ਨਾਥਪੁਰ (ਕਾਦੀਆਂ) ਚ ਕਿਸਾਨ ਜਥੇਬੰਦੀਆਂ ਨੇ ਭਾਜਪਾ ਦਾ ਖ਼ੂਨਦਾਨ ਕੈਂਪ ਬੰਦ ਕਰਵਾਇਆ

ਅੱਜ ਕਾਦੀਆਂ ਦੇ ਨੇੜਲੇ ਪਿੰਡ ਨਾਥਪੁਰ ਚ ਭਾਜਪਾ ਮਹਿਲਾ ਮੋਰਚਾ ਵੱਲੋਂ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬੰਦ ਕਰਵਾ ਦਿੱਤਾ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਗੁਰਮੁੱਖ ਸਿੰਘ ਪ੍ਰਧਾਨ ਜ਼ੋਨ ਸਠਿਆਲੀ, ਸੋਹਨ ਸਿੰਘ ਅਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲਗਾ ਕਿ ਭਾਜਪਾ ਵੱਲੋਂ ਨਾਥਪੁਰ ਦੇ ਇੱਕ ਗੁਰਦੁਆਰੇ ਚ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜਿਸਤੇ ਭਾਰੀ ਗਿਣਤੀ ਚ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਿਸਾਨ ਪਹੁੰਚ ਗਏ। ਉਨ੍ਹਾਂ ਵੇਖਿਆ ਕਿ ਭਾਜਪਾ ਮਹਿਲਾ ਮੋਰਚਾ ਦੀ ਆਗੂਆਂ ਨੇ ਭਾਜਪਾ ਦੀ ਪੱਟੀ ਗੱਲ ਚ ਪਾਈ ਹੋਈ

ਅਤੇ ਭਾਜਪਾ ਦੇ ਏਜੰਡੇ ਦਾ ਖ਼ੂਨਦਾਨ ਕੈਂਪ ਦੀ ਆੜ ਚ ਪ੍ਰਚਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਖ਼ੂਨਦਾਨ ਕੈਂਪ ਨਾਲ ਨਹੀਂ ਸਗੋਂ ਭਾਜਪਾ ਨਾਲ ਪਰੇਸ਼ਾਨੀ ਹੈ। ਬਿਨਾਂ ਭਾਜਪਾ ਦੇ ਬੈਨਰ ਹੇਠ ਖ਼ੂਨਦਾਨ ਕੈਂਪ ਜੇ ਲਗਾਇਆ ਜਾਂਦਾ ਹੈ ਤਾਂ ਸਾਨੂੰ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ। ਪਰ ਭਾਜਪਾ ਜੋਕਿ ਕਿਸਾਨ ਵਿਰੋਧੀ ਪਾਰਟੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦਾ ਖ਼ੂਨ ਚੂਸ ਰਹੇ ਹਨ ਉਨ੍ਹਾਂ ਦਾ ਕੋਈ ਨੈਤਿਕ ਆਧਾਰ ਨਹੀਂ ਕਿ ਉਹ ਇਸ ਤਰ੍ਹਾਂ ਦੇ ਕੈਂਪ ਲਗਾਕੇ ਆਪਣੇ ਹਿੰਦੁਤਵ ਦੇ ਏਜੰਡੇ ਦਾ ਪ੍ਰਚਾਰ ਕਰਨ। ਵੱਡੀ ਗਿਣਤੀ ਚ ਕਿਸਾਨ ਖ਼ੂਨਦਾਨ ਕੈਂਪ ਚ ਪਹੁੰਚ ਗਏ ਅਤੇ ਉਸਦਾ ਵਿਰੋਧ ਕਰਨ ਲਗੇ। ਉਨ੍ਹਾਂ ਨਰਿੰਦਰ ਮੋਦੀ ਸਰਕਾਰ ਅਤੇ ਭਾਜਪਾ ਦੇ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ। ਜਿਵੇਂ ਹੀ ਪੁਲੀਸ ਪ੍ਰਸ਼ਾਸਨ ਨੂੰ ਇੱਸ ਦੀ ਸੂਚਨਾ ਮਿਲੀ ਤਾਂ ਭਾਰੀ ਪੁਲੀਸ ਫ਼ੋਰਸ ਨਾਲ ਬਲਕਾਰ ਸਿੰਘ ਐਸ ਐਚ ਉ ਕਾਦੀਆਂ ਪਹੁੰਚ ਗਏ। ਉਨ੍ਹਾਂ ਭਾਜਪਾ ਜ਼ਿਲਾ ਮਹਿਲਾ ਪ੍ਰਧਾਨ ਸ਼੍ਰੀਮਤਿ ਕੁਲਵਿੰਦਰ ਕੌਰ ਅਤੇ ਰੇਣੂ ਕਸ਼ਯਪ ਖਜ਼ਾਨਚੀ ਮਹਿਲਾ ਮੋਰਚਾ ਪੰਜਾਬ ਅਤੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ। ਕਿਸਾਨ ਆਗੂ ਭਾਜਪਾ ਆਗੂਆਂ ਦੇ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਚ ਭਾਜਪਾ ਮਾਹੌਲ ਖ਼ਰਾਬ ਕਰ ਰਹੀ ਹੈ ਅਤੇ ਕਰੋਨਾ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਐਸ ਐਚ ਉ ਕਾਦੀਆਂ ਦੀ ਸੂਝਬੂਝ ਨਾਲ ਉਨ੍ਹਾਂ ਖ਼ੂਨਦਾਨ ਬੰਦ ਕਰਵਾ ਦਿੱਤਾ। ਗੱਲਬਾਤ ਕਰਨ ਤੋਂ ਬਾਅਦ ਕਿਸਾਨ ਆਗੂਆਂ ਦਿੱਲੀ ਚ 450 ਤੋਂ ਵੱਧ ਕਿਸਾਨ ਸੰਘਰਸ਼ ਚ ਮਾਰੇ ਜਾ ਚੁਕੇ ਹਨ। ਮੋਦੀ ਸਰਕਾਰ ਕਿਸਾਨ ਵਿਰੋਧੀ ਹੈ ਅਤੇ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਅਸੀਂ ਪੰਜਾਬ ਚ ਭਾਜਪਾ ਦਾ ਕੋਈ ਪ੍ਰੋਗਰਾਮ ਚਲਣ ਨਹੀਂ ਦੇਣਾ ਹੈ। ਜੇ ਮੋਦੀ ਸਰਕਾਰ ਸਾਡੀਆਂ ਮੰਗਾਂ ਮਨਜ਼ੂਰ ਕਰ ਲੈਂਦੀ ਹੈ ਤਾਂ ਸਾਨੂੰ ਭਾਜਪਾ ਦੇ ਪ੍ਰੋਗਰਾਮਾਂ ਚ ਕੋਈ ਏਤਰਾਜ਼ ਨਹੀਂ ਹੋਵੇਗਾ। ਇੱਸ ਮੋਕੇ ਤੇ ਐਸ ਐਚ ਉ ਕਾਦੀਆਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਜਦੋਂ ਤੱਕ ਦਿਲੀ ਚ ਕਿਸਾਨੀ ਸੰਘਰਸ਼ ਜਾਰੀ ਰਹੇਗਾ ਉਹ ਆਪਣੇ ਪੁਲੀਸ ਹਲਕੇ ਚ ਭਾਜਪਾ ਨੂੰ ਕਿਸੇ ਤਰ੍ਹਾਂ ਦੀ ਸਰਗਰਮੀ ਕਰਨ ਨਹੀਂ ਦੇਣਗੇ। ਜਿਸਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ। ਇੱਸ ਮੋਕੇ ਤੇ ਮਹਿਲਾ ਮੋਰਚਾ ਦੀ ਜ਼ਿਲਾ ਪ੍ਰਧਾਨ ਕੁਲਵਿੰਦਰ ਕੌਰ ਅਤੇ ਪੰਜਾਬ ਮਹਿਲਾ ਮੋਰਚਾ ਦੀ ਖਜ਼ਾਨਚੀ ਰੇਣੂ ਕਸ਼ਯਪ ਨੇ ਦੱਸਿਆ ਕਿ ਕਿਸਾਨ ਸਾਡੇ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆਏ। ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀ ਵਿਰੋਧਦਤਾ ਕਰਕੇ ਸਾਡਾ ਕੈਂਪ ਚਲਣ ਨਹੀਂ ਦਿੱਤਾ। ਉਨ੍ਹਾਂ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਰਵੈਆ ਚ ਵੀ ਲਚਕ ਪੈਦਾ ਕਰਦੇ ਹੋਏ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਜੋ ਵੀ ਜਾਇਜ਼ ਮੰਗਾਂ ਹਨ ਉਹ ਮਨਜ਼ੂਰ ਕਰਕੇ ਦਿੱਲੀ ਬਾਰਡਰ ਚ ਕੀਤੇ ਜਾ ਰਹੇ ਸੰਘਰਸ਼ ਨੂੰ ਖ਼ਤਮ ਕਰਵਾਉਣ। ਇੱਹ ਗੱਲ ਵਰਨਣਯੋਗ ਹੈ ਕਿ ਭਾਜਪਾ ਮਹਿਲਾਂ ਦੇ ਹੱਕ ਚ ਇੱਕ ਵੀ ਸਥਾਨਕ ਭਾਜਪਾ ਨੇਤਾ ਸਾਹਮਣੇ ਨਹੀਂ ਆਇਆ। ਅਤੇ ਇਹ ਮਹਿਲਾਂਵਾ ਇਕਲੇ ਕਿਸਾਨਾ ਦੇ ਨਾਲ ਪੈਦਾ ਹੋਏ ਤਣਾਅ ਦਾ ਸਾਹਮਣਾ ਕਰਦੀਆਂ ਰਹੀਆਂ। ਦੂਜੇ ਪਾਸੇ ਉਘੀ ਸਮਾਜ ਸੇਵਿਕਾ ਬਬਿਤਾ ਖੋਸਲਾ ਨੇ ਕਿਹਾ ਹੈ ਕਿ ਕਿਸਾਨਾਂ ਦਾ ਖ਼ੂਨ ਚੂਸਣ ਵਾਲੀ ਭਾਜਪਾ ਖ਼ੂਨਦਾਨ ਕੈਂਪ ਲਗਾਕੇ ਕੀ ਸਾਬਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਹੈ ਕਿ ਜੇ ਭਾਜਪਾ ਚ ਜ਼ਰਾ ਵੀ ਸ਼ਰਮ ਹੈ ਤਾਂ ਉਹ ਤੁਰੰਤ ਕਿਸਾਨਾਂ ਦੀਆਂ ਮੰਗਾ ਮਨਜ਼ੂਰ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: