ਤ੍ਰਿਪਤ ਬਾਜਵਾ ਦੇ ਵਿਰੁੱਧ ਕਾਦੀਆਂ ਚ ਦੇਰ ਰਾਤ ਮਾਰਚ ਕੱਢਿਆ, ਅਣਮਿਥੇ ਸਮੇਂ ਕੋਠੀ ਘੇਰਣ ਦੀ ਦਿੱਤੀ ਧਮਕੀ

ਅੱਜ ਰਾਤ 9:30 ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਅਗਵਾਈ ਹੇਠ ਸ਼ਹਿਰ ਚ ਜਾਗੋ ਕੱਢੀ। ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਖ਼ਿਲਾਫ਼ ਜੰਮਕੇ ਨਾਅਰੇ ਬਾਜ਼ੀ ਕੀਤੀ। ਯੁਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰ ਤੋਂ ਕੈਬਨਿਟ ਮੰਤਰੀ ਦੀ ਕੋਠੀ ਘੇਰੀ ਬੈਠੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਦੂਜੇ ਸਾਥੀਆਂ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਰਜ਼ਿਆ ਸੁਲਤਾਨਾ ਦੀ ਕੋਠੀ ਘੇਰੀ ਹੋਈ ਸੀ। ਉਨ੍ਹਾਂ ਦੱਸਿਆ ਚਰਨਜੀਤ ਸਿੰਘ ਚੰਨੀ ਅਤੇ ਰਜ਼ਿਆ ਸੁਲਤਾਨਾ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਪਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਸਾਡੇ ਨਾਲ ਨਾਂ ਤਾਂ ਸੰਪਰਕ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ ਮਿਲਣ ਆਇਆ ਹੈ। ਇਨ੍ਹਾਂ ਜ਼ਰੂਰ ਹੈ ਕਿ ਪਹਲਵਾਨੀ ਫ਼ੇਰਾ ਮਾਰਕੇ ਪੁਲਿਸ ਅਧਿਕਾਰੀ ਗਏ ਹਨ। ਅਤੇ ਉਨ੍ਹਾਂ ਨੂੰ ਪਰਚੇ ਦਰਜ ਕਰਨ ਦੀ ਧਮਕੀ ਦਿੱਤੀ ਹੈ। ਜਦਕਿ ਅਸੀਂ ਕਿਸੇ ਧਮਕੀ ਤੋਂ ਡਰਨ ਵਾਲੇ ਨਹੀਂ ਹਾਂ। ਯੁਨੀਅਨ ਆਗੂ ਨੇ ਧਮਕੀ ਦਿੱਤੀ ਹੈ ਕਿ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਅਸੀਂ ਅਣਮਿਥੇ ਸਮੇਂ ਲਈ ਤ੍ਰਿਪਤ ਰਾਜਿੰੲਰ ਸਿੰਘ ਬਾਜਵਾ ਦੀ ਕੋਠੀ ਘੇਰੇ ਰਖਾਂਗੇ। ਯੁਨੀਅਨ ਕਰਮਚਾਰੀਆਂ ਨੇ ਕਿਹਾ ਹੈ ਕਿ ਮੀਂਹ ਬਾਰਿਸ਼ ਤੇ ਸਾਡੇ ਲਈ ਕੁੱਝ ਮਾਅਨੇ ਨਹੀਂ ਰਖਦੇ। ਸ਼ਹਿਰ ਚ ਕਰਫ਼ਿਉ ਹੋਣ ਦੇ ਬਾਵਜੂਦ ਲਗਪਗ ਇੱਕ ਹਜ਼ਾਰ ਦੇ ਕਰੀਬ ਪ੍ਰਦਰਸ਼ਨਕਾਰੀ ਤ੍ਰਿਪਤ ਬਾਜਵਾ ਦੇ ਵਿਰੁੱਧ ਨਾਅਰੇ ਬਾਜ਼ੀ ਕਰਦੇ ਹੋਏ ਅਤੇ ਲੋਕਾਂ ਨੂੰ ਅਗਲੇ ਆਉਣ ਵਾਲੀ ਪੰਜਾਬ ਵਿਧਾਨ ਸਭਾ ਚੋਣਾਂ ਚ ਹਰਾਉਣ ਦੀ ਅਪੀਲ ਕਰਦੇ ਵੇਖੇ ਗਏ। ਪ੍ਰਦਰਸ਼ਨਕਾਰੀਆਂ ਨੇ ਰਾਹ ਵਿੱਚ ਹੀ ਲੰਗਰ ਲਗਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ। ਜ਼ਿਆਦਾ ਤਰ ਪ੍ਰਦਰਸ਼ਨ ਕਾਰੀ ਬਸੰਤੀ ਰੰਗ ਦੀ ਪਗਾਂ ਅਤੇ ਸਫ਼ੇਦ ਕਪੜਿਆਂ ਚ ਕੈਂਡਲ ਲੈਕੇ ਰੋਸ਼ ਪ੍ਰਦਰਸ਼ਨ ਕਰ ਰਹੇ ਸਨ। ਇੱਸ ਪ੍ਰਦਰਸ਼ਨ ਚ ਵੱਡੀ ਤਾਦਾਦ ਮਹਿਲਾਂਵਾ ਦੀ ਵੀ ਵੇਖਣ ਨੂੰ ਮਿਲੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: