ਤੂਫ਼ਾਨ ਤਾਉਤੇ ਚ ਪਿੰਡ ਭਰਥ ਦੇ ਨੋਜਵਾਨਾਂ ਦੀ ਹੋਈ ਮੌਤ

ਕਾਦੀਆਂ ਦੇ ਨੇੜਲੇ ਪਿੰਡ ਭਰਥ ਚ ਉਦੋਂ ਸੋਗ ਦੀ ਲਹਿਰ ਫ਼ੈਲ ਗਈ

ਜਦੋਂ ਇੱਸ ਪਿੰਡ ਦੇ ਦੋ ਨੋਜਵਾਨਾਂ ਦੀ ਤਾਉਤੇ ਤੂਫ਼ਾਨ ਦੀ ਚਪੇਟ ਚ ਆ ਜਾਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ 35 ਸਾਲਾ ਮਨਜੀਤ ਸਿੰਘ ਅਤੇ 45 ਸਾਲਾ ਕੁਲਵਿੰਦਰ ਸਿੰਘ ਵਾਸੀ ਪਿੰਡ ਭਰਥ ਜੋ 6 ਮਹੀਨੇ ਪਹਿਲਾਂ ਇੱਕ ਕੰਪਨੀ ਰਾਹੀਂ ਸ਼ਿਪ ਚ ਕੰਮ ਕਰਨ ਲਈ ਮੁੰਬਈ ਗਏ ਸਨ। ਉਨ੍ਹਾਂ ਦੀ ਸ਼ਿਪ ਤਾਉਤੇ ਤੂਫ਼ਾਨ ਦੀ ਚਪੇਟ ਚ ਆਉਣ ਕਾਰਨ ਡੁੱਬ ਗਈ। ਇੱਸ ਘਟਨਾ ਚ ਦੋਂਵੇ ਨੋਜਵਾਨਾਂ ਦੀ ਮੌਤ ਹੋ ਗਈ। ਅੱਜ ਇਨ੍ਹਾਂ ਦੋਂਵੇ ਨੋਜਵਾਨਾਂ ਦੀ ਮ੍ਰਿਤਕ ਦੇਹ ਪਿੰਡ ਚ ਪਹੁੰਚ ਗਈਆਂ ਹਨ। ਪੂਰੇ ਪਿੰਡ ਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੋਂਵੇ ਮ੍ਰਿਤਕ ਆਪਣੇ ਘਰਾਂ ਚ ਇੱਕਲੇ ਹੀ ਕਮਾਉਣ ਵਾਲੇ ਸਨ। ਅਤੇ ਪਿੱਛੇ ਛੋਟੇ ਛੋਟੇ ਬੱਚੇ ਅਤੇ ਪਤਨੀ ਛੱਡ ਗਏ ਹਨ। ਮ੍ਰਿਤਕਾਂ ਦੀਆਂ ਪਤਨੀਆਂ ਰਾਜਵਿੰਦਰ ਕੌਰ ਅਤੇ ਰਾਜ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਘਰਾਂ ਚ ਬਹੁਤ ਜ਼ਿਆਦਾ ਗ਼ਰੀਬੀ ਹੈ। ਅਤੇ ਕੋਈ ਕਮਾਉਣ ਵਾਲਾ ਪਿਛੇ ਨਹੀਂ ਹੈ। ਇੱਸ ਲਈ ਸਰਕਾਰ ਉਨ੍ਹਾਂ ਦੀ ਮਾਲੀ ਮਦਦ ਕਰੇ ਅਤੇ ਕੋਈ ਰੋਜ਼ਗਾਰ ਵੀ ਮੁਹੈਆ ਕਰਵਾਏ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: