ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕਾਦੀਆਂ ਚ ਕੋਵਿਡ ਵੈਕਸੀਨੇਸ਼ਨ ਕੈਂਪ ਲਾਇਆ ਗਿਆ

ਅੱਜ ਕਾਦੀਆਂ ਚ ਕੋਵਿਡ ਵੈਕਸੀਨੇਸ਼ਨ ਕੈਂਪ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਲਾਇਆ ਗਿਆ। ਇੱਹ ਕੈਂਪ ਜ਼ਿਲਾ ਮੈਜਿਸਟਰੇਟ ਸ਼੍ਰੀ ਮੁਹੰਮਦ ਇਸ਼ਫ਼ਾਕ ਅਤੇ ਸਿਵਲ ਸਰਜਨ ਹਰਭਜਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਾਇਆ ਗਿਆ। ਇੱਸ ਕੈਪ ਚ ਲਗਪਗ 100 ਮਰੀਜ਼ਾਂ ਨੂੰ ਕੋਵਿਡ ਵੈਕਸੀਨ ਲਗਾਈ ਗਈ। ਇੱਸ ਮੋਕੇ ਤੇ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾ ਨੇ ਦੱਸਿਆ ਕਿ ਨੋਡਲ ਅਫ਼ਸਰ ਐਸ ਐਮ ਉ ਡਾਕਟਰ ਪਰਮਿੰਦਰ ਸਿੰਘ ਅਤੇ ਐਸ ਐਮ ਉ ਡਾਕਟਰ ਨਿਰੰਕਾਰ ਸਿੰਘ ਦੀ ਦੇਖ ਰੇਖ ਚ ਏ ਐਨ ਐਮ ਸਿਮਰਨ ਵੱਲੋਂ ਲੋਕਾਂ ਨੂੰ ਟੀਕੇ ਲਗਾਏ ਗਏ। ਲੋਕਾਂ ਦੀ ਮੰਗ ਨੂੰ ਵੇਖਦੀਆਂ ਹੋਇਆਂ ਸਿਹਤ ਵਿਭਾਗ ਨੇ ਇੱਹ ਕੈਂਪ ਅਗਲੇ ਹੁਕਮਾਂ ਤੱਕ ਜਾਰੀ ਰਖਣ ਦਾ ਫ਼ੈਸਲਾ ਲਿਆ ਹੈ। ਹੁਣ ਤੱਕ ਭਾਰਤ ਵਿਕਾਸ ਪ੍ਰੀਸ਼ਦ ਕੈਂਪ ਰਾਹੀ ਲਗਪਗ 1400 ਲੋਕਾਂ ਨੂੰ ਟੀਕੇ ਲਗਵਾ ਚੁਕੀ ਹੈ। ਇੱਸ ਮੋਕੇ ਤੇ ਕਸ਼ਮੀਰ ਸਿੰਘ ਰਾਜਪੂਤ ਸਰਪਰਸਤ, ਜਸਬੀਰ ਸਿੰਘ ਸਮਰਾ ਜਨਰਲ ਸਕਤਰ ਅਤੇ ਪਵਨ ਕੁਮਾਰ ਵਿਸ਼ੇਸ਼ ਤੌਰ ਤੇ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: