ਕਾਦੀਆਂ ਚ ਅੰਬਾਂ ਦੇ ਬਾਗ਼ ਚ ਉਮੀਦ ਨਾਲੋਂ ਵੱਧ ਹੋਏ ਅੰਬ

ਇੱਸ ਵਾਰੀ ਕਾਦੀਆਂ ਚ ਅੰਬਾਂ ਦੇ ਬਾਗ਼ਾਂ ਚ ਉਮੀਦ ਨਾਲੋਂ ਵੱਖ ਅੰਬ ਹੋਏ ਹਨ। ਪਰ ਭਾਰੀ ਆਂਧ ਅਤੇ ਕੁੱਝ ਅੰਬਾਂ ਦੀਆਂ ਕਿਸਮਾਂ ਚ ਨਿਸ਼ਾਨ ਪੈ ਜਾਣ ਕਾਰਨ ਅੰਬ ਵਪਾਰਿਆ ਨੂੰ ਇਨ੍ਹਾਂ ਜ਼ਿਆਦਾ ਫ਼ਾਈਦਾ ਨਹੀਂ ਹੋਣ ਵਾਲਾ ਹੈ। ਪਰ ਉਨ੍ਹਾਂ ਨੂੰ ਨੁਕਸਾਨ ਵੀ ਨਹੀਂ ਹੈ। ਅਫ਼ਜ਼ਲ ਵਾਸੀ ਕਾਦੀਆਂ ਜੋ ਲੰਮੇ ਸਮੇਂ ਤੋਂ ਅੰਬ ਦੇ ਧੰਦੇ ਨਾਲ ਜੁੜੇ ਹੋਏ ਹਨ ਉਨ੍ਹਾਂ ਦੱਸਿਆ ਕਿ ਇੱਸ ਵਾਰੀ ਜ਼ਿਆਦਾ ਠੰਡ ਪੈਣ ਕਾਰਨ ਅੰਬ ਦੇ ਰੁੱਖਾਂ ਚ ਕਾਫ਼ੀ ਬੂਰ ਆਇਆ ਸੀ। ਪਰ ਆਂਧੀ ਅਤੇ ਬਾਰਸ਼ ਕਾਰਨ ਬੂਰ ਕਾਫ਼ੀ ਝੜ ਗਿਆ। ਇੱਸ ਤੋਂ ਬਾਅਦ ਤਿਆਰ ਅੰਬ ਵੀ ਆਂਧੀ ਦੀ ਭੇਂਟ ਚੜ ਗਏ। ਇਸੇ ਤਰ੍ਹਾਂ ਕੁੱਝ ਖ਼ਾਸ ਕਿਸਮ ਦੇ ਅੰਬਾਂ ਨੂੰ ਦਾਗ਼ ਵੀ ਲਗ ਗਿਆ। ਇਨ੍ਹਾਂ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਫ਼ਿਰ ਵੀ ਵਪਾਰੀ ਘਾਟੇ ਚ ਨਹੀਂ ਜਾਵੇਗਾ। ਇੱਸ ਸਮੇਂ ਦਸਹਰੀ, ਸਫ਼ੈਦਾ ਲੰਗੜਾ ਅੰਬ ਕਾਫ਼ੀ ਤਾਦਾਦ ਚ ਪੈਦਾ ਹੋਇਆ ਹੈ। ਜੋਕਿ ਕਾਫ਼ੀ ਮਜ਼ੇਦਾਰ ਵੀ ਹੈ। ਅੰਬ ਇੱਸ ਸਮੇਂ 25-50 ਰੁਪਏ ਦੇ ਦਰਮਿਆਨ ਬਿੱਕ ਰਿਹਾ ਹੈ। ਕਰੋਨਾਮਹਾਮਾਰੀ ਦੇ ਚਲਦੀਆਂ ਇੱਸ ਵਾਰੀ ਅੰਬ ਜ਼ਿਆਦਾ ਐਕਸਪੋਰਟ ਵੀ ਨਹੀਂ ਹੋ ਰਿਹਾ ਹੈ। ਇੱਹੋ ਕਾਰਨ ਹੈ ਕਿ ਅੰਬ ਸਹੀ ਦਾਮਾਂ ਚ ਲੋਕਾਂ ਨੂੰ ਮਿਲ ਰਿਹਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: