ਬੰਗਾਲ ਹਿੰਸਾ ਨੂੰ ਲੈਕੇ ਪ੍ਰਦਰਸ਼ਨ ਕਰਨ ਵਾਲੀ ਭਾਜਪਾ ਪੰਜਾਬ ਦੇ 400 ਤੋਂ ਵੱਧ ਮਾਰੇ ਕਿਸਾਨਾਂ ਤੇ ਕਿਉਂ ਖ਼ਾਮੋਸ਼:ਗੁਰਮੀਤ ਕੌਰ

ਜਨਤਾ ਦਲ (ਸੈਕੂਲਰ) ਦੀ ਨਵ-ਨਿਯੁਕਤ ਮਹਿਲਾ ਵਿੰਗ ਦੀ ਜ਼ਿਲਾ ਪ੍ਰਧਾਨ ਸ਼੍ਰੀਮਤੀ ਗੁਰਮੀਤ ਕੌਰ ਨੇ ਕਿਹਾ ਹੈ ਕਿ ਬੰਗਾਲ ਹਿੰਸਾ ਨੂੰ ਲੈਕੇ ਨਫ਼ਰਤ ਦੀ ਰਾਜਨੀਤਿ ਖੇਡ ਖੇਡਣ ਵਾਲੀ ਭਾਜਪਾ ਇੱਸ ਕਦਰ ਬੋਖਲਾ ਗਈ ਹੈ ਕਿ ਉਹ ਬੰਗਾਲ ਚ ਰਾਸ਼ਰਟਰਪਤਿ ਰਾਜ ਲਗਾਉਣ ਦੀ ਮੰਗ ਕਰਨ ਤੋਂ ਵੀ ਨਹੀਂ ਚੂਕ ਰਹੀ ਹੈ। ਜਦਕਿ ਸਚਾਈ ਇਹ ਹੈ ਕਿ ਬੰਗਾਲ ਚ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਕਮਿਸ਼ਨਰ ਦੇ ਹੇਠ ਪ੍ਰਸ਼ਾਸਨ ਆ ਜਾਂਦਾ ਹੈ।

ਮਮਤਾ ਬੈਨਰਜੀ ਦਾ ਅਸਤੀਫ਼ਾ ਮੰਗਣਾ ਇੱਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਭਾਜਪਾ ਦੇਸ਼ ਵਿੱਚ ਗੰਦੀ ਸਿਆਸਤ ਕਰ ਰਹੀ ਹੈ। ਬੰਗਾਲ ਚ ਕੇਂਦਰ ਨੇ ਪੂਰੀ ਤਾਕਤ ਮਮਤਾ ਬੈਨਰਜੀ ਨੂੰ ਸਰਕਾਰ ਬਣਾਉਣ ਤੋਂ ਰੋਕਣ ਤੇ ਲਗਾ ਦਿਤੀ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਮਹਿਲਾ ਦੇ ਅੱਗੇ ਟਿਕ ਨਹੀਂ ਸਕੇ। ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਮੁੰਹ ਦੀ ਖਾਣੀ ਪਈ। ਗੁਰਮੀਤ ਕੌਰ ਨੇ ਕਿਹਾ ਹੈ ਕਿ ਜਦੋਂ ਐਨ ਆਰ ਸੀ ਅਤੇ ਨਾਗਰਿਕਤਾ ਕਾਨੂੰਨ ਦੇ ਨਾਂ ਤੇ ਮੁਸਲਮਾਨਾਂ ਦਾ ਬੀਜੇਪੀ ਦਮਨ ਕਰ ਰਹੀ ਸੀ ਅਤੇ ਦਿੱਲੀ ਵਿੱਚ ਹਿੰਸਾ ਫ਼ੈਲਾਈ ਤਾਂ ਉਸ ਸਮੇਂ ਭਾਜਪਾ ਨੇ ਰੋਸ਼ ਪ੍ਰਦਰਸ਼ਨ ਕਿਉਂ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਨੇ ਹਮੇਸ਼ਾ ਪੰਜਾਬ ਨਾਲ ਨਾ-ਇਨਸਾਫ਼ੀ ਕੀਤੀ ਹੈ। ਅਤੇ ਅਰਾਜਕਤਾ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ 400 ਤੋਂ ਵੱਧ ਕਿਸਾਨ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਲੈਕੇ ਭਾਜਪਾ ਨੇ ਪ੍ਰਦਰਸ਼ਨ ਕਿਉਂ ਨਹੀਂ ਕੀਤਾ ।ਉਨ੍ਹਾਂ ਪੰਜਾਬ ਸਰਕਾਰ ਤੇ ਵੀ ਹਮਲਾ ਕਰਦੀਆਂ ਕਿਹਾ ਕਿ ਸ਼ਰਾਬ ਦੇ ਠੇਕਿਆਂ ਨੂੰ ਜ਼ਰੂਰੀ ਵਸਤਾਂ ਚ ਸ਼ਾਮਿਲ ਕਰਕੇ ਪੰਜਾਬ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਉਨ੍ਹਾਂ ਦੀ ਸਰਕਾਰ ਨੂੰ ਸਿਖਿਆ ਨਾਲ ਕੋਈ ਲੈਣਾ ਦੇਣਾ ਨਹੀਂਂ ਹੈ। ਵਿਦਿਆਰਥੀਆਂ ਦੇ ਪੜਾਈ ਦਾ ਨਵਾਂ ਸੈਸ਼ਨ ਸ਼ੁਰੂ ਹੋ ਚੁਕਾ ਹੈ। ਪਰ ਬੁਕ ਸਟੋਰ ਨੂੰ ਬੰਦ ਰਖਣ ਕਾਰਨ ਵਿਦਿਆਰਥੀਆਂ ਨੂੰ ਪੁਸਤਕਾਂ ਲੈਣ ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸ਼ਰਾਬ ਨਹੀਂ ਬਲਕਿ ਬੁਕ ਸਟੋਰਜ਼ ਨੂੰ ਖੋਲਣ ਨੂੰ ਪਹਿਲ ਦੇਵੇ। ਇੱਸ ਮੋਕੇ ਤੇ ਜਤਿੰਦਰ ਸਿੰਘ ਬਾਜਵਾ, ਅਬਦੁਲ ਹਫ਼ੀਜ਼ ਵਿਸ਼ੇਸ਼ ਤੌਰ ਤੇ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: