ਪ੍ਰਤਾਪ ਬਾਜਵਾ ਨੇ ਕਾਦੀਆਂ ਸਮੇਤ ਕਈ ਸਰਕਾਰੀ ਹਸਪਤਾਲਾਂ ਚ ਆਕਸੀਜ਼ਨ ਪਲਾਂਟ ਲਗਾਉਣ ਦੀ ਗੱਲ ਆਖੀ

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਜ਼ਿਲੇ ਦੇ ਕਈ ਸਰਕਾਰੀ ਹਸਪਤਾਲਾਂ ਚ ਆਪਣੇ ਇਖ਼ਤਿਆਰੀ ਫ਼ੰਡ ਤੋਂ ਆਕਸੀਜ਼ਨ ਪਲਾਂਟ ਲਗਾਏ ਜਾਣ ਦੀ ਪੇਸ਼ਕਸ਼ ਪੰਜਾਬ ਸਰਕਾਰ ਨੂੰ ਕੀਤੀ ਹੈ। ਉਨ੍ਹਾਂ ਮੁੱਖ ਸਕੱਤਰ ਪੰਜਾਬ ਸ਼੍ਰੀਮਤਿ ਵਿਨੀ ਮਹਾਜਨ ਨੂੰ ਇੱਕ ਪੱਤਰ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਉਹ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਚ ਆਕਸੀਜ਼ਨ ਪਲਾਂਟ ਲਗਾਉਣ ਲਈ ਆਪਣੇ ਐਮ ਪੀ ਐਲ ਲੈਂਡ ਫ਼ੰਡ ਵਿਚੋਂ ਢਾਈ ਕਰੋੜ ਰੁਪਏ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਹੈ ਕਿ ਹਰੇਕ ਪਲਾਂਟ ਲਈ ਰਾਜ ਸਰਕਾਰ ਲਾਗਤ ਦਾ 50 ਫ਼ੀਸਦੀ ਹਿੱਸਾ ਪਾਉਣ ਲਈ ਤਿਆਰ ਹੈ ਤਾਂ ਬਾਕੀ 50 ਫ਼ੀਸਦੀ ਹਿੱਸਾ ਉਨ੍ਹਾਂ ਦੇ ਐਮ ਪੀ ਐਲ ਲੈਂਡ ਫ਼ੰਡ ਵਿਚੋਂ ਅਲਾਟ ਕੀਤੇ ਜਾਣਗੇ। ਪ੍ਰਤਾਪ ਬਾਜਵਾ ਨੇ ਇੱਹ ਵੀ ਕਿਹਾ ਹੈ ਕਿ ਬਟਾਲਾ, ਗੁਰਦਾਸਪੁਰ,ਕਾਦੀਆਂ, ਧਾਰੀਵਾਲ ਅਤੇ ਪਠਾਨਕੋਟ ਦੇ ਸਿਵਲ ਹਸਪਤਾਲਾਂ ਵਿੱਚ ਆਕਸੀਜ਼ਨ ਪਲਾਂਟ ਲਾਉਣ ਲਈ ਉਹ ਫੰLਡ ਦੇਣਗੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: