ਕਾਦੀਆਂ ਚ ਸਾਕਾ ਨੀਲਾ ਤਾਰਾ ਦੇ 37ਵੀਂ ਵਰ੍ਹੇਗੰਡ ਤੇ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ

ਅੱਜ ਕਾਦੀਆਂ ਚ ਸਥਾਨਕ ਸਬਜ਼ੀ ਮੰਡੀ ਵਿੱਚ ਸਾਕਾ ਨੀਲਾ ਤਾਰਾ ਦੀ 37ਵੀਂ ਵਰ੍ਹੇਗੰਡ ਦੇ ਮੋਕੇ ਤੇ ਇੱਕ ਵਿਸ਼ਾਲ ਰੈਲੀ ਅਤੇ ਰੋਸ਼ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ। ਵੱਡੀ ਗਿਣਤੀ ਚ ਕਿਸਾਨ, ਅੋਰਤਾਂ ਅਤੇ ਬੱਚੇ ਇੱਸ ਰੈਲੀ ਚ ਸ਼ਾਮਿਲ ਹੋਏ। ਭਾਰਤੀ ਕਿਸਾਨ ਯੁਨੀਅਨ ਕ੍ਰਾਂਤੀਕਾਰੀ ਪੰਜਾਬ ਅਤੇ ਲੋਕ ਸੰਘਰਸ਼ ਮੋਰਚਾ ਪੰਜਾਬ ਦੇ ਸਾਂਝੇ ਸੱਦੇ ਤੇ ਬਲਾਕ ਸ਼੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਦੀ ਜਨਤਾ ਇੱਸ ਰੈਲੀ ਚ ਸ਼ਾਮਿਲ ਹੋਣ ਲਈ ਵੱਡੀ ਤਾਦਾਦ ਚ ਪਹੁੰਚੀਆਂ। ਇਸ ਮੋਕੇ ਤੇ ਸ਼ਹਿਰ ਚ ਰੋਸ਼ ਪ੍ਰਦਰਸ਼ਨ ਵੀ ਕੱਢਿਆ ਗਿਆ। ਇੱਸ ਮੋਕੇ ਤੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਭਾਰਤੀ ਰਾਜ ਕਦੀ ਵੀ ਧਰਮ ਨਿਰਪੱਖ ਨਹੀਂ ਰਿਹਾ। ਆਪਣੀ ਵੋਟਾਂ ਦੀ ਰਾਜਨੀਤਿ ਦੇ ਤਹਿਤ ਇੱਸ ਨੇ ਹਮੇਸ਼ਾ ਧਾਰਮਿਕ ਘੱਟ ਗਿਣਤੀਆਂ, ਸਿਖਾਂ, ਈਸਾਈਆਂ, ਮੁਸਲਮਾਨਾਂ ਅਤੇ ਆਦਿਵਾਸੀਆਂ ਨੂੰ ਦਬਾਇਆ। ਅਤੇ ਉਨ੍ਹਾਂ ਉਤੇ ਲਗਾਤਾਰ ਹਮਲੇ ਕੀਤੇ। ਸਾਕਾ ਨੀਲਾ ਤਾਰਾ ਵੇਲੇ ਸਰਕਾਰ ਵੱਲੋਂ ਜਾਣਬੁਝਕੇ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਲ ਸ਼੍ਰੀ ਹਰਮਿੰਦਰ ਸਾਹਿਬ ਨੂੰ ਨਾ ਸਿਰਫ਼ ਤੋਪਾਂ, ਗੋਲਿਆਂ ਨਾਲ ਉਡਾਇਆ ਸਗੋਂ ਸ਼੍ਰੀ ਗੁਰੁ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਆਇਆਂ ਸੰਗਤਾਂ ਦਾ ਵੀ ਕਤਲੇਆਮ ਕੀਤਾ। ਇੱਸ ਮੋਕੇ ਤੇ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਸ਼੍ਰੀ ਹਰਮਿੰਦਰ ਸਾਹਿਬ ਤੇ ਕੀਤੇ ਗਏ ਹਮਲੇ ਦੇ ਲਈ ਮਾਫ਼ੀ ਮੰਗੇ। ਇੱਸ ਮੋਕੇ ਤੇ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਸਰਕਾਰ ਮੁਸਲਮਾਨਾਂ ਤੇ ਜ਼ੁਲਮ ਕਰ ਰਹੀ ਹੈ। ਅਤੇ ਮਸਜਿਦਾਂ ਨੂੰ ਲਗਾਤਾਰ ਢਾਹਿਆ ਜਾ ਰਿਹਾ ਹੈ। ਭਾਜਪਾ ਸਰਕਾਰ ਦੇਸ਼ ਨੂੰ ਸਾਰੇ ਧਰਮਾਂ ਦਾ ਸਾਂਝਾ ਦੇਸ਼ ਰਹਿਣ ਦੇਵੇ ਨਾਕਿ ਕਿਸੇ ਖ਼ਾਸ ਧਰਮ ਦਾ ਦੇਸ਼ ਹੋਵੇ। ਇੱਸ ਰੋਸ਼ ਪ੍ਰਦਰਸ਼ਨ ਮੋਕੇ ਗੁਰਮੇਜ ਸਿੰਘ ਚੀਮਾਂ ਖੁੱਡੀ, ਸੂਬੇਦਾਰ ਬਲਦੇਵ ਸਿੰਘ ਕਾਹਲਵਾਂ, ਤਰਲੋਚਨ ਸਿੰਘ, ਗੁਰਦਿਆਲ ਸਿੰਘ, ਕੈਪਟਨ ਅਜੀਤ ਸਿੰਘ, ਜਗਤਾਰ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ ਭਰਥ, ਪਿਆਰਾ ਸਿੰਘ ਵਿਠਵਾਂ, ਰਾਜਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਡਾਕਟਰ ਅਸ਼ੋਕ ਭਾਰਤੀ ਸਮੇਤ ਵੱਡੀ ਗਿਣਤੀ ਚ ਆਗੂ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: