ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਮੈਡੀਕਲ ਕਿਟਾਂ ਪਿੰਡਾ ਚ ਰਵਾਣਾ ਕੀਤੀਆਂ

ਫ਼ਤਿਹਜੰਗ ਸਿੰਘ ਬਾਜਵਾ ਹਲਕਾ ਵਿਧਾਇਕ ਕਾਦੀਆਂ ਨੇ ਅੱਜ ਕਰੋਨਾ ਪੀੜਿਤਾਂ ਦੀ ਮਦਦ ਲਈ ਆਪਣੇ ਹਲਕੇ ਦੇ ਪਿੰਡਾਂ ਚ ਸਤਿਬਚਨ ਫ਼ਾਂਉਡੇਸ਼ਨ ਰਾਹੀਂ ਮੈਡੀਕਲ ਕਿਟਾਂ ਰਵਾਨਾ ਕੀਤੀਆਂ। ਇਨ੍ਹਾਂ ਕਿਟਾਂ ਵਿੱਚ ਦਵਾਇਆਂ, ਆਕਸੀਮੀਟਰ, ਸੈਨੇਟਾਈਜ਼ਰ, ਸਟੀਮਰ ਅਤੇ ਮਾਸਕ ਰੱਖੇ ਗਏ ਹਨ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਫ਼ਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਬਾਜਵਾ ਪਰਿਵਾਰ ਵੱਲੋਂ ਪਿਛਲੇ ਲਾਕਡਾਉਣ ਸਮੇਂ ਵੀ ਉਨ੍ਹਾਂ ਵੱਲੋਂ ਬਣਾਈ ਗਈ ਸਮਾਜ ਸੇਵੀ ਸਤਿਬਚਨ ਫ਼ਾਂਉਂਡੇਸ਼ਨ ਨੇ ਗ਼ਰੀਬ ਲੋਕਾਂ ਨੂੰ ਰਾਸ਼ਨ ਵੰਡੇ ਸਨ। ਇੱਸ ਵਾਰੀ ਕਰੋਨਾ ਦੀ ਜਿਹੜੀ ਦੂਜੀ ਲਹਿਰ ਆਈ ਹੈ ਉਸਨੇ ਦੇਸ਼ ਅਤੇ ਪੰਜਾਬ ਦਾ ਕਾਫ਼ੀ ਜ਼ਿਆਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੇਵਲ ਸਰਕਾਰਾਂ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਇੱਸ ਮਕਸਦ ਨੂੰ ਮਦੇਨਜ਼ਰ ਰਖਦੇ ਹੋਏ ਅੱਜ ਉਨ੍ਹਾਂ ਨੇ ਪੰਜ ਪੰਜ ਕਰੋਨਾ ਯੋਧਿਆਂ ਦੀ ਟੀਮ ਬਣਾਕੇ ਵੱਖ ਵੱਖ ਹਲਕਿਆਂ ਚ 5 ਐਂਬੂਲੈਂਸਾਂ ਰਾਹੀਂ ਮੈਡੀਕਲ ਕਿਟਾਂ ਭੇਜਿਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਹੈਲਪ ਲਾਈਨ ਨੰਬਰ ਜਾਰੀ ਕਰ ਦਿੱਤਾ ਹੈ ਤਾਕਿ ਲੋੜੀਂਦੇ ਲੋਕ ਸੰਪਰਕ ਕਰਕੇ ਮਦਦ ਹਾਸਿਲ ਕਰ ਸਕਣ। ਉਨ੍ਹਾਂ ਨੇ ਕਾਂਗਰਸ ਦੀ ਅੰਦਰੂਨੀ ਲੜਾਈ ਬਾਰੇ ਦੱਸਿਆ ਕਿ ਕਾਂਗਰਸ ਪਾਰਟੀ ਨੂੰ ਕੋਈ ਵੀ ਛੱਡਕੇ ਨਹੀਂ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਬਾਦਲ) ਚ ਸੁਖਦੇਵ ਸਿੰਘ ਢੀਂਡਸਾ ਸਮੇਤ ਕਈ ਆਗੂ ਪਾਰਟੀ ਨੂੰ ਛੱਡਕੇ ਚਲੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਬਹੁਤ ਵੱਡਾ ਪਰਿਵਾਰ ਹੈ। ਹਾਈਕਮਾਨ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਜੋ ਵਿਧਾਇਕਾਂ ਦੀ ਸ਼ਿਕਾਇਤਾਂ ਸੁਣਕੇ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਚ ਵੀਰਵਾਰ ਤੱਕ ਸਭ ਕੁੱਝ ਠੀਕ ਹੋ ਜਾਵੇਗਾ। ਉਨ੍ਹਾਂ ਬਰਗਾੜੀ ਮਾਮਲੇ ਚ ਕਿਹਾ ਹੈ ਕਿ ਸਾਡੀ ਸ਼ੁਰੂ ਤੋਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਰਹੀ ਹੈ ਕਿ ਲੋਕਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਜੋ ਵੀ ਵਾਅਦੇ ਕੀਤੇ ਗਏ ਹਨ ਉਹ ਪੂਰੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਪਿਛੇ ਨਹੀਂ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਅਗਲੀ ਹੋਣ ਵਾਲੀ ਚੋਣਾਂ ਚ ਮੁੱਖ ਮੰਤਰੀ ਦਾ ਕਿਹੜਾ ਚਿਹਰਾ ਵੋਟਾਂ ਲੈਕੇ ਆਉਂਦਾ ਹੈ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜੇ ਵੋਟਾਂ ਲਿਆਂਦੇ ਹਨ ਇੱਹ ਤਾਂ ਹਾਈਕਮਾਂਡ ਨੇ ਵੇਖਣਾ ਹੈ। ਉਨ੍ਹਾਂ ਕਿਹਾ ਕਿ 6 ਮਹੀਨੇ ਚ ਜਾਂਚ ਮੁਕੰਮਲ ਕਰਨ ਦੀ ਗੱਲ ਦੂਰ 2 ਮਹੀਨੇ ਚ ਹੀ ਬਰਗਾੜੀ ਮਾਮਲੇ ਚ ਲੋਕਾਂ ਨੂੰ ਇਨਸਾਫ਼ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜੋ ਲੋਕਾਂ ਨਾਲ ਬਰਗਾੜੀ ਮਾਮਲੇ ਨੂੰ ਲੈਕੇ ਵਾਅਦੇ ਕੀਤੇ ਹਨ ਅਸੀਂ ਚਾਹੁੰਦੇ ਹਾਂ ਕਿ ਚੋਣਾਂ ਤੋਂ ਪਹਿਲਾਂ ਇਨਸਾਫ਼ ਹਾਸਲ ਕਰਕੇ ਫ਼ਿਰ ਪਿੰਡਾਂ ਚ ਲੋਕਾਂ ਦਾ ਸਾਹਮਣਾ ਕਰ ਸਕਾਂਗੇ। ਇੱਸ ਮੋਕੇ ਤੇ ਭੁਪਿੰਦਰ ਸਿੰਘ ਭਗਤਪੁਰ ਮੈਂਬਰ ਐਸ ਐਸ ਬੋਰਡ, ਡਾਕਟਰ ਰੋਮੀ, ਐਸ ਐਮ ਉ ਕਾਦੀਆਂ ਡਾਕਟਰ ਨਿਰੰਕਾਰ ਸਿੰਘ, ਡਾਕਟਰ ਜਗਜੀਤ ਸਿੰਘ ਐਸ ਐਮ ਉ ਕਾਹਨੂੰਵਾਨ, ਡਾਕਟਰ ਸੰਜੀਵ ਸੋਨੀ ਐਸ ਐਮ ਉ ਕੋਟ ਸੰਤੋਖ ਰਾਏ,ਡਾਕਟਰ ਪਰਵਿੰਦਰ ਸਿੰਘ ਐਸ ਐਮ ਉ ਭਾਮ, ਡਾਕਟਰ ਅਮਰਿੰਦਰ ਸਿੰਘ ਐਸ ਐਮ ਉ ਭੇਣੀ ਮਿਆਂ ਖ਼ਾਂ, ਡਾਕਟਰ ਭੁਪਿੰਦਰ ਕੌਰ ਛੀਨਾ ਐਸ ਐਮ ਉ ਨੋਸ਼ਹਿਰਾ ਮੱਝਾ ਸਿੰਘ, ਕੁਲਦੀਪ ਸਿੰਘ ਪਸਵਾਲ ਚੇਅਰਮੈਨ, ਕੁਲਵੰਤ ਸਿੰਘ ਚੇਅਰਮੈਨ, ਜੋਗਿੰਦਰ ਪਾਲ ਨੰਦੂ, ਅਸ਼ਵਨੀ ਦੁੱਗਲ ਪ੍ਰਧਾਨ ਨਗਰ ਕੋਂਸਲ ਧਾਰੀਵਾਲ, ਰਾਜੂ ਮਾਲਿਆ ਚੇਅਰਮੈਨ ਮਾਰਕੀਟ ਕਮੇਟੀ ਕਾਦੀਆਂ, ਮਨੀ ਗਿੱਲ, ਡਾਕਟਰ ਬਲਵਿੰਦਰ ਸਿੰਘ ਹੈਪੀ, ਅੰਗਰੇਜ਼ ਸਿੰਘ ਵਿਠਵਾਂ, ਸੁਖਵਿੰਦਰਪਾਲ ਸਿੰਘ ਸੁੱਖ ਭਾਟੀਆ ਐਮ ਸੀ, ਅਮਰਬੀਰ ਸਿੰਘ ਰਾਜੂ, ਰਣਜੀਤ ਰਾਏ, ਬਲਵਿੰਦਰ ਸਿੰਘ ਮਿੰਟੂ ਬਾਜਵਾ, ਪੀ ਏ ਰਾਜਬੀਰ ਸਿੰਘ ਕਾਹਲੋਂ, ਦਲਜੀਤ ਸਿੰਘ ਬਮਰਾਹ ਅਤੇ ਦਵਿੰਦਰ ਸਿੰਘ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: