਚ ਲਾਕਡਾਉਣ ਦੇ ਕਾਰਨ ਕਾਦੀਆਂ ਚ ਸੇਵਿਆਂ ਵੀ ਮਾਰਕੀਟ ਚ ਵਿਕਣ ਲਈ ਨਹੀਂ ਪਹੁੰਚੀ। ਦਿੱਲੀ ਦੀ ਸੇਵਿਆਂ ਕਾਫ਼ੀ ਮਸ਼ਹੂਰ ਹਨ ਜੋ ਈਦ-ਉਲ-ਫ਼ਿਤ ਦੇ ਮੋਕੇ ਤੇ ਵਿਸ਼ੇਸ਼ ਤੌਰ ਤੇ ਘਰਾਂ ਚ ਪਕਾਈ ਜਾਂਦੀ ਹੈ। ਪਿਛਲੇ ਸਾਲ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੋਰੋਨਾ ਮਹਾਮਾਰੀ ਦੇ ਚਲਦੀਆਂ ਘਰਾਂ ਚ ਈਦ ਦੀ ਨਮਾਜ਼ ਅਦਾ ਕੀਤੀ ਸੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: