ਲਾਕਡਾਊਨ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਨੇ ਕਾਦੀਆਂ ਚ ਮਾਰਚ ਕੀਤਾ

ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ ਅੱਜ ਕਾਦੀਆਂ ਭਾਰਤੀ ਕਿਸਾਨ ਯੁਨੀਅਨ ਕ੍ਰਾਂਤੀਕਾਰੀ, ਜਮਹੂਰੀ ਕਿਸਾਨ ਸਭਾ ਅਤੇ ਮਾਝਾ ਕਿਸਾਨ ਸਦਭਾਵਨਾ ਕਮੇਟੀ ਵੱਲੋਂ ਸਰਕਾਰ ਵਲੋਂ ਲਗਾਏ ਗਏ ਲਾਕਡਾਉਨ ਦੇ ਖ਼ਿਲਾਫ਼ ਬਾਜ਼ਾਰਾਂ ਚ ਮਾਰਚ ਕੱਢਿਆ।

ਸਭ ਤੋਂ ਪਹਿਲਾਂ ਕਿਸਾਨਾਂ ਨੇ ਸਥਾਨਕ ਸਬਜ਼ੀ ਮੰਡੀ ਵਿੱਚ ਇਕਠੇ ਹੋਕੇ ਰੈਲੀ ਕੀਤੀ। ਉਸਤੋਂ ਬਾਅਦ ਉਨ੍ਹਾਂ ਸ਼ਹਿਰ ਦੇ ਬਾਜ਼ਾਰਾਂ ਵੱਲ ਰੁੱਖ਼ ਕਰਦੇ ਹੋਏ ਮਾਰਚ ਕੱਢਿਆ। ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਕਾਰੋਬਾਰ ਆਂਮ ਵਾਂਗ ਚਲਾਉਣ। ਕਿਸਾਨ ਆਗੂਆਂ ਨੇ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਇਹ ਲਾਕਡਾਉਨ ਲੋਕਾਂ ਦੀ ਜਾਨ ਬਚਾਉਣ ਵਾਸਤੇ ਨਹੀਂ ਸਗੋਂ ਭਾਰਤ ਦੇ ਲੋਕਾਂ ਸਿਰ ਕਾਲੇ ਕਾਨੂੰਨ ਮੜਨ, ਕਿਸਾਨਾਂ ਤੋਂ ਜ਼ਮੀਨਾਂ ਖੋਹਣ,ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਉਜਾੜਨ ਜਦਕਿ ਸਮੁੱਚੇ ਕਾਰੋਬਾਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਸਾਜ਼ਿਸ਼ ਤਹਿਤ ਲਾਇਆ ਗਿਆ ਹੈ। ਕਿਸਾਨ ਆਗੂ ਡਾਕਟਰ ਅਸ਼ੋਕ ਭਾਰਤੀ ਨੇ ਇਸ ਮੋਕੇ ਤੇ ਬੋਲਦੀਆਂ ਕਿਹਾ ਹੈ ਕਿ ਪਹਿਲਾਂ ਮੁਸਲਮਾਨ ਭਰਾਂਵਾ ਦੇ ਦਿੱਲੀ ਅਤੇ ਹੋਰ ਸ਼ਹਿਰਾਂ ਚ ਚਲਦੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਚਲਦੇ ਧਰਨਿਆਂ ਚੁਕਾਉਣ ਲਈ ਲਾਕਡਾਉਨ ਨੂੰ ਇੱਕ ਹਥਿਆਰ ਵੱਜੋਂ ਵਰਤਿਆ ਗਿਆ ਸੀ। ਹੁਣ ਸਰਕਾਰ ਦਿੱਲੀ ਚ ਚੱਲ ਰਹੇ ਕਿਸਾਨ ਧਰਨਿਆਂ ਨੂੰ ਚੁਕਵਾਉਣ ਦੀ ਸਾਜ਼ਿਸ਼ ਰੱਚ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਕੋਰੋਨਾ ਬੀਮਾਰੀ ਦੇ ਮਰੀਜ਼ਾਂ ਦੇ ਇਲਾਜ ਲਈ ਸਰਕਾਰ ਕੁੱਝ ਨਹੀਂ ਕਰ ਰਹੀ ਹੈ। ਮਰੀਜ਼ ਆਕਸੀਜ਼ਨ ਵੈਂਟੀਲੇਟਰ ਅਤੇ ਬੈਡਾਂ ਨੂੰ ਤਰਸਦੇ ਹੋਏ ਦਮ ਤੋੜ ਰਹੇ ਹਨ। ਅਤੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਇੱਸ ਰੈਲੀ ਬਲਾਕ ਪ੍ਰਧਾਨ ਗੁਰਮੇਜ ਸਿੰਘ ਚੀਮਾਂ ਖੁੱਡੀ, ਗੁਰਦਿਆਲ ਸਿੰਘ ਮਨੇਸ਼, ਜਰਨੈਲ ਸਿੰਘ ਭਰਥ, ਸੰਤੋਖ ਸਿੰਘ ਔਲਖ, ਗੁਲਜ਼ਾਰ ਸਿੰਘ ਔਲਖ, ਰਾਜਵਿੰਦਰ ਸਿੰਘ ਢੱਪਈ, ਪ੍ਰਗਟ ਸਿੰਘ ਟੰਡੇ, ਪ੍ਰੇਮ ਸਿੰਘ ਕਾਹਲਵਾਂ, ਜਗਤਾਰ ਸਿੰਘ ਬਸਰਾਂਵਾ, ਦਵਿੰਦਰ ਸ਼ਰਮਾਂ, ਪਿਆਰਾ ਸਿੰਘ ਸ਼ਾਹ ਵਿਠਵਾਂ, ਗੁਰਦੀਪ ਸਿੰਘ ਕਾਹਲਵਾਂ, ਪਾਲ ਸਿੰਘ ਚੀਮਾਂ ਖੁੰਡੀ, ਗੁਰਵਿੰਦਰ ਸਿੰਘ ਕਾਦੀਆਂ ਬਲਕਾਰ ਸਿੰਘ ਬਸਰਾਂਵਾ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ ਫੋਜੀ, ਅਤੇ ਅਸ਼ੋਕ ਭਾਰਤੀ ਮੋਜੂਦ ਸਨ। ਦੂਜੇ ਪਾਸੇ ਕਾਦੀਆਂ ਦੇ ਦੁਕਾਨਦਾਰਾਂ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਾਈਡਲਾਇਨਾਂ ਮੁਤਾਬਿਕ ਮੁਕੰਮਲ ਬੰਦ ਰਖਿਆਂ। ਉਨ੍ਹਾਂ ਨੇ ਇੱਸ ਰੈਲੀ ਦੇ ਸੱਦੇ ਨੂੰ ਅਣਸੁਨਾ ਕਰ ਦਿੱਤਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: