ਕਿਰਕਰੀ ਹੋਣ ਦੇ ਬਾਅਦ ਆਖ਼ਰਕਾਰ ਫ਼ਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਨਹੀਂ ਲੈਣਗੇ ਸਰਕਾਰੀ ਨੋਕਰੀ

ਪੰਜਾਬ ਸਰਕਾਰ ਵੱਲੋਂ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਤਰਸ ਦੇ ਆਧਾਰ ਤੇ ਪੰਜਾਬ ਪੁਲੀਸ ਚ ਇੰਸਪੈਕਟਰ ਪਦ ਦਿੱਤੇ ਜਾਣ ਤੋਂ ਬਾਅਦ ਜਿਥੇ ਕਾਂਗਰਸ ਦੀ ਕਾਫ਼ੀ ਕਿਰਕਿਰੀ ਹੋ ਰਹੀ ਸੀ ਉਥੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੀ ਛਵਿ ਤੇ ਵੀ ਕਾਫ਼ੀ ਬੁਰਾ ਅਸਰ ਪਿਆ ਸੀ। ਅਰਬਪਤਿ ਘਰਾਣਾ ਹੋਣ ਦੇ ਬਾਵਜੂਦ ਤਰਸ ਦੇ ਆਧਾਰ ਤੇ ਇੱਕ ਇੰਸਪੈਕਟਰ ਦੇ ਪੱਦ ਤੇ ਡੋਲ ਜਾਣ ਕਾਰਨ ਜਿਥੇ ਉਹ ਮਜ਼ਾਕ ਦਾ ਪਾਤਰ ਬਣੇ ਉਥੇ ਆਮ ਜਨਤਾ ਵਿੱਚ ਵੀ ਉਨ੍ਹਾਂ ਦੀ ਸਾਖ ਨੂੰ ਗਹਿਰਾ ਧੱਕਾ ਪਹੁੰਚਿਆ ਹੈ। ਕਾਦੀਆਂ ਚ ਲੋਕਾਂ ਚ ਹੈਰਾਨੀ ਪਾਈ ਜਾ ਰਹੀ ਹੈ ਕਿ ਤਰਸ ਦੇ ਆਧਾਰ ਤੇ ਫ਼ਤਿਹਜੰਗ ਸਿੰਘ ਬਾਜਵਾ ਨੇ ਕਿਵੇਂ ਆਪਣੇ ਪੁੱਤਰ ਲਈ ਨੌਕਰੀ ਲੈਣਾ ਮਨਜ਼ੂਰ ਕਰ ਲਿਆ। ਕਿਉਂਕਿ ਉਹ ਇੱਕ ਕਦਾਵਰ ਰਾਜਨੀਤਿਕ ਅਤੇ ਅਮੀਰ ਘਰਾਣਾ ਹੈ। ਜੋ ਪਰਿਵਾਰ ਲੋਕਾਂ ਤੇ ਤਰਸ ਖਾਂਦਾ ਹੈ ਉਹ ਕਿਵੇਂ ਤਰਸ ਦੇ ਆਧਾਰ ਤੇ ਇੱਕ ਇੰਸਪੈਕਟਰ ਦੀ ਨੌਕਰੀ ਕਬੂਲ ਕਰ ਸਕਦਾ ਹੈ। ਇਨ੍ਹਾਂ ਹੀ ਨਹੀਂਲੋਕਾਂ ਨੇ ਇਥੋਂ ਤੱਕ ਮਜ਼ਾਕ ਕਰਨੇ ਸ਼ੁਰੂ ਕਰ ਦਿੱਤੇ ਕਿ ਰਾਹੁਲ ਗਾਂਧੀ ਜਿਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਅਤੇ ਪਿਤਾ ਰਾਜੀਵ ਗਾਂਧੀ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀ ਉਨ੍ਹਾਂ ਨੂੰ ਵੀ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। ਕਾਫ਼ੀ ਦਿਨਾਂ ਤੱਕ ਖ਼ਾਮੋਸ਼ ਰਹਿਣ ਦੇ ਬਾਅਦ ਪੰਜਾਬ ਚ ਹੋ ਰਹੀ ਨਾਮੋਸ਼ੀ ਦੇ ਬਾਅਦ ਹੁਣ ਨੋਕਰੀ ਨਾ ਲੈਣ ਦਾ ਬੇਸ਼ਕ ਕਹਿ ਦਿੱਤਾ ਗਿਆ ਹੈ ਪਰ ਜੇ ਉਸੇ ਸਮੇਂ ਉਹ ਨੋਕਰੀ ਕਬੂਲਣ ਤੋਂ ਇੰਕਾਰ ਕਰ ਦਿੰਦੇ ਤਾਂ ਅੱਜ ਫ਼ਤਿਹਜੰਗ ਬਾਜਵਾ ਦੀ ਛਵਿ ਤੇ ਮਾੜਾ ਅਸਰ ਨਾ ਪੈਂਦਾ। ਲੋਕਾਂ ਦਾ ਕਹਿਣਾਹੈ ਕਿ ਸਵਰਗਵਾਸੀ ਸਤਨਾਮ ਸਿੰਘ ਬਾਜਵਾ ਦੇ ਨਾਲ ਜੋ 8 ਵਿਅਕਤੀ ਮਾਰੇ ਗਏ ਸਨ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਰਕਾਰੀ ਨੋਕਰੀ ਦੇਣੀ ਚਾਹੀਦੀ ਸੀ। ਉਨ੍ਹਾਂ ਵਿੱਚੋਂ ਕੁੱਝ ਨੂੰ ਮਹਿਜ਼ 1500 ਰੁਪਏ ਦੀ ਪੈਨਸ਼ਨ ਨਾਲ ਸੰਕੋਚ ਕਰਨਾ ਪਿਆ ਹੈ। ਜਦਕਿ ਇਹ ਪਰਿਵਾਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਦੇ ਮੁਕਾਬਲੇ ਜ਼ਿਆਦਾ ਤਰਸ ਦੇ ਆਧਾਰ ਤੇ ਨੋਕਰੀ ਹਾਸਿਲ ਕਰਨ ਦਾ ਅਧਿਕਾਰ ਰਖਦੇ ਹਨ। ਇਸ ਮਾਮਲੇ ਚ ਅਕਾਲੀ ਦਲ (ਬਾਦਲ) ਅਤੇ ਆਮ ਆਦਮੀ ਪਾਰਟੀ ਨੂੰ ਰਾਜਨੀਤਿਕ ਫ਼ਾਇਦਾ ਪਹੁੰਚ ਸਕਦਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: