ਗਣਿਤ ਵਿਸ਼ੇ ਤੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਵੈਬੀਨਾਰ ਦਾ ਆਯੋਜਨ ਕੀਤਾ

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਗਣਿਤ ਵਿਭਾਗ ਵੱਲੋਂ ਇੱਕ ਵੈਬੀਨਾਰ ਦਾ ਆਯੋਜਨ ਵਿਭਾਗ ਦੇ ਮੁੱਖੀ ਪ੍ਰੋਫ਼ੈਸਰ ਰਾਕੇਸ਼ ਕੁਮਾਰ ਦੀ ਅਗਵਾਹੀ ਹੇਠ ਕੀਤਾ ਗਿਆ। ਇੱਸ ਮੋਕੇ ਤੇ ਮੁੱਖ ਬੁਲਾਰੇ ਡਾਕਟਰ ਗੁਰਮੀਤ ਸਿੰਘ ਵਾਈਸ ਪ੍ਰਿੰਸੀਪਲ ਖ਼ਾਲਸਾ ਕਾਲਜ ਪਟਿਆਲਾ ਸਨ।

ਵੈਬੀਨਾਰ ਦੀ ਪ੍ਰਧਾਨਗੀ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਅਤੇ ਭੋਤਿਕ ਵਿਗਿਆਨ ਵਿਭਾਗ ਦੇ ਮੁੱਖੀ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ। ਗਣਿਤ ਵਿਭਾਗ ਦੇ

ਮੁੱਖੀ ਡਾਕਟਰ ਰਾਕੇਸ਼ ਕੁਮਾਰ ਨੇ ਇੱਸ ਵੈਬੀਨਾਰ ਦੇ ਮੰਤਵ ਦੱਸਿਆ। ਢਾਕਟਰ ਗੁਰਮੀਤ ਸਿੰਘ ਨੇ ਆਨ-ਲਾਈਨ ਜੁੜਦੇ ਹੋਏ ਗਣਿਤ ਵਿਸ਼ੇ ਦੀ ਸੰਸਾਰ ਵਿੱਚ ਸ਼ੁਰੂਆਤ ਤੇ ਇਸਦੇ ਇਤਿਹਾਸਕ ਪਿਛੋਕੜ ਬਾਰੇ ਦੱਸਿਆ। ਇੱਸ ਵਿਸ਼ੇ ਤੇ ਆਉਣ ਵਾਲੀ ਸਮੱਸਿਆਂਵਾ ਤੇ ਵੀ ਚਰਚਾ ਕੀਤੀ ਗਈ। ਇੱਸ ਮੋਕੇ ਕਾਲਜ ਦੇ ਪਿੰ੍ਰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਅਤੇ ਪ੍ਰੋਫ਼ੈਸਰ ਕੁਲਵਿੰਦਰ ਸਿੰਘ ਨੇ ਕਿਹਾ

ਕਿ ਕੋਰੋਨਾ ਸੰਕਟ ਦੇ ਚਲਦਿਆਂ ਅਜਿਹੇ ਵੈਬੀਨਾਰ ਵਿਦਿਆਰਥੀ ਵਰਗ ਦੇ ਗਿਆਨ ਵਿੱਚ ਜਿੱਥੇ ਵਾਧਾ ਕਰਦੇ ਹਨ ਉਸੇ ਵਿਸ਼ੇ ਨੂੰ ਸੁਖਾਂਵੇ ਢੰਗ ਨਾਲ ਪੜਨ ਤੇ ਆਪਣੀਆਂ ਵਿਸ਼ੇ ਨਾਲ ਜੁੜੀਆਂ ਸਮੱਸਿਆਂਵਾ ਬਾਰੇ ਹੱਲ ਵੀ ਪ੍ਰਾਪਤ ਕਰ ਰਹੇ ਹਨ। ਇੱਸ ਵੈਬੀਨਾਰ ਨਾਲ 60 ਵਿਦਿਆਰਥੀ ਜੁੜੇ ਸਨ। ਇੱਸ ਮੋਕੇ ਤੇ ਪ੍ਰੋਫ਼ੈਸਰ ਹਰਕੰਵਲ ਸਿੰਘ ਬੱਲ, ਪ੍ਰੋਫ਼ੈਸਰ ਕੁਲਵਿੰਦਰ ਸਿੰਘ, ਡਾਕਟਰ ਸਿਮਰਤਪਾਲ ਸਿੰਘ, ਪ੍ਰੋਫ਼ੈਸਰ ਸੁਖਪਾਲ ਕੌਰ, ਪ੍ਰੋਫ਼ੈਸਰ ਸਤਵਿੰਦਰ ਸਿੰਘ ਕਾਹਲੋਂ, ਮੈਡਮ ਨਰਿੰਦਰ ਕੌਰ, ਡਾਕਟਰ ਸਤਿੰਦਰ ਕੌਰ ਆਦਿ ਹਾਜ਼ਰ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: