ਬੰਗਾਲ ਚ ਹੋਈ ਹਿੰਸਾ ਦੇ ਵਿਰੋਧ ਚ ਧਰਨੇ ਦਿੱਤੇ

ਬੰਗਾਲ ਚ ਭਾਜਪਾ ਆਪਣੀ ਹੋਈ ਹਾਰ ਤੋਂ ਬੋਖਲਾ ਗਈ ਹੈ। ਅਤੇ ਉਥੇ ਹੋਈ ਹਿੰਸਾ ਨੂੰ ਲੈਕੇ ਅੱਜ ਕਾਦੀਆਂ ਚ ਰੋਸ਼ ਪ੍ਰਦਰਸ਼ਨ ਕੀਤਾ ਅਤੇ ਕੁੱਝ ਦੇਰ ਲਈ ਧਰਨਾ ਲਗਾਇਆ ਗਿਆ। ਸ਼ਿਵਾਲਾ ਚੋਕ ਚ ਭਾਜਪਾ ਆਗੂ ਕਸ਼ਮੀਰ ਸਿੰਘ ਰਾਜਪੂਤ ਦੀ ਅਗਵਾਈ ਹੇਠ

ਧਰਨਾ ਦਿੱਤਾ ਗਿਆ ਅਤੇ ਟੀ ਐਮ ਸੀ ਪਾਰਟੀ ਅਤੇ ਮਮਤਾ ਬੈਨਰਜੀ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ। ਦੂਜਾ ਧਰਨਾ ਪ੍ਰਭਾਕਰ ਚੋਕ ਚ ਮਹਿਲਾ ਭਾਜਪਾ ਜ਼ਿਲਾ ਪ੍ਰਧਾਨ ਕੁਲਵੰਤ ਕੋਰ ਦੀ ਅਗਵਾਈ ਹੇਠ ਦਿੱਤਾ ਗਿਆ। ਜਿਸ ਵਿੱਚ ਬਹੁਤਹ ਘੱਟ ਮਹਿਲਾ ਸ਼ਾਮਿਲ ਹੋਇਆਂ। ਇਸੇ ਤਰ੍ਹਾਂ ਭਗਤ ਸਿੰਘ ਚੋਕ ਨੇੜੇ ਥਾਣਾ ਕਾਦੀਆਂ ਕੋਲ ਡਾਕਟਰ ਅਜੇ ਕੁਮਾਰ ਛਾਬੜਾ ਦੀ ਅਗਵਾਈ ਹੇਠ ਕੁੱਝ ਨੋਜਵਾਨਾਂ ਨੇ ਧਰਨਾ ਦਿੱਤਾ। ਇਨ੍ਹਾਂ ਧਰਨਿਆਂ ਚ ਡਾਕਟਰ ਕਮਲ ਜਯੋਤੀ, ਜੋਗਿੰਦਰਪਾਲ ਭੁੱਟੋ, ਸਤੀਸ਼ ਸ਼ਰਮਾਂ, ਗੁਲਸ਼ਨ ਕੁਮਾਰ, ਅਮਿਤ ਲੁਥਰਾ, ਜਤਿੰਦਰ ਰਾਜਪੂਤ, ਪ੍ਰਦੀਪ ਸਿੰਘ ਵੜੈਚ, ਸਚਿਨ ਲੁਥਰਾ ਆਦਿ ਮੋਜੂਦ ਸਨ। ਪਾਰਟੀ ਚ ਦੁਬਾਰਾ ਸ਼ਾਮਿਲ ਹੋਏ ਅਸ਼ਵਨੀ ਵਰਮਾਂ ਵੀ ਇੱਸ ਮੋਕੇ ਤੇ ਵਿਸ਼ੇਸ਼ ਤੌਰ ਤੇ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: