ਭਾਰਤੀ ਮੂਲ ਦੀ ਡਾਕਟਰ ਪ੍ਰਭਾ ਜਰਮਨੀ ਪੰਜ ਸਾਲਾਂ ਲਈ ਡਿਪਟੀ ਚੇਅਰਮੈਨ ਚੁਣੇ ਗਏ

ਬੀਤੀ ਦਿਨੀਂ ਜਰਮਨੀ ਦੇ ਸ਼ਹਿਰ ਡਰਮਸਟਡ ਚ ਵਿਦੇਸੀL ਸਲਾਹਕਾਰ ਕੋਂਸਲ ਦੇ ਡਿਪਟੀ ਚੇਅਰਮੈਨ ਦੇ ਲਈ ਚੋਣਾਂ ਹੋਇਆਂ। 21 ਨਵੇਂ ਚੁਣੇ ਗਏ ਮੈਂਬਰਾਂ ਨੇ ਪ੍ਰੋਗਰੈਸਿਵ ਆਸਲੈਂਡਰ ਯੁਨੀਅਨ (ਪੀ ਏ ਯੂ) ਦੀ ਪਾਰਟੀ ਦੇ ਪ੍ਰਧਾਨ ਅਰਸ਼ਦ ਅਹਿਮਦ ਸ਼ਹਿਬਾਜ਼
ਅਤੇ ਭਾਰਤੀ ਮੂਲ ਦੀ ਡਾਕਟਰ ਪ੍ਰਭਾ ਸਿੰਘ ਨੂੰ ਸਭ ਤੋਂ ਵੱਧ ਵੋਟ ਦੇਕੇ ਅਗਲੇ ਪੰਜ ਸਾਲਾਂ ਲਈ ਇਨ੍ਹਾਂ ਦੋਵਾ ਨੂੰ ਵਿਦੇਸ਼ੀ ਸਲਾਹਕਾਰ ਕੋਂਸਲ ਦਾ ਡਿਪਟੀ ਚੇਅਰਮੈਨ ਚੁਣ ਲਿਆ ਹੈ। ਇਹ ਚੋਣ ਇਲੈਕਸ਼ਨ ਕਮਿਸ਼ਨ ਅਤੇ ਲਾਰਡ ਮੇਅਰ ਜੋਚੇਨ ਪਾਰਸ਼ ਦੀ ਮੋਜੂਦਗੀ ਚ ਹੋਈ।
ਡਿਪਟੀ ਚੇਅਰਮੈਨ ਚੁਣੇ ਜਾਣ ਤੋਂ ਬਾਅਦ ਇਨ੍ਹਾਂ ਦੋਂਵਾ ਨੇ ਜਾਰੀ ਇੱਕ ਬਿਆਨ ਚ ਕਿਹਾ ਹੈ ਕਿ ਉਹ ਬਿਨਾਂ ਕਿਸੇ ਨਸਲੀ ਭੇਦਭਾਵ, ਭਾਸ਼ਾ ਅਤੇ ਧਰਮ ਤੋਂ ਪਰੇ ਹੱਟਕੇ ਅਪਰਵਾਸੀਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੇ ਮੁਦਿਆ ਦੇ ਹਲ ਲਈ ਕੰਮ ਕਰਦੇ ਰਹਿਣਗੇ। ਇੱਹ ਗੱਲ ਵਰਨਣਯੋਗ ਹੈ ਕਿ ਜਰਮਨੀ ਦੇ ਸੂਬੇ ਹੇਸਨ ਵਿੱਚ ਵਿਦੇਸ਼ੀ ਸਲਾਹਕਾਰ ਕੋਂਸਲ ਦੀ ਚੋਣਾਂ ਹਰ ਪੰਜ ਸਾਲ ਚ ਹੁੰਦੇ ਹਨ। ਇਨ੍ਹਾਂ ਚੋਣਾਂ ਚ ਰਾਜਨੀਤਿਕ ਦਲਾਂ ਨੇ 35 ਹਜ਼ਾਰ ਵਿਦੇਸ਼ੀਆਂ ਸਹਿਤ ਲਗਪਗ ਇੱਕ ਲੱਖ 60 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ ਡਰਮਸਟਡ ਵਿੱਚ ਚੋਣਾਂ ਚ ਹਿੱਸਾ ਲਿਆ ਸੀ। ਇਨ੍ਹਾਂ ਚੋਣਾਂ ਚ ਪੋਲੈਂਡ, ਇਟਲੀ, ਪੁਰਤਗਾਲ, ਨਾਈਜੇਰਿਆ, ਮੋਰੱਕੋ, ਕੁਰਦਿਸਤਾਨ, ਗਿਨੀ, ਤੁਰਕੀ, ਇਰਾਕ, ਸੋਮਾਲਿਆ, ਅਫ਼ਗਾਨਿਸਤਾਨ,ਭਾਰਤ ਅਤੇ ਪਾਕਿਸਤਾਨ ਨੇ ਪ੍ਰਤਿਨਿਧੀਆਂ ਨੇ ਹਿੱਸਾ ਲਿਆ ਸੀ। ਇਹ ਸੰਸਥਾਂ ਵਿਦੇਸ਼ਾਂ ਚ ਰਹਿ ਰਹੇ ਵਿਦੇਸ਼ੀਆਂ ਦੇ ਅਧਿਕਾਰਾਂ ਲਈ ਕੰਮ ਕਰਦੀ ਹੈ। ਅਤੇ ਇਨ੍ਹਾਂ ਨਾਲ ਭੇਦਭਾਵ
ਜਾਂ ਧੱਕੇਸ਼ਾਹੀ ਹੋਣ ਤੇ ਇਨ੍ਹਾਂ ਦੇ ਹੱਕ ਚ ਆਵਾਜ਼ ਉਠਾਉਂਦੀ ਹੈ। ਇੱਹ ਚੋਣਾਂ ਇੱਸ ਵਾਰ ਖ਼ਾਸ ਅਹਿਮੀਅਤ ਰਖਦੀ ਸੀ।  ਇੱਸ ਚੋਣ ਚ ਸ਼ੋਧਕਰਤਾ ਡਾਕਟਰ ਪ੍ਰਭਾ ਭਾਰਤੀ ਨੇ ਪਹਿਲੀ ਵਾਰੀ  ਪ੍ਰੋਗਰੈਸਿਵ ਆਸਲੈਂਡਰ ਯੁਨੀਅਨ (ਪੀ ਏ ਯੂ) ਪਾਰਟੀ ਦੀ ਨੁਮਾਇੰਦਗੀ ਕਰਦੇ ਹੋਏ ਚੋਣ ਲੜੀ ਸੀ। ਉਨ੍ਹਾਂ ਦੀ ਪਾਰਟੀ ਨੇ ਤਿੰਨ ਸੀਟਾਂ ਜਿਤਿਆਂ। ਇੱਕ ਸੀਟ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਅਰਸ਼ਦ ਸ਼ਹਿਬਾਜ਼, ਦੂਜੀ ਸੀਟ ਭਾਰਤੀ ਮੂਲ ਦੀ ਡਾਕਟਰ ਪ੍ਰਤਿਭਾ ਸਿੰਘ ਅਤੇ ਤੀਜੀ ਸੀਟ ਅਕਬਰ ਜਾਵੇਦ ਨੇ ਜਿਤੀ। ਪਾਰਟੀ ਦੇ ਪ੍ਰਧਾਨ ਅਰਸ਼ਦ ਸ਼ਹਿਬਾਜ਼ ਨੇ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਸ਼ਹਿਰ ਦੀ ਸੰਸਦ ਨਾਲ ਮਿਲਕੇ ਕੰਮ ਕਰਣਗੇ। ਉਨ੍ਹਾਂ ਦੀ ਪਾਰਟੀ ਦਾ ਮੰਤਵ ਸ਼ਾਂਤਿ ਦਾ ਝੰਡਾ ਲਹਿਰਾਉਣਾ ਅਤੇ ਨਫ਼ਰਤ ਨੂੰ ਜੜ ਤੋਂ ਖ਼ਤਮ ਕਰਨਾ ਹੈ। 
Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: