ਮਹਿਲਾ ਵੱਲੋਂ ਰਿਸ਼ਤੇਦਾਰਾਂ ਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਗਏ

ਇੱਕ ਮਹਿਲਾ ਵੱਲੋਂ ਆਪਣੇ ਨੰਦੋਈ ਅਤੇ ਉਸਦੇ ਸਾਥੀਆਂ ਤੇ ਉਸਦੇ ਬਚਿਆਂ ਦੀ ਜ਼ਮੀਨ ਨੂੰ ਹੜਪਨ ਦੀ ਧਮਕੀਆਂ ਦੇਣ ਤੋਂ ਬਾਅਦ ਪੁਲੀਸ ਨੂੰ ਲਿਖਤੀ ਸ਼ਿਕਾਈਤ ਕੀਤੀ ਹੈ। ਇੱਸ ਸਬੰਧ ਚ ਕਾਦੀਆਂ ਚ ਇੱਕ ਪ੍ਰੈਸ ਕਰਕੇ ਪੀੜਿਤ ਮਹਿਲਾ ਮਨਜੋਤ ਕੋਰ ਨੇ ਕਿਹਾ ਹੈ ਕਿ ਉਸਨੇ ਧਮਕੀਆਂ ਮਿਲਣ ਤੋਂ ਬਾਅਦ ਐਸ ਐਸ ਪੀ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਜਿਸ ਵਿੱਚ ਕਿਹਾ ਹੈ ਕਿ ਉਸਦੀ ਸਨ 2002 ਚ ਮਨਜੀਤ ਸਿੰਘ ਨਿਵਾਸੀ ਲਾਧੂਪੁਰ ਨਾਲ ਵਿਆਹ ਹੋਇਆ ਸੀ। ਉਸਦੀ ਦੋ ਬੇਟਿਆਂ ਰੂਪਾਲੀ ਅਤੇ ਕਸ਼ਿਸ ਹਨ। ਸਨ 2008 ਚ ਉਸਦੇ ਸਹੁਰੇ ਝੁਜਾਰ ਸਿੰਘ ਨੇ ਲਗਪਗ ਸਾਡੇ ਤਿੰਨ ਏਕੜ ਜ਼ਮੀਨ ਦੀ ਰਜਿਸਟਰਡ ਵਸੀਅਤ ਉਸਦੇ ਪਤਿ ਮਨਜੀਤ ਸਿੰਘ ਦੇ ਨਾਂ ਤੇ ਕਰ ਦਿੱਤੀ। ਉਸਦੇ ਸਹੁਰੇ ਦਾ 2010 ਚ ਦੇਹਾਂਤ ਹੋ ਗਿਆ। ਇੱਕ ਅਪਰੈਲ 2012 ਨੂੰ ਉਸਦੇ ਪਤਿ ਦੀ ਵੀ ਮੌਤ ਹੋ ਗਈ। ਜਿਸਤੋਂ ਬਾਅਦ ਉਹ ਆਪ ਖੇਤੀਬਾੜੀ ਦਾ ਕੰਮ ਮਜ਼ਦੂਰਾਂ ਦੀ ਮਦਦ ਨਾਲ ਕਰਦੀ ਰਹੀ। ਉਸਦੇ ਪਤਿ ਵੱਲੋਂ ਬੈਂਕ ਤੋਂ 6 ਲੱਖ ਰੁਪਏ ਦਾ ਕਰਜ਼ਾ ਵੀ ਉਸਨੇ ਪਤਿ ਦੀ ਮੌਤ ਤੋਂ ਬਾਅਦ ਉਤਾਰਿਆ। ਇੱਸ ਸਮੇਂ ਇੱਹ ਜ਼ਮੀਨ ਉਸਦੀ ਦੋਂਵੇ ਬੇਟਿਆਂ ਦੇ ਨਾਂ ਤੇ ਹੈ। ਅਤੇ ਇੱਹ ਜ਼ਮੀਨ ਉਨ੍ਹਾਂ ਬਲਜੀਤ ਸਿੰਘ ਨਿਵਾਸੀ ਲਾਧੂਪੁਰ ਨੂੰ ਠੇਕੇ ਤੇ ਦਿੱਤੀ ਹੋਈ ਹੈ। ਮਨਜੌਤ ਕੌਰ ਨੇ ਦੱਸਿਆ ਕਿ ਉਸਨੇ ਬਚਿਆਂ ਦੀ ਚੰਗੀ ਦੇਖਭਾਲ ਦੇ ਮਕਸਦ ਨਾਲ ਗੁਰਨਾਮ ਸਿੰਘ ਨਾਮਕ ਇੱਕ ਫ਼ੌਜੀ ਨਾਲ ਵਿਆਹ ਕਰਵਾ ਲਿਆ ਹੈ ਅਤੇ ਉਹ ਆਪਣੇ ਪਤਿ ਨਾਲ ਸ਼੍ਰੀਨਗਰ ਰਹਿ ਰਹੀ ਹੈ। ਪਰ ਉਸਦੀ ਜ਼ਮੀਨ ਦੇ ਠੇਕੇਦਾਰ ਬਲਜੀਤ ਸਿੰਘ ਨੂੰ ਉਸਦੇ ਪਹਿਲੇ ਪਤਿ ਦੇ ਰਿਸ਼ਤੇਦਾਰਾਂ ਵਿਚੋਂ ਉਸਦੇ ਨਂੰਨਦੋਈ ਅਤੇ ਨੰਦਾ ਅਣਪਛਾਤੇ ਵਿਅਕਤੀਆਂ ਨੂੰ ਭੇਜਕੇ ਨੂੰ ਧਮਕੀਆਂ ਦੇ ਰਹੇ ਹਨ ਕਿ ਜੇ ਉਹ ਖੇਤੀ ਕਰਦਾ ਹੈ ਤਾਂ ਉਸਦਾ ਨਤੀਜਾ ਬਹੁਤ ਮਾੜਾ ਹੋਵੇਗਾ। ਇੱਸ ਲਈ ਉਹ ਖੇਤੀ ਨਾ ਕਰੇ। ਜਿਸਤੇ ਉਹ ਆਪਣੇ ਸਾਰੇ ਦਸਤਾਵੇਜ਼ ਲੈਕੇ 19 ਮਈ ਨੂੰ ਕਾਹਨੂੰਵਾਨ ਥਾਣਾ ਪਹੁੰਚੀ। ਅਤੇ ਪੁਲੀਸ ਨੂੰ ਜਾਨੋਂ ਮਾਰਨ ਅਤੇ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਵਾਉਣ ਦੀ ਧਮਕੀਆਂ ਦੀ ਲਿਖਤੀ ਸ਼ਿਕਾਇਤ ਵੀ ਕੀਤੀ। ਜਿਸਤੇ ਡੀ ਐਸ ਪੀ ਗੁਰਦਾਸਪੁਰ ਨੇ ਡੀ ਐਸ ਪੀ ਧਾਰੀਵਾਲ ਨੂੰ ਦਰਖ਼ਾਸਤ ਰੈਫ਼ਰ ਕਰ ਦਿੱਤੀ। ਮਨਜੌਤ ਕੌਰ ਨੇ ਦੱਸਿਆ ਕਿ ਹਫ਼ਤਾ ਬੀਤ ਜਾਣ ਦੇ ਬਾਵਜੂਦ ਪੁਲੀਸ ਵੱਲੋਂ ਕਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ। ਜਦਕਿ ਉਸਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ ਜੀ ਪੀ ਪੰਜਾਬ ਅਤੇ ਐਸ ਐਸ ਪੀ ਗੁਰਦਾਸਪੁਰ ਨੂੰ ਇੰਸਾਫ਼ ਦਿੱਤੇ ਜਾਣ ਦੀ ਗੁਹਾਰ ਲਗਾਈ ਹੈ। ਜਦੋਂ ਇੱਸ ਸਬੰਧ ਚ ਡੀ ਐਸ ਪੀ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਐਸ ਐਸ ਪੀ ਦਫ਼ਤਰ ਤੋਂ ਸ਼ਿਕਾਇਤ ਸਬੰਧੀ ਮਾਮਲਾ ਜਾਂਚ ਲਈ ਮਿਲ ਗਿਆ ਹੈ। ਦੋਂਵੇ ਪਾਰਟੀਆਂ ਨੂੰ 28 ਮਈ ਨੂੰ ਸੱਦਿਆ ਗਿਆ ਹੈ। ਅਤੇ ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: